05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਾਵਰਕਾਮ ਦੇ ਲੱਖਾਂ ਰੁਪਏ ਹੜੱਪਣ ਵਾਲੇ ਜੂਨੀਅਰ ਇੰਜੀਨੀਅਰ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 28-07-2026
ਲੁਧਿਆਣਾ, 27 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀਏਯੂ ਦੀ ਪੁਲਿਸ ਨੇ ਪਾਵਰ ਕਾਮ ਦੀ 12 ਲੱਖ 25 ਹਜ਼ਾਰ ਦੀ ਰਕਮ ਹੜੱਪਣ ਵਾਲੇ ਜੂਨੀਅਰ ਇੰਜੀਨੀਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪਾਵਰਕਾਮ ਦੇ ਸਹਾਇਕ ਇੰਜੀਨੀਅਰ ਅਗਰ ਨਗਰ ਮੰਡਲ ਖ਼ਾਸ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਜੂਨੀਅਰ ਇੰਜੀਨੀਅਰ ਬਿਕਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਵਲੋਂ ਪਾਵਰਕਾਮ ਦੇ ਨਾਂਅ ’ਤੇ ਇਕੱਠੇ ਕੀਤੇ 12 ਲੱਖ 25 ਹਜ਼ਾਰ 669 ਦੀ ਰਕਮ ਮਹਿਕਮੇ ਪਾਸ ਜਮ੍ਹਾਂ ਨਹੀਂ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕਥਿਤ ਦੋਸ਼ੀ ਨੂੰ ਕਈ ਵਾਰ ਪੱਤਰ ਲਿਖ ਕੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ, ਪਰ ਹਰ ਵਾਰ ਉਸ ਨੇ ਜਲਦ ਪੈਸੇ ਜਮ੍ਹਾਂ ਕਰਵਾਉਣ ਦਾ ਕਿਹਾ ਪਰ ਪੈਸੇ ਨਹੀਂ ਜਮ੍ਹਾਂ ਕਰਵਾਏ। ਜਿਸ ‘ਤੇ ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਨਵੇਂ ਆਮ ਆਦਮੀ ਪਿੰਡ ਕਲੀਨਿਕਾਂ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਮੁੱਢਲੀਆਂ ਸਿਹਤ ਸ... ਅਗਲੀ ਖ਼ਬਰ ਹਲਕਾ ਦੱਖਣੀ ਵਿਚ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਦਿੱਲੀ ਜਿੱਤ ਦੀ ਖ਼ੁਸ਼ੀ ਬਾਵਾ ਨੇ ਸਾਂਝੀ ਕੀਤੀ
Ad Position 24
No active advertisement