22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਾੜੇਵਾਲ ਫ਼ਤਿਹਪੁਰ ਅਵਾਣਾ ਦੇ ਟੋਭੇ ਦੀ ਜ਼ਮੀਨ ’ਤੇ ਸੁੱਟੇ ਜਾ ਰਹੇ ਕੂੜੇ ਅਤੇ ਬਾਲਣ ਦੇ ਢੇਰਾਂ ਵਿਰੁੱਧ ਲੋਕਾਂ ਵਿਚ ਰੋਸ

ਇਯਾਲੀ/ਥਰੀਕੇ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਬਾੜੇਵਾਲ ਫ਼ਤਿਹਪੁਰ ਅਵਾਣਾ ਵਿਖੇ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਤਹਿਤ ਫ਼ਤਿਹਪੁਰ ਅਵਾਣਾ ਦੇ ਟੋਭੇ ਦੀ ਜ਼ਮੀਨ ਨੂੰ ਵਿਕਸਿਤ ਕਰਨ ਲਈ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ਨੂੰ ਬੂਰ ਪੈਣ ਦੀ ਥਾਂ ’ਤੇ ਉਸ ਜਗ੍ਹਾ ’ਤੇ ਕੂੜੇ ਅਤੇ ਬਾਲਣ ਦੇ ਉੱਚੇ ਉੱਚੇ ਢੇਰ ਲਗਾ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਜਗ੍ਹਾ ਦੇ ਬਿਲਕੁਲ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਲੋਕਾਂ ਦੇ ਰੈਣ ਬਸੇਰੇ ਹਨ।

Ad Position 21
No active advertisement
ਬਾੜੇਵਾਲ ਫ਼ਤਿਹਪੁਰ ਅਵਾਣਾ ਦੇ ਟੋਭੇ ਦੀ ਜ਼ਮੀਨ ’ਤੇ ਸੁੱਟੇ ਗਏ ਕੂੜੇ ਅਤੇ ਬਾਲਣ ਦੇ ਢੇਰ ਦਿਖਾ ਰਿਹਾ ਸਥਾਨਕ ਵਾਸੀ ਪਰਮਿੰਦਰ ਸਿੰਘ ਗਰੇਵਾਲ। ਅਜੀਤ ਤਸਵੀਰ 22-10-2026
ਇਯਾਲੀ/ਥਰੀਕੇ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਬਾੜੇਵਾਲ ਫ਼ਤਿਹਪੁਰ ਅਵਾਣਾ ਵਿਖੇ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਤਹਿਤ ਫ਼ਤਿਹਪੁਰ ਅਵਾਣਾ ਦੇ ਟੋਭੇ ਦੀ ਜ਼ਮੀਨ ਨੂੰ ਵਿਕਸਿਤ ਕਰਨ ਲਈ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ਨੂੰ ਬੂਰ ਪੈਣ ਦੀ ਥਾਂ ’ਤੇ ਉਸ ਜਗ੍ਹਾ ’ਤੇ ਕੂੜੇ ਅਤੇ ਬਾਲਣ ਦੇ ਉੱਚੇ ਉੱਚੇ ਢੇਰ ਲਗਾ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਜਗ੍ਹਾ ਦੇ ਬਿਲਕੁਲ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਲੋਕਾਂ ਦੇ ਰੈਣ ਬਸੇਰੇ ਹਨ। ਜੇ ਕਿਸੇ ਵੀ ਕਾਰਨ ਸੁੱਟੇ ਹੋਏ ਬਾਲਣ ਨਾਲ ਕੋਈ ਅਣਹੋਣੀ ਘਟਣਾ ਵਾਪਰਦੀ ਹੈ ਜਾਂ ਇਨ੍ਹਾਂ ਢੇਰਾਂ ਨੂੰ ਅੱਗ ਲੱਗ ਜਾਵੇ ਤਾਂ ਆਲੇ ਦੁਆਲੇ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਲੋਕਾਂ ਦੇ ਮਨਾਂ ਵਿਚ ਘਰ ਕਰ ਰਿਹਾ ਹੈ। ਇਲਾਕਾ ਨਿਵਾਸੀ ਬਲਵਿੰਦਰ ਸਿੰਘ ਗਰੇਵਾਲ ਅਤੇ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਟੋਭਾ ਜਿਸ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਲਈ ਉਨ੍ਹਾਂ ਵਲੋਂ ਨਿੱਜੀ ਤੌਰ ’ਤੇ ਮਾਨਯੋਗ ਅਦਾਲਤ ਪਾਸੋਂ ਕੇਸ ਜਿੱਤਿਆ ਗਿਆ ਅਤੇ ਕਾਰਪੋਰੇਸ਼ਨ ਅਤੇ ਸਿਵਲ ਪ੍ਰਸ਼ਾਸਨ ਨੂੰ ਇਸ ਜਗ੍ਹਾ ’ਤੇ ਕੋਈ ਸਟੇਡੀਅਮ ਜਾਂ ਪਾਰਕ ਬਣਾਉਣ ਲਈ ਮੰਗ ਪੱਤਰ ਦਿੱਤੇ ਗਏ ਸਨ, ਪਰ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਜ਼ਿਕਰਯੋਗ ਹੈ ਇਸ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਰੰਗਲੇ ਪੰਜਾਬ ਸਕੀਮ ਤਹਿਤ 25 ਲੱਖ ਅਤੇ 10 ਲੱਖ ਰੁਪਿਆ ਜ਼ਿਲ੍ਹਾ ਪਲਾਨਿੰਗ ਬੋਰਡ ਵਲੋਂ ਦੇਣ ਦਾ ਐਲਾਨ ਕੀਤਾ ਸੀ, ਪਰ ਸਿਵਾਏ ਕੂੜੇ ਅਤੇ ਬਾਲਣ ਦੇ ਢੇਰਾਂ ਦੇ ਵਧਣ ਤੋਂ ਇਲਾਵਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਇਲਾਕੇ ਦੇ ਮੋਹਰਤਬੰਦਾ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਮਿਲ ਕੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਦਾ ਯਤਨ ਕਰਨਗੇ ਕਿ ਇਸ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ, ਜਦੋਂ ਇਸ ਬਾਬਤ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਾੜੇਵਾਲ ਫ਼ਤਿਹਪੁਰ ਅਵਾਣਾ ਦੇ ਟੋਭੇ ਦੀ ਇਸ ਜਗ੍ਹਾ ਨੂੰ ਸੁੰਦਰ ਦਿੱਖ ਦੇਣ ਲਈ ਤੇ ਉਨ੍ਹਾਂ ਵਲੋਂ ਮਿੱਟੀ ਆਦਿ ਪਾ ਕੇ ਪੱਧਰਾ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਬਾਅਦ ਵਿਚ ਇਸ ਜਗ੍ਹਾ ਉੱਪਰ ਸਟੇਅ ਲੱਗਾ ਹੋਣ ਦਾ ਪਤਾ ਲੱਗਣ ’ਤੇ ਸਬੰਧਿਤ ਵਿਭਾਗ ਵਲੋਂ ਕੰਮ ਰੋਕ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ -1 ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ
Ad Position 24