ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੀਵਾਨ ਨੇ ਸੜਕਾਂ ਧੱਸਣ ਨਾਲ ਜਾਨ-ਮਾਲ ਦੇ ਖ਼ਤਰੇ ਨੂੰ ਕੀਤਾ ਉਜਾਗਰ
ਲੁਧਿਆਣਾ, 8 ਅਗਸਤ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਸੜਕਾਂ ਧੱਸਣ ਨਾਲ ਜਾਨ-ਮਾਲ ਦੇ ਖ਼ਤਰੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਨਗਰ ਨਿਗਮ ਦੀ ਨਾਕਮੀ ਕਾਰਨ ਲੋਕਾਂ ਦੀ ਜਾਨ ਖਤਰੇ ਵਿਚ ਹੈ ਅਤੇ ਆਏ ਦਿਨ ਸੜਕਾਂ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ‘ਆਪ’ ਤੇ ਨਿਸਾਨਾ ਸਾਧਦਿਆਂ ਕਿਹਾ ਕਿ ਲੋਕਾਂ ਅੰਦਰ ਕਾਨੂੰਨ ਵਿਵਸਥਾਂ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਤਾਂ ਹੈ ਹੀ ਸੀ, ਹੁਣ ਤਾਂ ਸ਼ਹਿਰ ਦੀਆਂ ਸੜਕ ਧੱਸਣ ਦਾ ਡਰ ਵੀ ਲੱਗਣ ਲੱਗ ਗਿਆ ਹੈ।
ਕ
ਕਿਚਲੂ ਨਗਰ ਵਿਖੇ ਸੜਕ ਧੱਸਣ ਵਾਲੀ ਥਾਂ ਦਾ ਜਾਇਜ਼ਾ ਲੈਣ ਸਮੇਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਤੇ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪਵਨ ਦੀਵਾਨ। ਅਜੀਤ ਤਸਵੀਰ
ਸੀਸੂ ਇਨਡੋਰ ਗੇਮਜ ਡੇਅ-2026 ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਤੇ ਹੋਰ ਪ੍ਰਬੰਧਕ। ਅਜੀਤ ਤਸਵੀਰ
09-08-2026
ਲੁਧਿਆਣਾ, 8 ਅਗਸਤ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਸੜਕਾਂ ਧੱਸਣ ਨਾਲ ਜਾਨ-ਮਾਲ ਦੇ ਖ਼ਤਰੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਨਗਰ ਨਿਗਮ ਦੀ ਨਾਕਮੀ ਕਾਰਨ ਲੋਕਾਂ ਦੀ ਜਾਨ ਖਤਰੇ ਵਿਚ ਹੈ ਅਤੇ ਆਏ ਦਿਨ ਸੜਕਾਂ ਧਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ‘ਆਪ’ ਤੇ ਨਿਸਾਨਾ ਸਾਧਦਿਆਂ ਕਿਹਾ ਕਿ ਲੋਕਾਂ ਅੰਦਰ ਕਾਨੂੰਨ ਵਿਵਸਥਾਂ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਤਾਂ ਹੈ ਹੀ ਸੀ, ਹੁਣ ਤਾਂ ਸ਼ਹਿਰ ਦੀਆਂ ਸੜਕ ਧੱਸਣ ਦਾ ਡਰ ਵੀ ਲੱਗਣ ਲੱਗ ਗਿਆ ਹੈ। ਉਨ੍ਹਾਂ ਕਿਚਲੂ ਨਗਰ ਵਿਖੇ ਸੱਗੂ ਚੌਕ ਨੇੜੇ ਸੜਕ ਧੱਸਣ ਦੀ ਤਾਜ਼ਾ ਘਟਨਾ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਰਿਹਾਇਸ਼ੀ ਇਮਾਰਤਾਂ ਬਾਲ-ਬਾਲ ਬਚ ਗਈਆਂ ਹਨ ਪਰ ਇਸ ਘਟਨਾ ਨੇ ਇਲਾਕਾ ਵਾਸੀਆਂ ਨੂੰ ਡਰ ਅਤੇ ਸਦਮੇ ਵਿੱਚ ਪਾ ਦਿੱਤਾ ਹੈ। ਦੀਵਾਨ ਨੇ ਕਿਹਾ ਕਿ ਕਰੀਬ ਚਾਰ ਦਹਾਕੇ ਪੁਰਾਣੀ ਅਤੇ ਜਰਜਰ ਹੋ ਚੁੱਕੀ 72 ਇੰਚ ਦੀ ਇੱਟਾਂ ਨਾਲ ਬਣੀ ਸੀਵਰੇਜ ਲਾਈਨ ਆਖ਼ਰਕਾਰ ਟੁੱਟ ਕਰਕੇ ਇਹ ਸੜਕ ਧੱਸ ਗਈ। ਦੀਵਾਨ ਨੇ ਕਿਹਾ ਕਿ ਇਹ ਲੰਬਾ ਖਿੱਚਿਆ ਜਾ ਰਿਹਾ ਕੰਮ ਸਿਰਫ਼ ਲੋਕਾਂ ਲਈ ਅਸੁਵਿਧਾ ਨਹੀਂ, ਸਗੋਂ ਨਗਰ ਨਿਗਮ ਦੀ ਅਯੋਗਤਾ ਦਾ ਸਪੱਸ਼ਟ ਸਬੂਤ ਹੈ। ਇਸ ਮੌਕੇ ਦੀਵਾਨ ਦੇ ਨਾਲ ਪੀਸੀਸੀ ਮੈਂਬਰ ਸੁਸ਼ੀਲ ਮਲਹੋਤਰਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਨਵੀਸ ਵਾਸਨ, ਕਮਲ ਸਿੰਘਾਨੀਆ, ਰਾਘਵ ਸਿੰਘਾਨੀਆ ਅਤੇ ਕਪਿਲ ਖਰਬੰਦਾ ਵੀ ਮੌਜੂਦ ਸਨ।