ਜੀ.ਐਨ.ਕੇ.ਸੀ.ਡਬਲਿਊ. ਵਿਖੇ ਫਰੈਸ਼ਰਜ਼ ਪਾਰਟੀ
ਲੁਧਿਆਣਾ, 20 ਸਤੰਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਦੇ ‘ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ’ ਵੱਲੋਂ ਅੱਜ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਬੇਸਬਰੀ ਨਾਲ ਉਡੀਕੀ ਜਾ ਰਹੀ ‘ਫਰੈਸ਼ਰਜ਼ ਪਾਰਟੀ’ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿਦਿਆਰਥਣਾਂ ਨੇ ਐਸ.
ਲੁਧਿਆਣਾ, 20 ਸਤੰਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਦੇ ‘ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ’ ਵੱਲੋਂ ਅੱਜ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਬੇਸਬਰੀ ਨਾਲ ਉਡੀਕੀ ਜਾ ਰਹੀ ‘ਫਰੈਸ਼ਰਜ਼ ਪਾਰਟੀ’ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿਦਿਆਰਥਣਾਂ ਨੇ ਐਸ. ਸੰਤ ਸਿੰਘ ਗੁਜਰਖਾਨੀ ਆਡੀਟੋਰੀਅਮ ਵਿਖੇ ਨਵੀਆਂ ਆਉਣ ਵਾਲੀਆਂ ਵਿਦਿਆਰਥਣਾਂ ਦਾ ਭਰਪੂਰ ਉਤਸ਼ਾਹ ਅਤੇ ਜੋਸ਼ ਨਾਲ ਨਿੱਘਾ ਸਵਾਗਤ ਕੀਤਾ। ਨੌਜਵਾਨ ਵਿਦਿਆਰਥਣਾਂ ਨੇ ਆਪਣੀਆਂ ਸਾਥਣਾਂ ਅਤੇ ਜੂਨੀਅਰਾਂ ਦਾ ਉਤਸ਼ਾਹ ਵਧਾਇਆ। ਰੈਂਪ ‘ਤੇ ਕੈਟਵਾਕ ਰਾਹੀਂ ਨਵੀਆਂ ਵਿਦਿਆਰਥਣਾਂ ਦੀ ਜਾਣ-ਪਛਾਣ ਕਰਵਾਈ ਗਈ। ਡਾ. ਨਿਧੀ, ਡਾ. ਮਧੂ ਧਵਨ ਅਤੇ ਡਾ. ਅਨੁਪਮ ਇਸ ਸਮਾਗਮ ਦੇ ਜੱਜ ਸਨ। ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਆਪਣੀ ਰੈਂਪ ਵਾਕ ਨਾਲ ਮੰਚ ‘ਤੇ ਰੌਣਕਾਂ ਲਗਾ ਦਿੱਤੀਆਂ। ਉਨ੍ਹਾਂ ਨੇ ਕੋਰੀਓਗ੍ਰਾਫਡ ਡਾਂਸ ਪੇਸ਼ਕਾਰੀਆਂ ਰਾਹੀਂ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਹੋਏ ਮੁਕਾਬਲਿਆਂ ਵਿਚ ਮਿਸ ਫਰੈਸ਼ਰ ਬੀ.ਏ. - ਮਾਨਿਆ, ਮਿਸ ਫਰੈਸ਼ਰ ਬੀ.ਕਾਮ. - ਸ਼ੁਭਰੀਤ, ਮਿਸ ਫਰੈਸ਼ਰ ਬੀ.ਸੀ.ਏ. - ਜੈਸਮੀਨ, ਮਿਸ ਫਰੈਸ਼ਰ ਬੀ.ਬੀ.ਏ. - ਤੁਲਿਕਾ, ਮਿਸ ਫਰੈਸ਼ਰ ਐਮ.ਕਾਮ. - ਅਰਸ਼ਦੀਪ, ਮਿਸ ਫਰੈਸ਼ਰ ਐਮ.ਏ. - ਪ੍ਰਭਜੋਤ ਅਤੇ ਮਿਸ ਫਰੈਸ਼ਰ ਦਾ ਖਿਤਾਬ ਪੀ.ਜੀ.ਡੀ.ਸੀ.ਏ. ਜੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਜਿੱਤਿਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪੜ੍ਹਾਈ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਏ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਸਾਰੇ ਖ਼ਿਤਾਬ ਜੇਤੂਆਂ ਨੂੰ ਵਧਾਈ ਦਿੱਤੀ।