‘ ਯੂਥ ਵਿੰਗ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਅਹਿਮ ਮੀਟਿੰਗ ਹੋਈ
ਨਾਲੇ ਵਿਚੋਂ ਪੁਲਿਸ ਨੇ ਕੀਤੀ ਲਾਸ਼ ਬਰਾਮਦ
ਇਆਲੀ/ਥਰੀਕੇ, 23 ਅਗਸਤ (ਪ. ਪ.)
ਇਆਲੀ/ਥਰੀਕੇ, 23 ਅਗਸਤ (ਪ. ਪ.)-‘ਯੂਥ ਵਿੰਗ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਇਕ ਅਹਿਮ ਮੀਟਿੰਗ ਹਲਕਾ ਗਿੱਲ ਦੇ ਇੰਚਾਰਜ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਸਿਧਵਾਂ ਨਹਿਰ ਕਿਨਾਰੇ ਸਥਿਤ ਪਾਰਟੀ ਦੇ ਹਲਕਾ ਗਿੱਲ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਦੌਰਾਨ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਨਾਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ. ਸ਼ਿਵਾਲਿਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਗਿੱਲ ਸਮੇਤ ਪੰਜਾਬ ਭਰ ਵਿਚ ਲੋਕ ਆਪਣੇ ਹੱਕਾਂ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋ ਚੁੱਕੇ ਹਨ ਅਤੇ ਆਪ-ਮੁਹਾਰੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਨੀਤੀਆਂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਦੀ ਸੋਚ ਨਾਲ ਜਨਮੀ ਇਕਲੌਤੀ ਖੇਤਰੀ ‘ਵਾਰਿਸ ਪੰਜਾਬ ਦੇ’ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ। ਇਸ ਦੌਰਾਨ ਮੀਟਿੰਗ ਵਿਚ ਹਾਜ਼ਰ ਯੂਥ ਆਗੂਆਂ ਅਤੇ ਵਰਕਰਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਪਾਰਟੀ ਨਾਲ ਡਟ ਕੇ ਖੜ੍ਹਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਬੋਕਰ ਡੋਗਰਾ, ਸ਼ਮਸ਼ੇਰ ਸਿੰਘ, ਮਨਦੀਪ ਬੰਗਾ, ਇੰਦਰਜੀਤ ਸਿੰਘ ਸਿੱਧੂ ਗੋਰਸੀਆ ਹਾਕਮ ਰਾਏ, ਰਮਨਦੀਪ ਸਿੰਘ ਸਿੱਧੂ, ਜਸਕਰਨ ਸਿੰਘ ਨੂਰਪੁਰ ਬੇਟ, ਹਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ, ਕਰਨਵੀਰ ਸਿੰਘ ਰੁੜਕਾ, ਜਗਜੀਤ ਸਿੰਘ ਰੁੜਕਾ, ਪ੍ਰਦੀਪ ਸਿੰਘ ਰੁੜਕਾ, ਗਗਨਦੀਪ ਸਿੰਘ ਰੁੜਕਾ, ਅਮਨਪ੍ਰੀਤ ਸਿੰਘ ਕੁਤਵੇਵਾਲ ਗੁਜਰਾਂ, ਕਰਨਵੀਰ ਸਿੰਘ, ਇੰਦਰਜੀਤ ਸਿੰਘ ਖਹਿਰਾ ਬੇਟ, ਖਾਮਦ ਅਲੀ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਪਾਲ ਸਿੰਘ, ਬੇਅੰਤ ਸਿੰਘ, ਕੁਲਦੀਪ ਸਿੰਘ ਤਲਵੰਡੀ, ਹਰਪਾਲ ਸਿੰਘ ਤਲਵੰਡੀ, ਤੇਜਵੀਰ ਸਿੰਘ ਕੋਟ ਆਗਾ, ਵਰਿੰਦਰ ਸਿੰਘ, ਅਮਨਦੀਪ ਸਿੰਘ ਥਰੀਕੇ, ਹਰਪ੍ਰੀਤ ਸਿੰਘ, ਰਾਮ ਸਿੰਘ, ਜਸਕਰਨ ਸਿੰਘ ਥਰੀਕੇ, ਸੋਨੀ ਪੰਡਤ ਥਰੀਕੇ, ਹਸਨਦੀਪ ਸਿੰਘ ਥਰੀਕੇ, ਮਨਮੀਤ ਸਿੰਘ ਪੋਹੀੜ, ਪ੍ਰਭਜੋਤ ਸਿੰਘ ਪੋਹੀੜ, ਸੁਖਵਿੰਦਰ ਸਿੰਘ ਪੋਹੀੜ, ਰੋਕੀ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਲਵਨੀਤ ਸਿੰਘ, ਇੰਦਰਪ੍ਰੀਤ ਸਿੰਘ, ਸੁਖਦੀਪ ਸਿੰਘ, ਤਲਵਿੰਦਰ ਸਿੰਘ, ਜਸਕਰਨ ਸਿੰਘ ਦਾਦ, ਕਰਨਵੀਰ ਸਿੰਘ ਦਾਦ, ਇਸ਼ਮੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਨੌਜਵਾਨ ਹਾਜ਼ਰ ਸਨ।