25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

95 ਵਾਰਡ, 49 ਮਤੇ, ਬਾਕੀਆਂ ਦੀਆਂ ਫਾਇਲਾਂ ਕਿਥੇ?

ਲੁਧਿਆਣਾ, 25 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ 27 ਅਕਤੂਬਰ ਨੂੰ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਵਿਕਾਸ ਕਾਰਜਾਂ ਦੀਆਂ ਫਾਇਲਾਂ ਨੂੰ ਲੈਕੇ ਸਵਾਲ ਖੜ੍ਹੇ ਹੋ ਗਏ ਹਨ। ਵਾਰਡ ਨੰਬਰ 26 ਦੇ ਕੌਂਸਲਰ ਅਤੇ ਵਿੱਤ ਤੇ ਠੇਕਾ ਕਮੇਟੀ ਮੈਂਬਰ ਗੌਰਵ ਭੱਟੀ ਨੇ ਕਿਹਾ ਹੈ ਕਿ 9 5 ਵਾਰਡਾਂ ਦੇ ਕੌਂਸਲਰਾਂ ਵਲੋਂ ਵਿਕਾਸ ਕਾਰਜਾਂ ਨਾਲ ਸਬੰਧਤ ਫਾਈਲਾਂ ਦਿੱਤੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 26-10-2026
ਲੁਧਿਆਣਾ, 25 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ 27 ਅਕਤੂਬਰ ਨੂੰ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਵਿਕਾਸ ਕਾਰਜਾਂ ਦੀਆਂ ਫਾਇਲਾਂ ਨੂੰ ਲੈਕੇ ਸਵਾਲ ਖੜ੍ਹੇ ਹੋ ਗਏ ਹਨ। ਵਾਰਡ ਨੰਬਰ 26 ਦੇ ਕੌਂਸਲਰ ਅਤੇ ਵਿੱਤ ਤੇ ਠੇਕਾ ਕਮੇਟੀ ਮੈਂਬਰ ਗੌਰਵ ਭੱਟੀ ਨੇ ਕਿਹਾ ਹੈ ਕਿ 9 5 ਵਾਰਡਾਂ ਦੇ ਕੌਂਸਲਰਾਂ ਵਲੋਂ ਵਿਕਾਸ ਕਾਰਜਾਂ ਨਾਲ ਸਬੰਧਤ ਫਾਈਲਾਂ ਦਿੱਤੀਆਂ ਗਈਆਂ ਹਨ। ਪਰ ਮੀਟਿੰਗ ਦੇ ਏਜੰਡੇ ਵਿਚ ਸਿਰਫ 49 ਮਤੇ ਹੀ ਪੇਸ਼ ਕੀਤੇ ਜਾ ਰਹੇ ਹਨ। ਭੱਟੀ ਨੇ ਸਵਾਲ ਚੁੱਕਿਆ ਕਿ ਜਦੋਂ ਸਾਰੇ ਵਾਰਡਾਂ ਦੀਆਂ ਵਿਕਾਸ ਫਾਈਲਾਂ ਮੌਜੂਦ ਹਨ ਤਾਂ ਬਾਕੀ ਫਾਈਲਾਂ ਨੂੰ ਮੀਟਿੰਗ ਵਿਚਾਰ ਲਈ ਕਿਉਂ ਨਹੀ ਲਿਆਂਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੀ ਮੀਟਿੰਗ ਦੌਰਾਨ ਵੀ ਵਾਧੂ ਏਜੰਡਾ ਦੇਰ ਨਾਲ ਮਿਲਣ ਕਾਰਨ ਕੌਂਸਲਰਾਂ ਨੂੰ ਮਤਿਆਂ ਅਤੇ ਵਿੱਤੀ ਦਸਤਾਵੇਜਾਂ ਦੀ ਢੰਗ ਨਾਲ ਜਾਂਚ ਕਰਨ ਲਈ ਲੋੜੀਂਦਾ ਸਮਾਂ ਨਹੀ ਮਿਲ ਸਕਿਆ ਸੀ। ਉਨ੍ਹਾਂ ਮੰਗ ਕੀਤੀ ਕਿ ਵਾਧੂ ਏਜੰਡਾ ਅਤੇ ਸਾਰੇ ਸਬੰਧਤ ਦਸਤਾਵੇਜ ਮੀਟਿੰਗ ਤੋਂ ਘਟੋ-ਘੱਟ 72 ਘੰਟੇ ਪਹਿਲਾਂ ਮੁਹੱਈਆ ਕਰਵਾਏ ਜਾਣ ਤਾਂ ਜੋ ਕਮੇਟੀ ਮੈਂਬਰ ਹਰ ਮਤੇ ਦੀ ਪੂਰੀ ਜਾਂਚ ਕਰ ਸਕਣ। ਭੱਟੀ ਨੇ ਕਿਹਾ ਕਿ ਵਿਕਾਸ ਕਾਰਜਾਂ ਦੇ ਮਾਮਲੇ ਕਿਸੇ ਵੀ ਵਾਰਡ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਕੌਂਸਲਰਾਂ ਦੀਆਂ ਯੋਗ ਫਾਈਲਾਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ 49 ਮਤਿਆਂ ਤੋਂ ਇਲਾਵਾ ਬਾਕੀ ਵਾਰਡਾਂ ਦੀਆਂ ਫਾਇਲਾਂ ਦੀ ਮੌਜੂਦਾ ਸਥਿਤੀ ਸਪੱਸ਼ਟ ਕੀਤੀ ਜਾਵੇ ਅਤੇ ਯੋਗ ਮਤਿਆਂ ਨੂੰ ਅਗਲੀ ਮੀਟਿੰਗ ਵਿਚ ਵਿਚਾਰ ਲਈ ਲਿਆਂਦਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪ... ਅਗਲੀ ਖ਼ਬਰ ਪ੍ਰਭੂ ਦਾ ਨਾਮ ਰਸਨਾ ਦੁਆਰਾ ਜਪਣ ਨਾਲ ਸੁਖ ਅਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ-ਸੰਤ ਅਮੀਰ ਸਿੰਘ
Ad Position 24