14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਐਸ.ਡੀ.ਓ. ਤੇ ਐਕਸੀਅਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਲੁਧਿਆਣਾ, 13 ਅਕਤੂਬਰ (ਜਤਿੰਦਰ ਭੰਬੀ)-ਪੀ. ਐਸ.

Ad Position 21
No active advertisement
ਅਜੀਤ ਡੈਸਕ 14-10-2026
ਲੁਧਿਆਣਾ, 13 ਅਕਤੂਬਰ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਲੀਡਰਸ਼ਿਪ ਨੇ ਐਸ.ਡੀ.ਓ. ਤੇ ਐਕਸੀਅਨ ਦੀ ਹੈਂਕੜ ਭੰਨ ਕੇ ਆਖ਼ਰਕਾਰ ਸਹਾਇਕ ਲਾਈਨਮੈਨ ਸਾਹਿਲ ਡਾਂਗ ਨੂੰ ਰਿਲੀਵ ਕਰਵਾ ਹੀ ਲਿਆ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਐਫੀ ਮੈਂਬਰ ਰਸ਼ਪਾਲ ਪਾਲੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀ ਅਗਰ ਨਗਰ ਡਵੀਜ਼ਨ ਦੀ ਯੂਨਿਟ ਨੰ: 2 ‘ਚ ਸੇਵਾਵਾਂ ਦੇ ਰਹੇ ਸਹਾਇਕ ਲਾਈਨ ਸਾਹਿਲ ਕੁਮਾਰ ਦੀ ਬਦਲੀ 18 ਸਤੰਬਰ ਨੂੰ ਹੋ ਗਈ ਸੀ, ਪਰ ਕਰੀਬ 1 ਮਹੀਨਾ ਹੋਣ ’ਤੇ ਵੀ ਉਸ ਨੂੰ ਐਕਸੀਅਨ ਸ਼ੁੱਭਕਰਮਨ ਸਿੰਘ ਗਰੇਵਾਲ ਤੇ ਐਸ.ਡੀ.ਓ. ਅਮਨਦੀਪ ਸਿੰਘ ਆਪਸੀ ਮਿਲੀਭੁਗਤ ਨਾਲ ਰਿਲੀਵ ਨਹੀਂ ਕਰ ਰਹੇ ਸਨ, ਜਿਸ ਨੇ ਮੁਲਾਜ਼ਮਾਂ ਦੀ ਭਾਰੀ ਕਮੀ ਕਾਰਨ ਪੀ ਐਂਡ ਐਮ ਡਵੀਜ਼ਨ ਦੇ 66 ਕੇ.ਵੀ. ਹੈਬੋਵਾਲ ਜੁਆਇਨ ਕਰਨਾ ਸੀ। ਆਗੂਆਂ ਨੇ ਦੱਸਿਆ ਕਿ ਐਕਸੀਅਨ ਦੀਆਂ ਗੱਲਾਂ ਕਿ ਰਿਲੀਵ ਹੋਣ ਵਾਲੇ ਬਿਜਲੀ ਮੁਲਾਜ਼ਮਾਂ ਨੂੰ ਪਹਿਲਾਂ ਨਿਕੰਮੇ ਬਣਨਾ ਪਵੇਗਾ ਅਤੇ ਅਸੀਂ ਨਹੀਂ ਰਿਲੀਵ ਕਰਦੇ, ਐਸ.ਡੀ.ਓ. ਦੀ ਅਜਿਹੀ ਹੀ ਹੈਂਕੜ ਕਾਰਨ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੂੰ ਸਖ਼ਤ ਰੁੱਖ ਅਖ਼ਤਿਆਰ ਕਰਨਾ ਪਿਆ, ਜਿਸ ਅੱਗੇ ਗੋਡੇ ਟੇਕ ਕੇ ਆਖ਼ਰਕਾਰ ਸਾਹਿਲ ਡਾਂਗ ਨੂੰ ਰਿਲੀਵ ਕਰਨਾ ਪਿਆ। ਮਹਿਦੂਦਾਂ ਤੇ ਪਾਲੀ ਨੇ ਦੱਸਿਆ ਕਿ ਐਸ.ਡੀ.ਓ. ਤੇ ਐਕਸੀਅਨ ਬੰਦੇ ਘੱਟ ਦੀ ਦੁਹਾਈ ਤਾਂ ਦਿੰਦੇ ਆ, ਪਰ ਏਨਾ ਸਮੇਤ ਪੰਜਾਬ ਭਰ ਦੇ ਕਿਸੇ ਵੀ ਅਫ਼ਸਰ ਨੇ ਮੁਲਾਜ਼ਮਾਂ ਦੀ ਭਰਤੀ ਲਈ ਕਦੇ ਵੀ ਡੱਕਾ ਨਹੀਂ ਤੋੜਿਆ, ਉਲਟਾ ਜਿਹੜੇ ਬਿਜਲੀ ਮੁਲਾਜ਼ਮ ਤੇ ਆਗੂ ਧਰਨੇ ਮੁਜ਼ਾਹਰੇ ਕਰਕੇ ਭਰਤੀਆਂ ਖੁਲ੍ਹਵਾ ਰਹੇ ਹਨ, ਉਨ੍ਹਾਂ ਨੂੰ ਇਹ ਭੁੰਜੇ ਬੈਠਣ ਲਈ ਮਜਬੂਰ ਕਰਦੇ ਹਨ। ਇਸ ਮੌਕੇ ਸਰਕਲ ਪੱਛਮੀ ਦੇ ਪ੍ਰਧਾਨ ਗੁਰਮੁੱਖ ਸਿੰਘ, ਪੀ ਐਂਡ ਐਮ ਡਵੀਜ਼ਨ ਦੇ ਸੀਨੀਅਰ ਆਗੂ ਰਮਨਜੀਤ ਸਿੰਘ ਧੀਮਾਨ, ਅਮਨਦੀਪ ਸਿੰਘ ਸੋਢੀ, ਮਨਦੀਪ ਸਿੰਘ, ਬਲਰਾਜ ਸਿੰਘ, ਮਨੀਸ਼ ਮਲਹੋਤਰਾ, ਰਾਮ ਭਜਨ, ਵਰੁਣ ਮੱਟੂ, ਰਾਜਦੀਪ ਸਿੰਘ, ਵਿਜੇ ਕੁਮਾਰ, ਜਗਤ ਰਾਮ, ਗੁਰਇਕਬਾਲ ਸਿੰਘ, ਦਦਨਪ੍ਰਸ਼ਾਦ, ਅਮਰਜੀਤ ਸਿੰਘ, ਮੁਨੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਨੇਜਾ ਦੀ ਅਗਵਾਈ ’ ਚ ਹੋਇਆ ਬੀਬਾ ਬਾਦਲ ਦੇ ਪ੍ਰੋਗਰਾਮ ਵਾਸਤੇ ਬੀਬੀਆਂ ਦਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਪੰਜਾਬ ਵਿਚ ਨਸ਼ਾ ਸੌਦਾਗਰ ਹੁਣ ਗੈਂਗਸਟਰਾਂ ਵਾਲੇ ਵੀ ਕੰਮ ਕਰਨ ਲੱਗੇ - ਪਨੇਸਰ ਬਿੱਟਾ ਪਰਮਿੰਦਰ ਝੋਟੇ ਦਾ ਕਤਲ ਬੇਹੱਦ ਦੁ...
Ad Position 24