17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚਾਂਦ ਸਿਨੇਮਾ ਕੋਲ ਗ੍ਰੀਨ ਬੈਲਟ ‘ਚ ਬਣ ਰਹੇ ਵੈਡਿੰਗ ਜ਼ੋਨ ’ਤੇ ਐਨ.ਜੀ.ਟੀ. ਦੀ ਰੋਕ

ਲੁਧਿਆਣਾ, 17 ਸਤੰਬਰ (ਭੁਪਿੰਦਰ ਸਿੰਘ ਬੈਂਸ)-ਚਾਂਦ ਸਿਨੇਮਾ ਨੇੜੇ ਪੁਰਾਣੀ ਜੀ. ਟੀ.

Ad Position 21
No active advertisement
ਚਾਂਦ ਸਿਨੇਮਾ ਨੇੜੇ ਬਣਾਏ ਜਾ ਰਹੇ ਵੈਡਿੰਗ ਜ਼ੋਨ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 18-09-2026
ਲੁਧਿਆਣਾ, 17 ਸਤੰਬਰ (ਭੁਪਿੰਦਰ ਸਿੰਘ ਬੈਂਸ)-ਚਾਂਦ ਸਿਨੇਮਾ ਨੇੜੇ ਪੁਰਾਣੀ ਜੀ.ਟੀ.ਰੋਡ ਨਾਲ ਲੱਗੀ ਗ੍ਰੀਨ ਬੈਲਟ ਦੀ ਜ਼ਮੀਨ ‘ਤੇ ਬਣਾਏ ਜਾ ਰਹੇ ਵੈਡਿੰਗ ਜੋਨ ਦਾ ਮਾਮਲਾ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਧਿਆਨ ਵਿਚ ਆ ਗਿਆ ਹੈ। ਗ੍ਰੀਨ ਬੈਲਟਾਂ ਅਤੇ ਪਾਰਕਾਂ ਦੀ ਜ਼ਮੀਨ ‘ਤੇ ਉਸਾਰੀ ਨਾਲ ਸੰਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਅੱਗੇ ਦੀ ਉਸਾਰੀ ‘ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਵਿਚ ਚਾਂਦ ਸਿਨੇਮਾ ਨੇੜੇ ਪੁਰਾਣੀ ਜੀ.ਟੀ.ਰੋਡ ਨਾਲ ਲੱਗੀ ਗ੍ਰੀਨ ਬੈਲਟ ਤੇ ਬਣ ਰਹੇ ਵੈਡਿੰਗ ਜੋਨ ਦਾ ਨਿਰਮਾਣ ਵੀ ਉਨ੍ਹਾ ਥਾਵਾਂ ਵਿਚ ਸ਼ਾਮਲ ਹੈ। ਜਿੱਥੇ ਉਸਾਰੀ ਸੰਬੰਧੀ ਇਤਰਾਜ ਸਾਹਮਣੇ ਆਏ ਹਨ। ਐਨ.ਜੀ.ਟੀ. ਦੇ ਨਿਰਦੇਸ਼ਾਂ ਤੋਂ ਬਾਅਦ ਇਸ ਵੈਡਿੰਗ ਜੋਨ ਦੇ ਬਾਕੀ ਨਿਰਮਾਣ ਨੂੰ ਲੈਕੇ ਸਥਿਤੀ ਖਾਸ ਤੌਰ ‘ਤੇ ਧਿਆਨਯੋਗ ਬਣ ਗਈ ਹੈ। ਮਾਮਲੇ ਦੀ ਜਾਂਚ ਲਈ ਬਣਾਈ ਗਈ ਸਾਂਝੀ ਕਮੇਟੀ ਵਲੋਂ ਗ੍ਰੀਨ ਏਰੀਆ ਅਤੇ ਗ੍ਰੀਨ ਬੈਲਟ ਨਾਲ ਸੰਬੰਧਤ ਸਥਾਨਾਂ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ ਗਈ ਸੀ। ਹੁਣ ਟ੍ਰਿਬਿਊਨਲ ਨੇ ਨਗਰ ਨਿਗਮ ਅਤੇ ਗਲਾਡਾ ਨੂੰ ਸਾਂਝੀ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਢੁਕਵੀਂ ਕਾਰਵਾਈ ਕਰਨ ਲਈ ਕਿਹਾ ਹੈ। ਇਸ ਕਾਰਨ ਚਾਂਦ ਸਿਨੇਮਾ ਨੇੜੇ ਬਣ ਰਹੀ ਵੈਡਿੰਗ ਜੋਨ ਦੀ ਜ਼ਮੀਨ ਦੀ ਸ਼੍ਰੇਣੀ, ਮਨਜ਼ੂਰੀਆਂ ਅਤੇ ਗ੍ਰੀਨ ਬੈਲਟ ਨਾਲ ਸੰਬੰਧਤ ਸਥਿਤੀ ਵੀ ਜਾਂਚ ਦੇ ਕੇਂਦਰ ਵਿਚ ਰਹੇਗੀ। ਫਿਲਹਾਲ ਕਿਸੇ ਵਿਅਕਤੀ ਜਾਂ ਵਿਭਾਗ ਵਲੋਂ ਨਿਯਮਾਂ ਦੀ ਉਲੰਘਣਾ ਸਾਬਤ ਹੋਣ ਦਾ ਨਤੀਜਾ ਕੱਢਣ ਦੀ ਬਜਾਏ, ਮਾਮਲੇ ਨੂੰ ਐਨ.ਜੀ.ਟੀ.ਦੇ ਹੁਕਮਾਂ ਅਤੇ ਸਾਂਝੀ ਕਮੇਟੀ ਦੀ ਰਿਪੋਰਟ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਚਾਂਦ ਸਿਨੇਮਾ ਨੇੜੇ ਵੈਡਿੰਗ ਜੋਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਸੀ। ਐਨ.ਜੀ.ਟੀ. ਵਲੋਂ ਅੱਗੇ ਦੀ ਉਸਾਰੀ ਤੇ ਰੋਕ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਇਸ ਪ੍ਰਾਜੈਕਟ ਦੀ ਅਗਲੀ ਕਾਰਵਾਈ ਸੰਬੰਧਤ ਵਿਭਾਗਾਂ ਦੇ ਫੈਸਲੇ ਅਤੇ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਨਾਲ ਜੁੜ ਗਈ ਹੈ। ਹਰੀ ਪੱਟੀ ਦੀ ਜ਼ਮੀਨ ਦੀ ਵਰਤੋਂ ਅਤੇ ਉਸ ਤੇ ਬਣ ਰਹੇ ਢਾਂਚੇ ਨੂੰ ਲੈਕੇ ਐਨ.ਜੀ.ਟੀ. ਦਾ ਇਹ ਨਿਰਦੇਸ਼ ਮਹਾਂਨਗਰ ਵਿਚ ਗ੍ਰੀਨ ਏਰੀਆ ਦੀ ਸੰਭਾਲ ਨਾਲ ਜੁੜੇ ਮਾਮਲੇ ਨੂੰ ਮੁੜ ਚਰਚਾ ਵਿਚ ਲਿਆਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਹੁਰੇ ਪਰਿਵਾਰ ਤੋਂ ਦੁਖੀ ਹੋਈ ਗਰਭਵਤੀ ਔਰਤ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 551 ਦਿਨਾਂ ਵਿਚ 76,982 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ-ਵਿਧਾਇਕ ਸਿ...
Ad Position 24