25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਢੰਡਾਰੀ ਖ਼ੁਰਦ ਤੋਂ ਹੋਇਆ ਰਵਾਨਾ

ਢੰਡਾਰੀ ਕਲਾਂ/ਲੁਧਿਆਣਾ, 25 ਅਕਤੂਬਰ (ਜਸਵੀਰ ਸਿੰਘ ਬੰਗਾ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਢੰਡਾਰੀ ਖ਼ੁਰਦ ਤੋਂ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਤੇ ਸੰਤ ਬਾਬਾ ਹਰਮੇਸ਼ ਸਿੰਘ ਢੰਡਾਰੀ ਕਲਾਂ ਵਾਲਿਆਂ ਨੇ ਦੱਸਿਆ ਕਿ ਨਗਰ ਕੀਰਤਨ ਢੰਡਾਰੀ ਖ਼ੁਰਦ ਤੋਂ ਢੰਡਾਰੀ ਕਲਾਂ, ਜੁਗਿਆਣਾ, ਗੋਬਿੰਦਗੜ੍ਹ ਚੌਕ, ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਚੌਂਕ, ਪਿੰਡ ਸਾਹਨੇਵਾਲ, ਕਨੇਚ, ਸੂਦਾਂਵਾਲ, ਭੈਰੋਮੁੰਨਾ, ਕੋਹਾੜਾ, ਜੰਡਿਆਲੀ, ਬੁੱਢੇਵਾਲ, ਪਹਾੜੂਵਾਲ, ਮੇਹਲੋਂ, ਲੱਖੋਵਾਲ, ਗੱਦੋਵਾਲ, ਦੋਆਬਾ ਭੈਣੀ, ਗਾਹੀ ਭੈਣੀ, ਗੁੱਜਰਵਾਲ ਬੇਟ, ਰਤਨਗੜ੍ਹ, ਕਾਲਸਾਂ ਖ਼ੁਰਦ, ਕਾਲਸਾਂ ਕਲਾਂ, ਘੁਮਾਣਾ, ਰਾਹੋਂ, ਨਵਾਂ ਸ਼ਹਿਰ, ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇਗਾ।

Ad Position 21
No active advertisement
ਅਜੀਤ ਡੈਸਕ 26-10-2026
ਢੰਡਾਰੀ ਕਲਾਂ/ਲੁਧਿਆਣਾ, 25 ਅਕਤੂਬਰ (ਜਸਵੀਰ ਸਿੰਘ ਬੰਗਾ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਢੰਡਾਰੀ ਖ਼ੁਰਦ ਤੋਂ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਤੇ ਸੰਤ ਬਾਬਾ ਹਰਮੇਸ਼ ਸਿੰਘ ਢੰਡਾਰੀ ਕਲਾਂ ਵਾਲਿਆਂ ਨੇ ਦੱਸਿਆ ਕਿ ਨਗਰ ਕੀਰਤਨ ਢੰਡਾਰੀ ਖ਼ੁਰਦ ਤੋਂ ਢੰਡਾਰੀ ਕਲਾਂ, ਜੁਗਿਆਣਾ, ਗੋਬਿੰਦਗੜ੍ਹ ਚੌਕ, ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਚੌਂਕ, ਪਿੰਡ ਸਾਹਨੇਵਾਲ, ਕਨੇਚ, ਸੂਦਾਂਵਾਲ, ਭੈਰੋਮੁੰਨਾ, ਕੋਹਾੜਾ, ਜੰਡਿਆਲੀ, ਬੁੱਢੇਵਾਲ, ਪਹਾੜੂਵਾਲ, ਮੇਹਲੋਂ, ਲੱਖੋਵਾਲ, ਗੱਦੋਵਾਲ, ਦੋਆਬਾ ਭੈਣੀ, ਗਾਹੀ ਭੈਣੀ, ਗੁੱਜਰਵਾਲ ਬੇਟ, ਰਤਨਗੜ੍ਹ, ਕਾਲਸਾਂ ਖ਼ੁਰਦ, ਕਾਲਸਾਂ ਕਲਾਂ, ਘੁਮਾਣਾ, ਰਾਹੋਂ, ਨਵਾਂ ਸ਼ਹਿਰ, ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇਗਾ। ਢੰਡਾਰੀ ਕਲਾਂ ਤੋਂ ਨਗਰ ਕੀਰਤਨ ਦੀ ਰਵਾਨਗੀ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਸੰਗਤਾਂ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਬਸਤੀ ਜੋਧੇਵਾਲ, ਸੰਤ ਬਾਬਾ ਬੱਗਾ ਸਿੰਘ ਬਿਰਕ ਬਰਸਾਲਾ ਵਾਲੇ, ਸੰਤ ਬਾਬਾ ਧਰਮਪਾਲ ਸਿੰਘ ਪਿੰਡ ਸੰਗੋਵਾਲ ਵਾਲੇ, ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ, ਜਰਨੈਲ ਸਿੰਘ, ਕੁਲਵੰਤ ਸਿੰਘ ਕਾਂਸੀ, ਟਹਿਲ ਸਿੰਘ ਲੰਬੜਦਾਰ, ਇੰਦਰਜੀਤ ਸਿੰਘ ਪ੍ਰਧਾਨ, ਮੱਖਣ ਸਿੰਘ, ਗ੍ਰੰਥੀ ਸਿੰਘ, ਜਸਵਿੰਦਰ ਸਿੰਘ, ਸੰਨੀ ਸਿੰਘ, ਨਵਜੋਤ ਸਿੰਘ ਧੰਨਾ, ਹਰਜੀਤ ਸਿੰਘ ਛਿੱਬਰ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਨਾਨੂੰ, ਗੁਰਮੀਤ ਸਿੰਘ ਰਿੰਕੀ ਪ੍ਰਧਾਨ, ਚਮਕੌਰ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ ਗੋਬਿੰਦਗੜ੍ਹ, ਹਰਵਿੰਦਰ ਸਿੰਘ ਪੱਪਾ, ਅਮਨ ਬੰਗੜ, ਗੁਰਪ੍ਰੀਤ ਸਿੰਘ, ਬੰਟੀ ਬਾਈ, ਗੁਰਮੀਤ ਸਿੰਘ, ਨਿੱਕਾ ਮੂਵੀ ਢੰਡਾਰੀ, ਕ੍ਰਿਸ਼ਨ ਗੋਗਾ ਢੰਡਾਰੀ, ਗੁਰਮੀਤ ਸਿੰਘ, ਬੀਬੀ ਅਮਰਜੀਤ ਕੌਰ, ਰਾਮ ਸਿੰਘ, ਸਰਬਜੀਤ ਸਿੰਘ ਕਡਿਆਣਾ, ਡਾ: ਤੇਜਾ ਸਿੰਘ ਢੰਡਾਰੀ ਕਲਾਂ, ਗੁਰਪ੍ਰੀਤ ਸਿੰਘ ਰਾਜੂ, ਪਰਮਿੰਦਰ ਸਿੰਘ ਢੰਡਾਰੀ ਕਲਾਂ, ਗੁਰਮੀਤ ਸਿੰਘ ਤੇ ਸੰਤ ਬਾਬਾ ਹਰਮੇਸ਼ ਸਿੰਘ ਢੰਡਾਰੀ ਕਲਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੂਰਨਮਾਸ਼ੀ ਦੇ ਦੀਵਾਨ ਅੱਜ ਅਗਲੀ ਖ਼ਬਰ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਮੂੰਹ ਅਤੇ ਛਾਤੀ ਦੇ ਕੈਂਸਰ ਬਾਰੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ
Ad Position 24