17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

-ਸਤਲੁਜ ਕਲੱਬ ਚੋਣਾਂ-2026- ਵਿੱਤ ਸਕੱਤਰ ਦੇ ਅਹੁਦੇ ਲਈ ਐਸ.ਐਸ. ਖੁਰਾਣਾ ਵਲੋਂ ਚੋਣ ਲੜਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਡਾ: ਤਰਲੋਚਨ ਸਿੰਘ)- ਸਨਅਤੀ ਸ਼ਹਿਰ ਲੁਧਿਆਣਾ ਦੇ ਸਭ ਤੋਂ ਵੱਡੇ ਸਤਲੁਜ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਉੱਘੇ ਰੀਅਲ ਅਸਟੇਟ ਕਾਰੋਬਾਰੀ ਤੇ ਆਂਸਲ ਅਸਟੇਟ ਦੇ ਐਮ.ਡੀ ਐਸ.ਐਸ. ਖੁਰਾਣਾ ਨੇ ਸਤਲੁਜ ਕਲੱਬ ਦੀਆਂ ਚੋਣਾਂ ਵਿਚ ਵਿੱਤ ਸਕੱਤਰ ਦੇ ਅਹੁਦੇ ਤੇ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਸਤਲੁਜ ਕਲੱਬ ਦੀ ਚੋਣ ਲਈ ਵੱਖ-ਵੱਖ ਅਹੁਦਿਆਂ ਤੇ ਚੋਣ ਲੜਣ ਲਈ ਸੰਭਾਵੀ ਉਮੀਦਵਾਰਾਂ ਨੇ ਅੰਦਰਖਾਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਖੁਰਾਣਾ ਪਿਛਲੇ ਲੰਮੇ ਸਮੇਂ ਤੋਂ ਸਤਲੁਜ ਕਲੱਬ ਦੇ ਸਰਗਰਮ ਮੈਂਬਰ ਹਨ ਅਤੇ ਕਲੱਬ ਦੇ ਕੰਮਕਾਜ ਅਤੇ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ ਨਾਲ ਜਾਣਦੇ ਹਨ , ਨੇ ਕਿਹਾ ਕਿ ਜੇਕਰ ਕਲੱਬ ਦੇ ਮੈਂਬਰ ਉਨਾਂ ਨੂੰ ਵਿੱਤ ਸਕੱਤਰ ਵਜੋਂ ਚੁਣਦੇ ਹਨ ਤਾਂ ਉਨਾ ਦੀ ਮੁੱਖ ਤਰਜੀਹ ਮੈਂਬਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹੋਵੇਗੀ ਅਤੇ ਉਹ ਕਲੱਬ ਦੇ ਬਾਕੀ ਮੈਂਬਰਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣਗੇ। ਉਹ ਪਿਛਲੇ ਲੰਮੇ ਸਮੇਂ ਤੋਂ ਰੋਟਰੀ ਕਲੱਬ ਰਾਹੀਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਹ ਸ਼ਹਿਰ ਦੀਆਂ ਕਈ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ‘ਪ੍ਰੋਜੈਕਟ ਅਰਥ ਕ੍ਰਾਂਤੀ’ ਦੀ ਸ਼ੁਰੂਆਤ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਅਤੇ ਫੀਡ ਉਤਪਾਦਨ ਜਥੇਬੰਦੀ ਨੇ ਚਿਕਨ ਸੌਸੇਜ ਕੁਆਲਿਟੀ ’ਤੇ ਵਿਗਿਆਨਕ ਅਧਿਐਨ ਲਈ ਮਿਲਾਇਆ ਹੱਥ
Ad Position 24