ਪ੍ਰਭੂ ਦਾ ਨਾਮ ਰਸਨਾ ਦੁਆਰਾ ਜਪਣ ਨਾਲ ਸੁਖ ਅਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ-ਸੰਤ ਅਮੀਰ ਸਿੰਘ
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਏ। ਸਮਾਗਮ ਦਾ ਆਰੰਭ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵੱਲੋ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਹੋਇਆ।
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਏ। ਸਮਾਗਮ ਦਾ ਆਰੰਭ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵੱਲੋ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਹੋਇਆ। ਜੁੜੀਆਂ ਸੰਗਤਾਂ ਸਨਮੁਖ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਸੰਤ ਬਾਬਾ ਅਮੀਰ ਸਿੰਘ ਜੀ ਨੇ ਫਰਮਾਇਆ ਕਿ ਗੁਰਮਤਿ ਵਿੱਚ ਸਤਸੰਗਤ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਸਤਸੰਗਤ ਵਿੱਚ ਗੁਰੂ ਉਪਦੇਸ਼ ਨੂੰ ਸੁਣਨ ਨਾਲ ਭਰਮ ਰੂਪੀ ਕਪਾਟ ਗਿਆਨ ਰੂਪੀ ਸ਼ਕਤੀ ਨਾਲ ਖੁੱਲ ਜਾਂਦੇ ਹਨ। ਉਨ੍ਹਾਂ ਵੱਖ ਵੱਖ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਪ੍ਰਭੂ ਦਾ ਨਾਮ ਰਸਨਾ ਦੁਆਰਾ ਜਪਣ ਨਾਲ ਇਥੇ ਸੁਖ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹੀ ਨਾਮ ਜੀਵ ਦੇ ਅੱਗੇ ਪਰਲੋਕ ਵਿੱਚ ਵੀ ਕੰਮ ਆਉਂਦਾ ਹੈ। ਹਉਮੈ ਦਾ ਦੀਰਗ ਰੋਗ ਵੀ ਇਸੇ ਨਾਲ ਹੀ ਦੂਰ ਹੁੰਦਾ ਹੈ। ਗੁਰੂ ਜੀ ਦੀ ਕਿਰਪਾ ਨਾਲ ਰਾਜਯੋਗ ਦੀ ਪ੍ਰਾਪਤੀ ਹੁੰਦੀ ਹੈ ਜੋ ਹਰਿ ਰਸ ਨੂੰ ਪਹੁੰਚਦੇ ਹਨ ਉਨ੍ਹਾਂ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ। ਪ੍ਰਭੂ ਦੇ ਸਿਮਰਨ ਨਾਲ ਮਨੁੱਖ ਇਕ ਅਜਿਹੀ ਉੱਚੀ ਅਵਸਥਾ ਤੇ ਪੁੱਜ ਜਾਂਦਾ ਹੈ ਜਿਸ ਨੂੰ ਸਹਿਜ ਅਵਸਥਾ ਆਖਿਆ ਜਾਂਦਾ ਹੈ। ਸਭ ਪ੍ਰਕਾਰ ਦੇ ਦੁੱਖ ਫਿਕਰ ਪਿੱਛੇ ਰਹਿ ਜਾਂਦੇ ਹਨ ਮਾਇਆ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਕੇਵਲ ਇੱਕ ਰਸ ਇਕ ਚਿਤ ਪ੍ਰਭੂ ਦਾ ਸਿਮਰਨ ਹੀ ਆਦਰਸ਼ ਬਣ ਜਾਂਦਾ ਹੈ ਫਿਰ ਪ੍ਰਭੂ ਦੀ ਬਾਣੀ ਦਾ ਅਨਹਦ ਨਾਦ ਸਭ ਪਾਸੇ ਸੁਣਾਈ ਦਿੰਦਾ ਹੈ ਅਤੇ ਪੂਰਨ ਰੂਪ ਵਿੱਚ ਸਹਿਜ ਅਨੰਦ ਛਾ ਜਾਂਦਾ ਹੈ