21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨੌਜਵਾਨ ਦੀ ਹੱਤਿਆ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ

ਲੁਧਿਆਣਾ, 20 ਸਤੰਬਰ (ਜਤਿੰਦਰ ਭੰਬੀ)-ਪੀ. ਏ.

Ad Position 21
No active advertisement
ਪੀ.ਏ.ਯੂ. ਵਿਚੇ ਸ਼ਹਿਦ ਮੱਖੀ ਪਾਲਣ ਬਾਰੇ ਕਰਵਾਏ ਦੋ ਰੋਜ਼ਾ ਸਿਖਲਾਈ ਕੋਰਸ ਦੌਰਾਨ ਜਾਣਕਾਰੀ ਦਿੰਦੇ ਮਾਹਿਰ। ਅਜੀਤ ਤਸਵੀਰa 21-09-2026
ਲੁਧਿਆਣਾ, 20 ਸਤੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਨੂੰ ਸ਼ਹਿਦ ਸੰਬੰਧੀ ਕਾਰੋਬਾਰ ਨਾਲ ਜੋੜਨ ਅਤੇ ਇਸ ਕਿੱਤੇ ਦੀਆਂ ਬਾਰੀਕੀਆਂ ਵਿਚਾਰਨ ਲਈ ਦੋ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਇਸ ਕੋਰਸ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸ਼ਾਮਿਲ ਹੋਏ। ਡਾ. ਭੁੱਲਰ ਨੇ ਡਾਇਰੈਕਟੋਰੇਟ ਵਲੋਂ ਕੀਤੀਆਂ ਜਾਣ ਵਾਲੀਆਂ ਪਸਾਰ ਗਤੀਵਿਧੀਆਂ ਅਤੇ ਕਿਸਾਨਾਂ ਉੱਪਰ ਉਨਾਂ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨਾਂ ਨੇ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਮਾਹਿਰਾਂ ਨਾਲ ਵਿਚਾਰ-ਚਰਚਾ ਤੋਂ ਬਾਅਦ ਸਹੀ ਅਤੇ ਸਟੀਕ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਸ ਮੌਕੇ ਹਾਜ਼ਰ ਸ਼ਹਿਦ ਮੱਖੀ ਪਾਲਕਾਂ ਨੂੰ ਦੱਸਿਆ ਕਿ ਇਹ ਕੋਰਸ ਦਸ ਸਿਖਲਾਈ ਕੋਰਸਾਂ ਦੀ ਲੜੀ ਦੀ ਸ਼ੁਰੂਆਤ ਹੈ ਜਿਸ ਵਿਚ ਸ਼ਹਿਦ ਦੀ ਉਤਪਾਦਕਤਾ ਅਤੇ ਮੱਖੀਆਂ ਦੇ ਰਖ-ਰਖਾਵ ਸੰਬੰਧੀ ਨਵੀਨ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਕੋਰਸ ਦੇ ਨਿਰਦੇਸ਼ਕ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ 23 ਸਿਖਿਆਰਥੀਆਂ ਨੇ ਇਸ ਕੋਰਸ ਵਿਚ ਭਾਗ ਲਿਆ ਜਿਨਾਂ ਵਿਚੋਂ 11 ਔਰਤਾਂ ਸਨ। ਸਿਖਿਆਰਥੀਆਂ ਨੂੰ ਹੱਥੀਂ ਸਿਖਲਾਈ ਦੇਣ ਦੇ ਮੰਤਵ ਨਾਲ ਰਾਣੀ ਮੱਖੀ ਦੀ ਸੰਭਾਲ, ਮੌਸਮ ਅਨੁਸਾਰ ਕੁੰਟੁਬਾਂ ਅਤੇ ਬਕਸਿਆਂ ਦੇ ਪ੍ਰਬੰਧਨ ਅਤੇ ਸ਼ਹਿਦ ਦੀ ਉਤਪਾਦਕਤਾ ਵਧਾਉਣ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸਦੇ ਨਾਲ ਹੀ ਸ਼ਹਿਦ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਮੰਡੀਕਰਨ ਦੇ ਨਵੇਂ ਨੁਕਤੇ ਵੀ ਸਿਖਿਆਰਥੀਆਂ ਨੂੰ ਸਮਝਾਏ ਗਏ। ਇਸ ਕਿੱਤੇ ਨੂੰ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਕਿਸਾਨ ਨਿਰਮਾਤਾ ਸੰਗਠਨ ਅਤੇ ਸਵੈ ਸੇਵੀ ਸਮੂਹਾਂ ਦੀ ਨਿਰਮਾਣਕਾਰੀ ਦੀਆਂ ਤਕਨੀਕੀ ਬਾਰੀਕੀਆਂ ਵੀ ਕਿਸਾਨਾਂ ਤੱਕ ਪਹੰੁਚਾਈਆਂ ਗਈਆਂ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਤੂਰ ਅਤੇ ਆਈ.ਐੱਚ.ਏ ਦੇ ਨਿਰਦੇਸ਼ਕ ਕੁਮਾਰੀ ਨਮਰਤਾ ਖੰਨਾ ਨੇ ਵੀ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ। ਡਾਵਰ ਦੇ ਸਹਿਯੋਗੀ ਪ੍ਰਬੰਧਕ ਵਿਕਰਮ ਸਿੰਘ ਨੇ ਸ਼ਹਿਦ ਦੇ ਮੰਡੀਕਰਨ ਬਾਰੇ ਕੀਮਤੀ ਨੁਕਤੇ ਸੁਝਾਏ। ਕੋਰਸ ਦੇ ਸੰਯੋਜਕਾਂ ਵਿਚ ਡਾ. ਅਮਿਤ ਚੌਧਰੀ, ਡਾ. ਭਾਰਤੀ ਮਹਿੰਦਰੂ ਅਤੇ ਡਾ. ਲਵਲੀਸ਼ ਗਰਗ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਕਸਬੇ ਦੇ ਲੋਕ ਗਲੀਆਂ ’ਚ ਖੜ੍ਹੇ ਪਾਣੀ ਤੇ ਗੰਦਗੀ ਤੋਂ ਪ੍ਰੇਸਾਨ ਅਗਲੀ ਖ਼ਬਰ ਜੀ.ਐਨ.ਕੇ.ਸੀ.ਡਬਲਿਊ. ਵਿਖੇ ਫਰੈਸ਼ਰਜ਼ ਪਾਰਟੀ
Ad Position 24