10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਐਸ.ਪੀ.ਐਸ. ਹਸਪਤਾਲ ਵਿਖੇ ਸਰਪੰਚਾਂ ਲਈ ਵੈੱਲਨੈੱਸ ਕਾਰਡ ਕੀਤੇ ਜਾਰੀ

Ad Position 21
No active advertisement
ਅਜੀਤ ਡੈਸਕ 27-07-2026

ਲੁਧਿਆਣਾ, 26 ਜੁਲਾਈ (ਡਾ. ਤਰਲੋਚਨ ਸਿੰਘ)- ਸਿਹਤ ਸੇਵਾਵਾਂ ਦੇ ਖੇਤਰ ਵਿੱਚ ਐਸ.ਪੀ.ਐਸ ਹਸਪਤਾਲ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ । ਸਤਿਗੁਰੂ ਉਦੇ ਸਿੰਘ ਦੀ ਕਿਰਪਾ ਸਦਕਾ ਅੱਜ ਐਮ.ਡੀ ਜੈ ਸਿੰਘ ਸੰਧੂ ਦੀ ਅਗਵਾਈ ਵਿੱਚ ਐਸ.ਪੀ.ਐਸ ਹਸਪਤਾਲ ਵਿਖੇ ਪਿੰਡਾਂ ਦੇ ਸਰਪੰਚਾਂ ਲਈ ਵੈੱਲਨੈੱਸ ਕਾਰਡ ਸਕੀਮ ਆਰੰਭ ਕੀਤੀ ਗਈ, ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਦੀਪ ਜਲਾ ਕੇ ਕੀਤਾ। ਇਸ ਮੌਕੇ ਹਸਪਤਾਲ ਦੇ ਸੀ.ਓ.ਓ ਯੋਗਿੰਦਰ ਨਾਥ ਅਵਧਿਆ ਨੇ ਦੱਸਿਆ ਕਿ ਇਸ ਕਾਰਡ ਰਾਹੀਂ ਈ.ਸੀ.ਜੀ, ਈਕੋ ਤੇ ਬਲੱਡ ਦੇ ਕਾਫੀ ਟੈਸਟ ਮੁਫਤ ਕੀਤੇ ਜਾਣਗੇ, ਉਥੇ ਹੀ ਓ.ਪੀ.ਡੀ ਤੇ ਆਈ.ਪੀ.ਡੀ ਉੱਪਰ ਵੀ ਕਾਫੀ ਡਿਸਕਾਊਂਟ ਕੀਤਾ ਜਾਵੇਗਾ । ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆਂ ਨੇ ਸਤਿਗੁਰੂ ਉਦੇ ਸਿੰਘ ਦਾ ਤੇ ਐਮ.ਡੀ.ਜੈ.ਸਿੰਘ.ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵੈਲਨਿਸ ਕਾਰਡ ਦਾ ਪਬਲਿਕ ਨੂੰ ਕਾਫੀ ਫਾਇਦਾ ਹੋਵੇਗਾ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਸਰਪੰਚਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਮ.ਡੀ.ਜੈ.ਸਿੰਘ. ਸੰਧੂ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਵਨਿੰਦਰ ਕੂਕਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ, ਡਾ. ਆਰ.ਐਸ. ਭਾਟੀਆ, ਡਾ. ਸਿਧਾਰਥ ਗਰਗ, ਡਾ. ਗੁਰਿੰਦਰ ਸਿੰਘ, ਅਮਿਤ ਅਰੋੜਾ, ਸੁਧੀਰ ਠਾਕੁਰ ਤੇ ਪੀ.ਆਰ.ਓ ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਵੱਲ ਲੋਕਾਂ ਦਾ ਵਧਦਾ ਰੁਝਾਨ ਪੰਜਾਬ ਵਿਚ ਨਵੇਂ ਬਦਲਾਅ ਦੀ ਆਹਟ-ਇਆਲੀ, ਸ਼ਿਵਾਲਿਕ ਅਗਲੀ ਖ਼ਬਰ ਧਰਨਾ ਮੁਕਤ ਤੋਂ ‘ਧਰਨਾ ਯੁਕਤ’ ਸੂਬਾ ਬਣਿਆ ਪੰਜਾਬ-ਦੀਵਾਨ
Ad Position 24