05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਹਲਕਾ ਦੱਖਣੀ ਵਿਚ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਦਿੱਲੀ ਜਿੱਤ ਦੀ ਖ਼ੁਸ਼ੀ ਬਾਵਾ ਨੇ ਸਾਂਝੀ ਕੀਤੀ

Ad Position 21
No active advertisement
ਅਜੀਤ ਡੈਸਕ 28-07-2026
ਡਾਬਾ/ਲੁਹਾਰਾ, 27 ਜੁਲਾਈ (ਕੁਲਵੰਤ ਸਿੰਘ ਸੱਪਲ)-ਅੱਜ ਹਲਕਾ ਦੱਖਣੀ ਵਿਚ ਸੀ.ਜੇ.ਪੀ. ਦੇ ਸੰਘਰਸ਼ ਦੀ ਜਿੱਤ ਅਤੇ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਦੇ ਅਸਤੀਫ਼ਾ ਦੇਣ ’ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਨੇ ਵਿਦਿਆਰਥੀਆਂ ਅਤੇ ਕਾਂਗਰਸੀ ਨੇਤਾਵਾਂ ਹਰਪਾਲ ਸਿੰਘ ਸੈਣੀ, ਅਮਿਤ ਕੁਮਾਰ, ਬੀਬੀ ਮਨਜੀਤ ਕੌਰ ਸਰੋਏ, ਰਿਟਾ. ਕਰਨਲ ਪਰਮਜੀਤ ਸਿੰਘ, ਮਨਜੀਤ ਸਿੰਘ ਸੋਢੀ, ਪਰਮਾਤਮਾ ਤਿਵਾੜੀ, ਅਮਰਜੀਤ ਸਿੰਘ, ਡਾ. ਰਾਜੀਵ ਕੁਮਾਰ, ਹਰਜੀਤ ਸਿੰਘ ਸੈਣੀ ਨੇ ਲੱਡੂ ਵੰਡ ਕੇ ਅਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਉਪਰੋਕਤ ਪ੍ਰਬੰਧ ਹਰਪਾਲ ਸਿੰਘ ਸੈਣੀ ਦੇ ਦਫ਼ਤਰ ਵਿਖੇ ਅਮਿਤ ਕੁਮਾਰ ਦੇ ਸਹਿਯੋਗ ਨਾਲ ਕੀਤੇ ਗਏ। ਇਸ ਸਮੇਂ ਬੋਲਦੇ ਬਾਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਬੇਨਿਯਮੀਆਂ ਕਰਕੇ ਭਾਰਤ ਦਾ ਭਵਿੱਖ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਧੁੰਦਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਵਿਦਿਆਰਥੀਆਂ ਦਾ ਹੌਂਸਲਾ ਦਲੇਰੀ ਸਟੈਂਡ ਤੇ ਭਵਿੱਖ ਪ੍ਰਤੀ ਸੰਜੀਦਗੀ ਨਾਲ ਚਿੰਤਾ ਨੇ ਜੰਤਰ ਮੰਤਰ ’ਤੇ ਦਿੱਲੀ ਵਿਚ ਜੋ ਸੰਘਰਸ਼ ਦਾ ਝੰਡਾ ਗੱਡਿਆ, ਉਸ ਨੇ ਕੁੱਝ ਦਿਨਾਂ ਅੰਦਰ ਹੀ ਹੰਕਾਰੀ ਸਰਕਾਰ ਦੀ ਆਕੜ ਭੰਨ ਦਿੱਤੀ ਅਤੇ ਉਨ੍ਹਾਂ ਨੂੰ ਬੈਕਫੁੱਟ ’ਤੇ ਜਾਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਇਸ ਸਮੇਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਜਿੰਮੇਵਾਰਾਨਾ ਰੋਲ ਦੀ ਸ਼ਲਾਘਾ ਕੀਤੀ। ਇਸ ਸਮੇਂ ਫ਼ਰੀਦਕੋਟ ਫਾਰਮੇਸੀ ਨਕਲ ਕਾਂਡ ਨਾਲ ਸੰਬੰਧਿਤ ਅਤੇ ਬਠਿੰਡਾ ਵਿਚ ਗਰੁੱਪ ਬੀ ਪੇਪਰ ਲੀਕ ਹੋਣ ਨਾਲ ਸੰਬੰਧਿਤ ਮੰਤਰੀਆਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਸਮੇਂ ਹਰਪਾਲ ਸਿੰਘ ਸੈਣੀ ਦੇ ਦਫ਼ਤਰ ਵਿਚ ਲੱਗੀ ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾ. ਅਬਦੁਲ ਕਲਾਮ ਦੀ ਫ਼ੋਟੋ ਦੇਖ ਕੇ ਬਾਵਾ ਨੇ ਕਿਹਾ ਕਿ ਜਦੋਂ ਸਵ. ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਡਾ. ਅਬਦੁਲ ਕਲਾਮ ਨੂੰ ਫ਼ੋਨ ਕੀਤਾ ਤਾਂ ਉਹ ਬੱਚਿਆਂ ਨੂੰ ਪੜ੍ਹਾਅ ਰਹੇ ਸਨ ਤਾਂ ਅਬਦੁਲ ਕਲਾਮ ਨੇ ਕਿਹਾ ਸੀ ਕਿ ਉਹ ਆਪਣਾ ਕਲਾਸ ਦਾ ਸਮਾਂ ਪੂਰਾ ਹੋਣ ’ਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨਗੇ। ਇਹ ਹੈ ਸਿੱਖਿਆ ਦਾ ਸਤਿਕਾਰ ਅਤੇ ਬੱਚਿਆਂ ਦੀ ਭਵਿੱਖ ਪ੍ਰਤੀ ਜਾਗਰੂਕ ਹੋਣਾ, ਜੋ ਦੋਨੋਂ ਸ਼ਖ਼ਸੀਅਤਾਂ ਦੀ ਦੂਰ ਅੰਦੇਸ਼ ਸੋਚ ਸੀ। ਇਸ ਸਮੇਂ ਜਸਵੰਤ ਸਿੰਘ ਮਠਾੜੂ, ਵਿਕਾਸ ਰਾਏ, ਕਨਵ ਰਾਏ, ਰਾਜ ਤਿਵਾੜੀ, ਮਮਤਾ ਰਾਣੀ ਆਦਿ ਹਾਜ਼ਰ ਸਨ। ਅਖੀਰ ਵਿਚ ਸਭ ਦਾ ਧੰਨਵਾਦ ਹਰਪਾਲ ਸਿੰਘ ਸੈਣੀ ਅਤੇ ਅਮਿਤ ਕੁਮਾਰ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਲੱਖਾਂ ਰੁਪਏ ਹੜੱਪਣ ਵਾਲੇ ਜੂਨੀਅਰ ਇੰਜੀਨੀਅਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗ਼ਰੀਬ ਦੀ ਥਾਲ਼ੀ ਦਾ ਸ਼ਹਿਨਸ਼ਾਹ ‘ਅੰਬ ਦਾ ਆਚਾਰ’
Ad Position 24
No active advertisement