17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵੈਟਰਨਰੀ ਯੂਨੀਵਰਸਿਟੀ ਅਤੇ ਫੀਡ ਉਤਪਾਦਨ ਜਥੇਬੰਦੀ ਨੇ ਚਿਕਨ ਸੌਸੇਜ ਕੁਆਲਿਟੀ ’ਤੇ ਵਿਗਿਆਨਕ ਅਧਿਐਨ ਲਈ ਮਿਲਾਇਆ ਹੱਥ

Ad Position 21
No active advertisement
ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਨੇ ਭਾਰਤ ਵਿਚ ਚਿਕਨ ਸੌਸੇਜ ਦੀ ਤਕਨੀਕੀ ਸਥਿਰਤਾ ਅਤੇ ਸੰਵੇਦੀ ਸਵੀਕ੍ਰਿਤੀ ਲਈ ਨਮੀ ਦੀ ਮਾਤਰਾ ਦੇ ਵਿਆਪਕ ਮੁਲਾਂਕਣ ‘ਤੇ ਇਕ ਵਿਗਿਆਨਕ ਅਧਿਐਨ ਕਰਨ ਲਈ ‘ਕੰਪਾਊਂਡ ਲਾਈਵਸਟਾਕ ਫੀਡ ਮੈਨੂਫੈਕਚਰਰ ਐਸੋਸੀਏਸਨ ਆਫ ਇੰਡੀਆ’ ਨਾਲ ਇੱਕ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ‘ਤੇ ਡਾ. ਸਵਰਨ ਸਿੰਘ ਰੰਧਾਵਾ ਨਿਰਦੇਸਕ ਖੋਜ ਅਤੇ ਕਰਨਲ ਵਿਨੇ ਕੁਮਾਰ ਕਾਰਜਕਾਰੀ ਨਿਰਦੇਸਕ , ਫੀਡ ਉਤਪਾਦਨ ਜਥੇਬੰਦੀ ਨੇ ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਦੀ ਅਗਵਾਈ ਹੇਠ ਹਸਤਾਖ਼ਰ ਕੀਤੇ। ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਪ੍ਰੋਜੈਕਟ ਦੇ ਮੁੱਖ ਨਿਰੀਖਕ ਡਾ. ਨਿਤਿਨ ਮਹਿਤਾ ਨੇ ਕਿਹਾ ਕਿ ਅਧਿਐਨ ਦਾ ਉਦੇਸ਼ ਚਿਕਨ ਸੌਸੇਜ ਦੀ ਗੁਣਵੱਤਾ, ਸੁਰੱਖਿਆ, ਪੌਸਟਿਕਤਾ, ਤਕਨੀਕੀ ਸਥਿਰਤਾ, ਸੈਲਫ-ਲਾਈਫ ਅਤੇ ਸੰਵੇਦੀ ਸਵੀਕ੍ਰਿਤੀ ਲਈ ਨਮੀ ਦੀ ਮਾਤਰਾ ਦੇ ਪ੍ਰਭਾਵ ‘ਤੇ ਮਜਬੂਤ ਵਿਗਿਆਨਕ ਖੋਜ ਕਰਨਾ ਹੈ। ਖੋਜ ਤੋਂ ਵਿਗਿਆਨਕ ਮਾਨਕੀਕਰਨ , ਖ਼ਪਤਕਾਰਾਂ ਦੇ ਵਿਸਵਾਸ ਨੂੰ ਵਧਾਉਣ ਅਤੇ ਸਬੂਤ-ਅਧਾਰਤ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਹੈ। ਰਾਕੇਸ ਸਵਾਮੀ ਗਰੁੱਪ ਪ੍ਰੈਜੀਡੈਂਟ-ਕਾਰਪੋਰੇਟ ਅਫੇਅਰਜ, ਗੋਦਰੇਜ ਇੰਡਸਟਰੀਜ ਗਰੁੱਪ ਅਤੇ ਜਥੇਬੰਦੀ ਦੇ ਪ੍ਰਬੰਧਕੀ ਕਮੇਟੀ ਮੈਂਬਰ ਨੇ ਟਿੱਪਣੀ ਕੀਤੀ ਕਿ ਉਦਯੋਗ-ਅਕਾਦਮਿਕ ਸਹਿਯੋਗ ਨਵੀਨਤਾ ਨੂੰ ਅੱਗੇ ਵਧਾਉਣ ਅਤੇ ਵਿਗਿਆਨ-ਅਧਾਰਤ ਗੁਣਵੱਤਾ ਮਾਪਦੰਡ ਸਥਾਪਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਦੋਵਾਂ ਸੰਗਠਨਾਂ ਨੂੰ ਸਾਂਝੇਦਾਰੀ ‘ਤੇ ਵਧਾਈ ਦਿੰਦੇ ਹੋਏ ਡਾ: ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਵਿਗਿਆਨਕ ਖੋਜ ਰਾਹੀਂ ਭੋਜਨ ਵਿੱਚ ਖਪਤਕਾਰਾਂ ਦੇ ਵਿਸਵਾਸ ਨੂੰ ਬੇਹਤਰ ਕੀਤਾ ਜਾ ਸਕਦਾ ਹੈ। ਇਹ ਪ੍ਰੋਜੈਕਟ ਡਾ. ਨਿਤਿਨ ਮਹਿਤਾ, ਡਾ. ਜਸਪਾਲ ਸਿੰਘ ਹੁੰਦਲ, ਡਾ. ਉਦੇਬੀਰ ਚਾਹਲ ਅਤੇ ਡਾ. ਪਵਨ ਕੁਮਾਰ ਦੀ ਬਹੁ-ਅਨੁਸਾਸਨੀ ਖੋਜ ਟੀਮ ਦੁਆਰਾ ਪਸੂਧਨ ਉਤਪਾਦ ਤਕਨਾਲੋਜੀ ਵਿਭਾਗ ਵਿਚ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ -ਸਤਲੁਜ ਕਲੱਬ ਚੋਣਾਂ-2026- ਵਿੱਤ ਸਕੱਤਰ ਦੇ ਅਹੁਦੇ ਲਈ ਐਸ.ਐਸ. ਖੁਰਾਣਾ ਵਲੋਂ ਚੋਣ ਲੜਣ ਦਾ ਐਲਾਨ ਅਗਲੀ ਖ਼ਬਰ ਵਾਰਡ ਨੰਬਰ 81 ਦੇ ਵਿਕਾਸ ਕਾਰਜਾਂ ਨੂੰ ਲੱਗੀ ਬ੍ਰੇਕ
Ad Position 24