05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਆਪਣੀਆਂ ਗੱਡੀਆਂ ਖੜ੍ਹੀਆਂ, ਕਿਰਾਏ ਦੀਆਂ ਗੱਡੀਆਂ ’ਤੇ ਹਰ ਮਹੀਨੇ ਲੱਖਾਂ ਦਾ ਖਰਚਾ

ਲੁਧਿਆਣਾ, 4 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀਆਂ ਆਪਣੀਆਂ ਗੱਡੀਆਂ ਮੌਜੂਦ ਹੋਣ ਦੇ ਬਾਵਜੂਦ ਕਿਰਾਏ ’ਤੇ ਗੱਡੀਆਂ ਲੈਣ ਦੇ ਮਾਮਲੇ ਨੂੰ ਲੈ ਕੇ ਸਵਾਲ ਉਠ ਹਨ। ਵਿੱਤ ਤੇ ਠੇਕਾ ਕਮੇਟੀ ਅਤੇ ਕੌਂਸਲਰ ਗੌਰਵ ਭੱਟੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਭੇਜ ਕੇ ਵਾਹਨਾਂ ਦੀ ਅਲਾਟਮੈਂਟ ਅਤੇ ਕਿਰਾਏ ਦੀਆਂ ਗੱਡੀਆਂ ਦੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 05-10-2026
ਲੁਧਿਆਣਾ, 4 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀਆਂ ਆਪਣੀਆਂ ਗੱਡੀਆਂ ਮੌਜੂਦ ਹੋਣ ਦੇ ਬਾਵਜੂਦ ਕਿਰਾਏ ’ਤੇ ਗੱਡੀਆਂ ਲੈਣ ਦੇ ਮਾਮਲੇ ਨੂੰ ਲੈ ਕੇ ਸਵਾਲ ਉਠ ਹਨ। ਵਿੱਤ ਤੇ ਠੇਕਾ ਕਮੇਟੀ ਅਤੇ ਕੌਂਸਲਰ ਗੌਰਵ ਭੱਟੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਭੇਜ ਕੇ ਵਾਹਨਾਂ ਦੀ ਅਲਾਟਮੈਂਟ ਅਤੇ ਕਿਰਾਏ ਦੀਆਂ ਗੱਡੀਆਂ ਦੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਭੱਟੀ ਅਨੁਸਾਰ ਨਗਰ ਨਿਗਮ ਵਲੋਂ 3 ਗੱਡੀਆਂ ਕਿਰਾਏ ’ਤੇ ਲਈਆਂ ਗਈਆਂ ਹਨ। ਇਨ੍ਹਾਂ ਵਿਚ ਪੀਬੀ-65-ਬੀਐਚ-1675, ਪੀਬੀ-10-ਐਜਐਸ-9777 ਅਤੇ ਟੈਂਪ-8879 ਸ਼ਾਮਿਲ ਦੱਸਿਆ ਗਿਆ ਹਨ। ਉਨ੍ਹਾਂ ਕਿਹਾ ਕਿ ਇਕ ਗੱਡੀ ਦਾ ਕਿਰਾਇਆ ਲਗਭਗ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਅਤੇ ਇਸ ਤੋਂ ਇਲਾਵਾ ਡੀਜ਼ਲ, ਡਰਾਈਵਰ ਤੇ ਰੱਖ-ਰਖਾਅ ਦਾ ਖਰਚਾ ਵੀ ਨਗਰ ਨਿਗਮ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਸਵਾਲ ਉਠਾਇਆ ਹੈ ਕਿ ਜਦੋਂ ਨਗਰ ਨਿਗਮ ਕੋਲ ਆਪਣੀਆਂ ਗੱਡੀਆਂ ਵੀ ਮੌਜੂਦ ਹਨ ਤਾਂ ਕਿਰਾਏ ਦੀਆਂ ਗੱਡੀਆਂ ਲੈਣ ਦੀ ਲੋੜ ਕਿਉਂ ਪਈ। ਉਨ੍ਹਾਂ ਅਨੁਸਾਰ ਨਿਗਮ ਦੀਆਂ ਕੁੱਝ ਆਪਣੀਆਂ ਗੱਡੀਆਂ ਅਧਿਕਾਰੀਆਂ ਨੂੰ ਅਲਾਟ ਕੀਤੀਆਂ ਹੋਈਆਂ ਹਨ, ਜਦਕਿ ਇਕ ਗੱਡੀ ਵਰਕਸ਼ਾਪ ਵਿਚ ਖੜ੍ਹੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਭੱਟੀ ਨੇ ਮੰਗ ਕੀਤੀ ਕਿ ਪਿਛਲੇ 18 ਮਹੀਨਿਆਂ ਦੀਆਂ ਸਾਰੀਆਂ ਲੌਗ ਬੁੱਕਾਂ, ਡਿਊਟੀ ਸਲਿੱਪਾਂ ਅਤੇ ਤੇਲ ਦੇ ਰਿਕਾਰਡ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਵਰਕਸ਼ਾਪ ਵਿਚੋਂ ਅਲਾਟ ਕੀਤੀਆਂ ਗਈਆਂ ਸਾਰੀਆਂ ਗੱਡੀਆਂ ਦੀ ਪੂਰੀ ਜਾਂਚ ਅਤੇ ਉਨ੍ਹਾਂ ਦੀ ਅਲਾਟਮੈਂਟ ਸਬੰਧੀ ਹੁਕਮ ਵੀ ਉਪਲਬਧ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਗੱਡੀ ਦੀ ਅਲਾਟਮੈਂਟ ਨਿਯਮਾਂ ਦੇ ਉਲਟ ਪਾਈ ਜਾਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਭੱਟੀ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਇਸ ਕਾਰਨ ਨਗਰ ਨਿਗਮ ਨੂੰ ਕੋਈ ਵਿੱਤੀ ਨੁਕਸਾਨ ਹੋਇਆ ਹੈ ਤਾਂ ਲਾਗੂ ਨਿਯਮਾਂ ਅਨੁਸਾਰ ਉਸ ਦੀ ਵਸੂਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਮਲਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਗੋਂ ਨਗਰ ਨਿਗਮ ਦੇ ਸਰਕਾਰੀ ਖ਼ਜ਼ਾਨੇ ਅਤੇ ਵਿੱਤੀ ਜਵਾਬਦੇਹੀ ਨਾਲ ਸਬੰਧਿਤ ਹੈ। ਉਨ੍ਹਾਂ ਕਮਿਸ਼ਨਰ ਤੋਂ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚਚੇਰੇ ਭਰਾ ਨੇ ਭਾੜੇ ਦੇ ਕਾਤਲਾਂ ਤੋਂ ਕਰਵਾਈ ਸਾਬਕਾ ਸਰਪੰਚ ਨਵਤੇਜ ਸਿੰਘ ਦੀ ਹੱਤਿਆ ਪੁਲਿਸ ਨੇ ਚਚੇਰੇ ਭਰਾ ਅਤੇ ਸ਼ੂਟਰਾਂ... ਅਗਲੀ ਖ਼ਬਰ ਪੀਜ਼ਾ, ਬਰਗਰ, ਸਮੋਸੇ ਖਾ ਕੇ ਵੀ ਭਾਰ ਘਟਾਇਆ ਜਾ ਸਕਦਾ ਹੈ-ਤਲਵਿੰਦਰ ਆਲਮਗੀਰ
Ad Position 24