11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਲਕਾ ਦੱਖਣੀ ਦੇ ਵੱਖ-ਵੱਖ ਮੁਹੱਲਿਆਂ ’ਚ ਬਣੇ ਖਸਤਾ ਹਾਲ ਵਿਹੜਿਆਂ ਦੀ ਕੌਣ ਲਵੇਗਾ ਸਾਰ

ਢੰਡਾਰੀ ਕਲਾਂ/ਲੁਧਿਆਣਾ, 10 ਸਤੰਬਰ (ਜਸਵੀਰ ਸਿੰਘ ਬੰਗਾ)-ਸਨਅਤੀ ਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਦੱਖਣੀ ਅੰਦਰ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਬਣਾਏ ਜਾਣ ਵਾਲੇ ਬਹੁਮੰਜ਼ਲੀ ਵਿਹੜੇ ਆਪਣੇ ਆਪ ਵਿਚ ਕਈ ਕਿਸਮ ਦੇ ਸਵਾਲ ਖੜ੍ਹੇ ਕਰ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਆਸਪਾਸ ਦੇ ਲੋਕ ਚਿੰਤਤ ਤਾਂ ਹਨ ਹੀ, ਉਨ੍ਹਾਂ ਵਿਚ ਇਸ ਮਾਮਲੇ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਹੈ। ਹਲਕਾ ਦੱਖਣੀ ਦੇ ਬਹੁਤੇ ਵਿਹੜਿਆਂ ਦੀ ਖਸਤਾ ਹਾਲਤ ਹੋਣ ਕਰਕੇ ਇਨ੍ਹਾਂ ਵਿਹੜਿਆਂ ਵਿਚ ਰਹਿੰਦੇ ਲੋਕਾਂ ਦੀ ਜਾਨ ਨੂੰ ਬਣੀ ਰਹਿੰਦੀ ਹੈ, ਜਿਸ ਵੱਲ ਸਬੰਧਿਤ ਵਿਭਾਗ ਕੋਈ ਵੀ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਢੰਡਾਰੀ ਕਲਾਂ/ਲੁਧਿਆਣਾ, 10 ਸਤੰਬਰ (ਜਸਵੀਰ ਸਿੰਘ ਬੰਗਾ)-ਸਨਅਤੀ ਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਦੱਖਣੀ ਅੰਦਰ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਬਣਾਏ ਜਾਣ ਵਾਲੇ ਬਹੁਮੰਜ਼ਲੀ ਵਿਹੜੇ ਆਪਣੇ ਆਪ ਵਿਚ ਕਈ ਕਿਸਮ ਦੇ ਸਵਾਲ ਖੜ੍ਹੇ ਕਰ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਆਸਪਾਸ ਦੇ ਲੋਕ ਚਿੰਤਤ ਤਾਂ ਹਨ ਹੀ, ਉਨ੍ਹਾਂ ਵਿਚ ਇਸ ਮਾਮਲੇ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਹੈ। ਹਲਕਾ ਦੱਖਣੀ ਦੇ ਬਹੁਤੇ ਵਿਹੜਿਆਂ ਦੀ ਖਸਤਾ ਹਾਲਤ ਹੋਣ ਕਰਕੇ ਇਨ੍ਹਾਂ ਵਿਹੜਿਆਂ ਵਿਚ ਰਹਿੰਦੇ ਲੋਕਾਂ ਦੀ ਜਾਨ ਨੂੰ ਬਣੀ ਰਹਿੰਦੀ ਹੈ, ਜਿਸ ਵੱਲ ਸਬੰਧਿਤ ਵਿਭਾਗ ਕੋਈ ਵੀ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿਚ ਕਈ ਵਿਹੜੇ ਅਤੇ ਹੋਰ ਸਨਅਤੀ ਇਮਾਰਤਾਂ ਕਾਫ਼ੀ ਖਸਤਾ ਹਾਲਤ ਵਿਚ ਹਨ, ਜਿਨ੍ਹਾਂ ਦੇ ਕਿਸੇ ਵੀ ਸਮੇਂ ਢਹਿ ਢੇਰੀ ਹੋ ਜਾਣ ਨਾਲ ਵੱਡੀ ਗਿਣਤੀ ਵਿਚ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਡੇਢ-ਦੋ ਸੌ ਗਜ਼ ਵਿਚ ਬਣੇ ਇਨ੍ਹਾਂ ਵਿਹੜਿਆਂ ’ਚ ਕਈ-ਕਈ ਕਮਰੇ ਬਣੇ ਹੋਏ ਹਨ, ਜਿਨ੍ਹਾਂ ਵਿਚ ਬਹੁਗਿਣਤੀ ਪ੍ਰਵਾਸੀ ਭਾਈਚਾਰਾ ਆਪਣੇ ਪਰਿਵਾਰਾਂ ਸਮੇਤ ਰਹਿ ਰਿਹਾ ਹੈ, ਜਿਸ ਕਾਰਨ ਸਾਫ਼-ਸਫ਼ਾਈ ਦੀ ਵਿਵਸਥਾ ਅਤੇ ਉਚਿੱਤ ਸੀਵਰੇਜ ਪ੍ਰਣਾਲੀ ਦੀ ਕਮੀ ਇਕ ਵੱਡੀ ਸਮੱਸਿਆ ਦਾ ਕਾਰਨ ਬਣ ਰਹੀ ਹੈ, ਜਿਸ ਨੂੰ ਲੈ ਕੇ ਆਸਪਾਸ ਰਹਿਣ ਵਾਲੇ ਪਰਿਵਾਰਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਵਲੋਂ ਕਈ ਕਿਸਮ ਦੇ ਦੋਸ਼ ਵੀ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਵਪਾਰਕ ਵਿਹੜਿਆਂ ਦੇ ਮਾਲਕਾਂ ਵਲੋਂ ਕੋਈ ਵਿਸ਼ੇਸ਼ ਸਫ਼ਾਈ ਕਰਮਚਾਰੀ ਨਾ ਰੱਖਿਆ ਹੋਣ ਕਰਕੇ ਕਈ-ਕਈ ਦਿਨ ਕੂੜਾ ਇਨ੍ਹਾਂ ਦੇ ਵਿਹੜਿਆਂ ਵਿਚ ਹੀ ਇਕ ਕਿਨਾਰੇ ਪਿਆ ਰਹਿੰਦਾ ਹੈ, ਜਿਸ ਕਾਰਨ ਆਸਪਾਸ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ। ਜੇਕਰ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਵੱਖ - ਵੱਖ ਵਾਰਡਾਂ ਵਿਚ ਬਣੇ ਵਿਹੜਿਆਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਆਏ ਦਿਨ ਅਮਰਵੇਲ ਵਾਂਗ ਵਧਦੇ ਹੀ ਜਾ ਰਹੇ ਹਨ। ਜੇਕਰ ਹਲਕਾ ਦੱਖਣੀ ਅਧੀਨ ਪੈਂਦੇ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਢੰਡਾਰੀ ਕਲਾਂ, ਢੰਡਾਰੀ ਖੁਰਦ, ਗਿਆਸਪੁਰਾ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਨਅਤੀ ਖੇਤਰ ਦੇ ਨਾਲ ਪੈਂਦੇ ਇਨ੍ਹਾਂ ਮੁਹੱਲਿਆਂ ਵਿਚ ਬਹੁਗਿਣਤੀ ਪ੍ਰਵਾਸੀ ਭਾਈਚਾਰਾ ਆਪਣੇ ਪਰਿਵਾਰ ਸਮੇਤ ਜ਼ਿੰਦਗੀ ਬਸਰ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ’ ਤੇ ਹੁੱਲੜਬਾਜ਼ੀ ਕਰਨ ਵਾਲੇ ਹਥਿਆਰਬੰਦ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸਰਕਾਰ ਖਾਲੀ ਪਈਆਂ ਅਸਾਮੀਆਂ ਭਰ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ - ਸਵਰਨ ਸਿੰਘ
Ad Position 24