ਜਵੱਦੀ ਟਕਸਾਲ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੇ ਸਬੰਧ ‘ਚ ਸਮਾਗਮ ਹੋਏ। ਸੰਤ ਬਾਬਾ ਅਮੀਰ ਸਿੰਘ ਨੇ ਬਾਰਹਮਾਂਹ ਤੁਖਾਰੀ ਅਤੇ ਮਾਂਝ ਦੇ ਵਿਚਾਰ ਅਧੀਨ ਪਦੇ ਰਾਹੀਂ ਜੀਵ ਦੀ ਆਤਮਿਕ ਅਵਸਥਾ ਦਾ ਜਿਕਰ ਕਰਦਿਆਂ ਪ੍ਰਭੂ ਮਿਲਾਪ ਦੇ ਖਿਆਲ, ਮਿਲਾਪ ਦ ਸਾਧਨ ਆਦਿ ਪੱਖਾਂ ਦਾ ਜਿਕਰ ਕਰਦਿਆਂ ਵੱਖ-ਵੱਖ ਹਵਾਲਿਆਂ ਰਾਹੀਂ ਸਮਝਾਇਆ ਕਿ ਗਰਮੀ ਤੋਂ ਠੰਡੀ ਮਿੱਠ ਰੁੱਤ ਵੱਲ, ਬਦਲਦੇ ਮੌਸਮ ‘ਚ ਪਰਮੇਸ਼ਰ ਤੋਂ ਵਿਛੜੀ ਜੀਵ ਆਤਮਾ ਦਾ ਪਰਮੇਸ਼ਰ ਨਾਲ ਮਿਲਾਪ ਦੀ ਤੜਫ ਪੈਦਾ ਹੋਣ ਨਾਲ ਬੇਨਤੀ ਹੋਣ ਲਗਦੀ ਹੈ ਕਿ ਪ੍ਰਮਾਤਮਾ ਤੋਂ ਬਗੈਰ ਮਨ ਡੋਲ ਰਿਹਾ ਹੈ।
ਸ
ਸਮਾਗਮ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਤ ਬਾਬਾ ਅਮੀਰ ਸਿੰਘ। ਤਸਵੀਰ-ਸੇਵਕ ਸਿੰਘ
18-09-2026
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੇ ਸਬੰਧ ‘ਚ ਸਮਾਗਮ ਹੋਏ। ਸੰਤ ਬਾਬਾ ਅਮੀਰ ਸਿੰਘ ਨੇ ਬਾਰਹਮਾਂਹ ਤੁਖਾਰੀ ਅਤੇ ਮਾਂਝ ਦੇ ਵਿਚਾਰ ਅਧੀਨ ਪਦੇ ਰਾਹੀਂ ਜੀਵ ਦੀ ਆਤਮਿਕ ਅਵਸਥਾ ਦਾ ਜਿਕਰ ਕਰਦਿਆਂ ਪ੍ਰਭੂ ਮਿਲਾਪ ਦੇ ਖਿਆਲ, ਮਿਲਾਪ ਦ ਸਾਧਨ ਆਦਿ ਪੱਖਾਂ ਦਾ ਜਿਕਰ ਕਰਦਿਆਂ ਵੱਖ-ਵੱਖ ਹਵਾਲਿਆਂ ਰਾਹੀਂ ਸਮਝਾਇਆ ਕਿ ਗਰਮੀ ਤੋਂ ਠੰਡੀ ਮਿੱਠ ਰੁੱਤ ਵੱਲ, ਬਦਲਦੇ ਮੌਸਮ ‘ਚ ਪਰਮੇਸ਼ਰ ਤੋਂ ਵਿਛੜੀ ਜੀਵ ਆਤਮਾ ਦਾ ਪਰਮੇਸ਼ਰ ਨਾਲ ਮਿਲਾਪ ਦੀ ਤੜਫ ਪੈਦਾ ਹੋਣ ਨਾਲ ਬੇਨਤੀ ਹੋਣ ਲਗਦੀ ਹੈ ਕਿ ਪ੍ਰਮਾਤਮਾ ਤੋਂ ਬਗੈਰ ਮਨ ਡੋਲ ਰਿਹਾ ਹੈ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਪ੍ਰਭੂ ਕਿਰਪਾ ਤੋਂ ਬਿਨ੍ਹਾਂ ਦੂਸਰੇ ਸਾਧਨ ਨਿਸਫਲ ਤੇ ਦੁੱਖ ਦੇ ਕਾਰਨ ਹੀ ਬਣਦੇ ਹਨ। ‘ਦੂਜੇ ਭਾਇ’ ਭਾਵ ਮਾਇਕ ਪਦਾਰਥਾਂ ਦੇ ਮੋਹ ‘ਚ ਕੇ ਪ੍ਰਭੂ ਮਾਰਗ ਤੋਂ ਕੁਰਾਹੇ ਪੈਣ ਤੁਲ ਹੈ। ਹੇ ਮਿਹਰਾਂ ਦੇ ਸਾਈ ਵਾਹਿਗੁਰੂ ਜੀਓ! ਜੇਕਰ ਆਪ ਜੀ ਕਿਰਪਾ ਕਰ ਦੇਵੋ ਤਾਂ ਹੀ ਮਿਲਾਪ ਸੰਭਵ ਹੈ ਤੇ ਪ੍ਰਭੂ ਮਿਲਾਪ ਹੀ ਅਸਲ ਸੁੱਖਾਂ ਦਾ ਖਜ਼ਾਨਾ ਹੈ। ਬਾਬਾ ਜੀ ਨੇ ਸੁਚੇਤ ਕੀਤਾ ਕਿ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਹੀ ਜੀਵ ਪਰਮੇਸ਼ਰ ਤੋਂ ਦੂਰ ਹੁੰਦੀ ਹੈ। ਜਿਸ ਕਰਕੇ ਦਰ-ਦਰ ਦੀ ਭੜਕਣ ਨਸੀਬ ਹੁੰਦੀ ਹੈ। ਹੁਣ ਜਦ ਬੁਢੇਪਾ ਬੁਢੇਪੇ ਦੇ ਆ ਜਾਣ ਕਰਕੇ ਸਰੀਰ ਦੇ ਕੇਸ ਵੀ ਕਾਲਿਆਂ ਤੋਂ ਕਾ ਦੇ ਬੂਰ ਵਾਂਗ ਚਿੱਟੇ ਹੋ ਗਏ ਹਨ। ਭਾਗ ਭਾਵ ਸਰੀਰ ਅੰਤਿਮ ਪੜਾ ਵੱਲ ਵੱਧ ਰਿਹਾ ਹੈ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਜੇਕਰ ਇੱਕ ਪਾਸੇ ਕਾਹੀਂ ਤੇ ਆਇਆ ਚਿੱਟਾ ਬੂਰ ਸਰੀਰ ਦੀ ਨਾਸ਼ਮਾਨਤਾ ਵਲ ਸੰਕੇਤ ਕਰਦਾ ਹੈ ਤਾਂ ਦੂਸਰੇ ਪਾਸੇ ਚੁਫੇਰੇ ਹਰਿਆਵਲ ਨੂੰ ਤੱਕ ਕੇ ਮਨ ਨੂੰ ਧੀਰਜਤਾ ਵੀ ਬੱਝਦੀ ਹੈ ਕਿ ਸਹਿਜ ਮਾਰਗ ਨੂੰ ਅਪਣਾ ਕੇ ਜੀਵਨ ਲਕਸ਼ ਰੂਪੀ ਮਿੱਠਾ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਸੂ ਮਹੀਨੇ ਦੇ ਦ੍ਰਿਸਟਾਂਤ ਰਾਹੀਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਇਹ ਜੀਵਨ ਹੀ ਸੁਹਾਵਣਾ ਸਮਾਂ ਹੈ। ਪ੍ਰਭੂ ਦੇ ਭਾ ਬਣਨ ਦਾ, ਇਸ ਜੀਵਨ ਵਿਚ ਹੀ ਪ੍ਰਭੂ ਮਿਲਾਪ ਸੰਭਵ ਹੈ। ਜੇ ਗੁਰੂ ਕਿਰਪਾ ਕਰਕੇ ਨਿਰਮਲ ਪੰਥ ਦਾ ਪਾਂਧੀ ਬਣਾ ਲਵੇ। ਗੁਰੂ ਕਿਰਪਾ ਦੇ ਪਾਤਰ ਬਣਨ ਲਈ ਆਪੇ ਦਾ ਤਿਆਗ ਜ਼ਰੂਰੀ।ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ, ਗੁਰੂ ਕਾ ਲੰਗਰ ਅਤੁੱਟ ਵਰਤਿਆ।