05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਨਪ੍ਰੀਤ ਸਿੰਘ ਜੂਨੀਅਰ ਇੰਜੀਨੀਅਰ ਬਲਾਕ ਲੁਧਿਆਣਾ-2 ਨੂੰ ਕੀਤਾ ਮੁਅੱਤਲ

Ad Position 21
No active advertisement
ਅਜੀਤ ਡੈਸਕ 28-07-2026
ਲਾਡੋਵਾਲ, 27 ਜੁਲਾਈ (ਬਲਬੀਰ ਸਿੰਘ ਰਾਣਾ)- ਮਨਪ੍ਰੀਤ ਜੂਨੀਅਰ ਇੰਜੀਨੀਅਰ ਬਲਾਕ ਲੁਧਿਆਣਾ -2 ਵਿਰੁੱਧ ਨਿਗਰਾਨ ਇੰਜੀਨੀਅਰ (ਪਰਸ) ਐਸ. ਏ. ਐਸ. ਨਗਰ ਵਲੋਂ ਪ੍ਰਾਪਤ ਰਿਪੋਰਟ ਦੇ ਆਧਾਰ ‘ਤੇ ਉਸ ਦਾ ਸੰਪੂਰਨ ਕੰਮਕਾਜ ਤਸੱਲੀਬਖ਼ਸ਼ ਨਾ ਪਾਏ ਜਾਣ, ਆਪਣੇ ਉੱਚ ਅਧਿਕਾਰੀਆਂ ਦੀ ਪ੍ਰਵਾਹ ਨਾ ਕਰਨ, ਜ਼ਰੂਰੀ ਮੀਟਿੰਗ ਵਿਚ ਬਿਨਾਂ ਸੂਚਨਾ ਦੇ ਗੈਰ ਹਾਜ਼ਰ ਰਹਿਣ, ਆਪਣੀ ਡਿਊਟੀ/ ਫ਼ਰਜ਼ਾਂ ਪ੍ਰਤੀ ਲਾਪਰਵਾਹੀ/ ਕੁਤਾਹੀ ਵਰਤਣ ਅਤੇ ਸਰਕਾਰੀ ਹਦਾਇਤਾਂ/ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ। ਜਦ ਕਿ ਮੁਅੱਤਲੀ ਸਮੇਂ ਦੌਰਾਨ ਮਨਪ੍ਰੀਤ ਸਿੰਘ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ ਜਿਲਦ-1, ਭਾਗ-1 ਦੇ ਨਿਯਮ 7.2 ਅਧੀਨ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ।
ਇਹ ਗੁਜ਼ਾਰਾ ਭੱਤਾ ਇਸ ਸ਼ਰਤ ਤੇ ਦਿੱਤਾ ਜਾਵੇਗਾ ਕਿ ਉਹ ਸਰਟੀਫਿਕੇਟ ਪੇਸ਼ ਕਰੇਗਾ ਕਿ ਉਸ ਨੇ ਇਸ ਸਮੇਂ ਦੌਰਾਨ ਕੋਈ ਨੌਕਰੀ ਜਾਂ ਕੋਈ ਹੋਰ ਕੰਮ ਨਹੀਂ ਕੀਤਾ। ਮੁਅੱਤਲੀ ਸਮੇਂ ਦੌਰਾਨ ਉਸ ਦਾ ਹੈੱਡਕੁਆਟਰ ਨਿਗਰਾਨ ਇੰਜੀਨੀਅਰਿੰਗ (ਪਰਸ) ਐਸ.ਏ.ਐਸ. ਨਗਰ ਵਿਖੇ ਨਿਸ਼ਚਿਤ ਕੀਤਾ ਜਾਂਦਾ ਹੈ। ਉਸ ਨੂੰ ਗੁਜ਼ਾਰਾ ਭੱਤਾ ਤਾਂ ਹੀ ਮਿਲੇਗਾ, ਜੇਕਰ ਉਹ ਹਫ਼ਤੇ ਵਿਚ ਘੱਟੋ ਘੱਟ ਇਕ ਦਿਨ ਨਿਸ਼ਚਿਤ ਕੀਤੇ ਹੈੱਡਕੁਆਟਰ ਵਿਖੇ ਆਪਣੀ ਹਾਜ਼ਰੀ ਦੇਵੇਗਾ। ਇਹ ਆਰਡਰ ਮੁੱਖ ਇੰਜੀਨੀਅਰ (ਪਰਸ), ਪੰਜਾਬ, ਵਾ: ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ਜਾਰੀ ਕੀਤਾ ਗਿਆ, ਜਿਸ ਦਾ ਉਤਾਰਾ ਵੱਖ-ਵੱਖ ਭਾਗਾਂ ਨੂੰ ਵੀ ਭੇਜਿਆ ਗਿਆ ਹੈ। ਇਸ ਸਬੰਧੀ ਜਦ ਮਨਪ੍ਰੀਤ ਸਿੰਘ ਮੁਅੱਤਲ ਜੇਈ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਦਫ਼ਤਰ ਵਾਲੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਸਨ, ਪੈਸੇ ਨਾ ਦੇਣ ਦੀ ਸੂਰਤ ਵਿਚ ਮੈਨੂੰ ਮੁਅੱਤਲ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਦੀ ਤਕਰਾਰ ’ਚ ਫਿਰ ਜਵਾਬ ਨਾ ਦਾਖ਼ਲ ਕਰ ਸਕਿਆ ਨਿਗਮ ਅਗਲੀ ਖ਼ਬਰ ਫੂਡ ਸੇਫ਼ਟੀ ਔਨ ਵ੍ਹੀਲਜ਼ ਵਲੋਂ ਭੋਜਨ ਗੁਣਵੱਤਾ ਨਿਰੀਖਣ ਅਤੇ ਸਫਾਈ ਜਾਗਰੂਕਤਾ ਮੁਹਿੰਮ ਚਲਾਈ
Ad Position 24
No active advertisement