21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਟਿੱਬਾ ਰੋਡ ਦੇ ਸ਼ਕਤੀ ਨਗਰ ’ਚ ਬੰਦ ਦੁਕਾਨ ਨੂੰ ਲੱਗੀ ਅੱਗ

ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਟਿੱਬਾ ਰੋਡ ਸਥਿਤ ਸ਼ਕਤੀ ਨਗਰ ਇਲਾਕੇ ਵਿਚ ਬੁੱਧਵਾਰ ਨੂੰ ਇਕ ਬੰਦ ਦੁਕਾਨ ਵਿਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਦੁਕਾਨ ਵਿਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦਿਆਂ ਦੇਖ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ।

Ad Position 21
No active advertisement
ਸ਼ਹਿਰ ਦੇ ਟਿੱਬਾ ਰੋਡ ’ਤੇ ਬੰਦ ਦੁਕਾਨ ’ਚ ਲੱਗੀ ਅੱਗ ਨੂੰ ਪਾਣੀ ਪਾ ਕੇ ਬੁਝਾਉਂਦਾ ਹੋਇਆ ਇਕ ਵਿਅਕਤੀ। ਤਸਵੀਰ : ਸੇਵਕ ਸਿੰਘ 22-10-2026
ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਟਿੱਬਾ ਰੋਡ ਸਥਿਤ ਸ਼ਕਤੀ ਨਗਰ ਇਲਾਕੇ ਵਿਚ ਬੁੱਧਵਾਰ ਨੂੰ ਇਕ ਬੰਦ ਦੁਕਾਨ ਵਿਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਦੁਕਾਨ ਵਿਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦਿਆਂ ਦੇਖ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਬਿਨਾਂ ਦੇਰ ਕੀਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਾਣੀ ਆਦਿ ਦੀ ਮਦਦ ਨਾਲ ਕਰੀਬ 40 ਮਿੰਟ ਦੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਲੋਕਾਂ ਦੀ ਫੁਰਤੀ ਕਾਰਨ ਅੱਗ ਨੂੰ ਨੇੜਲੀਆਂ ਦੁਕਾਨਾਂ ਅਤੇ ਹੋਰ ਇਮਾਰਤਾਂ ਤੱਕ ਫੈਲਣ ਤੋਂ ਰੋਕਣ ਵਿਚ ਮਦਦ ਮਿਲੀ। ਦੁਕਾਨਦਾਰ ਯੋਗੇਸ਼ ਅਨੁਸਾਰ ਦੁਕਾਨ ਬੰਦ ਸੀ ਅਤੇ ਅਚਾਨਕ ਅੱਗ ਲੱਗਣ ਦੀ ਜਾਣਕਾਰੀ ਮਿਲੀ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਂਚ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ। ਘਟਨਾ ਦੌਰਾਨ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਦੁਕਾਨ ਅੰਦਰ ਪਿਆ ਸਾਮਾਨ ਅੱਗ ਦੀ ਲਪੇਟ ਵਿਚ ਆਉਣ ਕਾਰਨ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ-ਸ਼ਾਹੀ ਇਮਾਮ/ ਪ੍ਰਿਤਪਾਲ ਸਿੰਘ ਅਗਲੀ ਖ਼ਬਰ ਸੜਕ ਹਾਦਸੇ ਵਿਚ ਫ਼ੈਕਟਰੀ ਵਰਕਰ ਦੀ ਮੌਤ , ਦੋ ਜ਼ਖ਼ਮੀ
Ad Position 24