ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ-ਡਾ. ਦਲਜੀਤ ਸਿੰਘ ਚੀਮਾ
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਗਾਨ ਦੀ ਅਗਵਾਈ ਹੇਠ ਸ੍ਰਿਸ਼ਟੀਕਰਤਾ, ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ 29ਵਾਂ ਰਾਜ ਪੱਧਰੀ ਸਮਾਗਮ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਟਿਊਸ਼ਨ ਮਾਰਕੀਟ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਡਾ.
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਗਾਨ ਦੀ ਅਗਵਾਈ ਹੇਠ ਸ੍ਰਿਸ਼ਟੀਕਰਤਾ, ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ 29ਵਾਂ ਰਾਜ ਪੱਧਰੀ ਸਮਾਗਮ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਟਿਊਸ਼ਨ ਮਾਰਕੀਟ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕਰਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪ੍ਰਤਿਮਾ ਅੱਗੇ ਜੋਤ ਰੌਸ਼ਨ ਕੀਤੀ। ਇਸ ਮੌਕੇ ਆਦਿ ਧਰਮ ਗੁਰੂ ਸੁਆਮੀ ਸ਼ਿਵ ਅਨਾਰੀਆ, ਰਾਸ਼ਟਰੀ ਨਿਰਦੇਸ਼ਕ ਰਾਮ ਲਾਲ ਕਲਿਆਣ, ਮਹੰਤ ਭੋਲੀ ਮਾਈ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਮਾਗਮ ‘ਚ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੇ ਮੈਂਬਰ ਕਮਲ ਚੇਤਲੀ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਅਤੇ ਕੋਰ ਕਮੇਟੀ ਮੈਂਬਰ ਹਿਤੇਸ਼ਇੰਦਰ ਸਿੰਘ ਗਰੇਵਾਲ, ਆਰ.ਐਸ.ਐਸ. ਯਸ਼ਗਿਰੀ, ਚੰਦਰਕਾਂਤ ਚੱਢਾ, ਸਾਬਕਾ ਡਿਪਟੀ ਮੇਅਰ ਆਰ.ਡੀ. ਸ਼ਰਮਾ, ਸ਼ਿਅਦ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਂਖੀ, ਅਮਿਤ ਗੋਸਾਈਂ, ਸੁਖਵਿੰਦਰਪਾਲ ਸਿੰਘ ਸਰਨਾ, ਗੁਰਮੀਤ ਸਿੰਘ ਕੁਲਾਰ, ਅਕਾਲੀ ਆਗੂ ਬਾਬਾ ਅਜੀਤ ਸਿੰਘ, ਦਰਸ਼ਨ ਸਿੰਘ ਬਵੇਜਾ, ਹਰਪ੍ਰੀਤ ਸਿੰਘ ਡੰਗ, ਸਵਰਨ ਸੋਨੀ, ਕੁਲਦੀਪ ਸਿੰਘ ਖਾਲਸ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਨੇ ਹੀ ਵਾਲਮੀਕਿ ਸਮਾਜ ਨੂੰ ਉਚਿਤ ਮਾਣ-ਸਨਮਾਨ ਦਿੱਤਾ ਹੈ, ਜਦੋਂ ਕਿ ਬਾਕੀ ਪਾਰਟੀਆਂ ਨੇ ਸਮਾਜ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਾਲਮੀਕਿ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਤਰਜੀਹੀ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਸਮਾਗਮ ‘ਚ ਰਾਸ਼ਟਰੀ ਗਾਇਕ ਪਵਨ ਦ੍ਰਵਿੜ, ਰਾਕੇਸ਼ ਰਾਹੀ, ਸੰਦੀਪ ਸੋਨੂੰ, ਗਿੱਲ ਬ੍ਰਦਰ ਅੰਮ੍ਰਿਤਸਰ ਵਾਲਿਆਂ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਗੁਣਗਾਨ ਕੀਤਾ। ਇਸ ਮੌਕੇ ਨਰੇਸ਼ ਧੀਂਗਾਨ ਨੇ ਸਾਰਿਆਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਮੂਹ ਵਾਲਮੀਕਿ ਭਾਈਚਾਰਾ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ, ਕਿਉਂਕਿ ਅਕਾਲੀ ਦਲ ਨੇ ਜਿੱਥੇ ਹਮੇਸ਼ਾ ਹੀ ਵਾਲਮੀਕਿ ਸਮਾਜ ਦਾ ਹੱਥ ਫੜਿਆ ਹੈ, ਉੱਥੇ ਪਾਵਨ ਵਾਲਮੀਕਿ ਤੀਰਥ ਸਮੇਤ ਸਮੂਹ ਪੰਜਾਬ ਵਿਚ ਡਾ. ਅੰਬੇਡਕਰ ਭਵਨ ਅਕਾਲੀ ਦਲ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਕੇ ਕਰਮਚਾਰੀਆਂ ਦੇ ਵੇਤਨ ਵਿਚ ਵਾਧਾ ਕੀਤਾ ਹੈ। ਉਨ੍ਹਾਂ ਵਾਲਮੀਕਿ ਸਮਾਜ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਲਿਆਉਣ ਤਾਂ ਜੋ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਸਕਣ। ਸਮਾਰੋਹ ਵਿਚ ਭਾਵਾਧਸ ਦੇ ਕੌਮੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਨੇ ਆਏ ਹੋਏ ਸੰਤ ਸਮਾਜ ਅਤੇ ਪਤਵੰਤਿਆਂ ਦਾ ਸਨਮਾਨ ਕੀਤਾ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਪ੍ਰਗਟ ਕੀਤਾ। ਸਮਾਗਮ ਦੌਰਾਨ ਸਮਾਜ ਵਿਚ ਚੰਗੇ ਕੰਮ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਸ਼ ਲੋਹਟ, ਧਰਮਵੀਰ ਅਨਾਰਿਆ ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ, ਰਵੀ ਮਾਤੰਗ ਰਾਸ਼ਟਰੀ ਪ੍ਰਚਾਰ ਮੰਤਰੀ, ਕੈਲਾਸ਼ ਕੁਮਾਰ ਚੌਹਾਨ ਪ੍ਰਧਾਨ ਰਾਜਨੀਤਿਕ ਵਿੰਗ ਪੰਜਾਬ, ਪੀਕਾ ਚੰਡਾਲੀਆ ਰਾਸ਼ਟਰੀ ਜਨਰਲ ਸਕੱਤਰ ਯੂਥ ਵਿੰਗ, ਰਾਜਵੀਰ ਚੋਟਾਲਾ ਪ੍ਰਧਾਨ ਯੂਥ ਵਿੰਗ ਪੰਜਾਬ, ਕੁਲਦੀਪ ਧੀਂਗਾਨ ਪ੍ਰਭਾਵੀ ਯੂਥ ਵਿੰਗ ਪੰਜਾਬ, ਪੱਪੂ ਬੇਦੀ ਸਹਾਇਕ ਕਰਨਵੀਰਨ ਪੰਜਾਬ, ਪਰਦੀਪ ਲਾਂਬਾ ਪ੍ਰਧਾਨ ਅਸਮੋ, ਸੋਨੂੰ ਫੁੱਲਾਂਵਾਲਾ ਕੇਦਰੀ ਕਾਰਜਕਾਰਣੀ ਮੈਂਬਰ, ਵਰੁਣ ਚਨਿਆਣਾ ਕਾਰਜਕਾਰੀ ਪ੍ਰਧਾਨ ਯੂਨੀਅਨ, ਸੁਮਿਤ ਚੋਟਾਲਾ ਜਨਰਲ ਸਕੱਤਰ ਯੂਨੀਅਨ, ਵਿਕਾਸ ਸੋਂਦੇ ਕੈਸ਼ੀਅਰ ਯੂਨੀਅਨ, ਐਡਵੋਕੇਟ ਅਰਜੁਨ ਧੀਗਾਨ ਵਾਈਸ ਚੇਅਰਮੈਨ ਨ੍ਹਨ੍ਹਿਕ੍ਹਯੂ, ਰੂਬਲ ਅਛੂਤ, ਰਜਿੰਦਰ ਕੁਮਾਰ ਬਿੰਦੀ, ਸੁਸ਼ੀਲ ਰੱਤੀ ਲੱਲਾ, ਮਨੋਜ ਕੁਮਾਰ ਮੋਨੂੰ, ਰਕੇਸ਼ ਸਹੋਤਾ, ਵੀਰਾਂਗੀ ਰੀਆ ਘਾਰੂ, ਅਮਨ ਦਰਾਵਿੜ, ਰਵੀ ਰਾਣਾ, ਕੀਰਨ ਬੈਂਸ, ਮੋਨੂੰ ਸਿੱਧੂ, ਲਲਿਤ ਧੀਗਾਨ, ਮਦਨ ਲਾਲ ਜੋਸ਼, ਸੁਰਿੰਦਰ ਮੱਟੂ, ਬਬਲੂ ਧੀਗਾਨ, ਗੋਪਾਲ ਵੈਦ, ਸੋਨੂੰ ਸ਼ਰਮਾ, ਵਿੱਕੀ ਮਿਸ਼ਰਾ, ਰਵੀ ਜੈਸਵਾਲ, ਗਗਨ ਭੰਡਾਰੀ, ਸੰਗੀਤ ਕੱਲੂ, ਅਨੁਰਾਗ ਚਨਾਲੀਆ, ਭਰਤ ਕਟਾਰੀਆ, ਪਿੰਟੂ ਟਾਂਕ, ਵਿੱਕੀ ਸੋਂਦੇ, ਦੁਰਗੇਸ਼ ਸਿੰਘ ਡੀ ਸੀ, ਦੀਪਕ ਪਟੀਕ, ਸਤਪਾਲ ਚੰਡਾਲੀਆ, ਕਰਮਵੀਰ ਸੋਂਦੇ, ਅਕਸ਼ੈ ਕੈਟਪਨੈਚ, ਇੰਦਰਜੀਤ ਸਿੰਘ ਸ਼ੰਟੀ, ਸੰਜੂ ਧੀਗਾਨ, ਅਰੁਣ ਰਾਜ, ਅਕਸ਼ੈ ਕੁਮਾਰ, ਰਾਮ ਸੂਰਤ, ਕਿਰਨ ਸਿੰਘ ਭੂਮਰਾ, ਕ੍ਰਿਸ਼ਨਾ ਗੋਗੀ, ਰਕੇਸ਼ ਕਲਿਆਣ, ਗੋਤਮ ਪਰੋਚਾ, ਦਵਿੰਦਰ ਕੁਮਾਰ ਦਦੋਆ, ਸੰਤੋਸ਼ ਸਰਪੰਚ, ਕ੍ਰਿਸ਼ਨਪਾਲ ਸਰਸਵਾਲ, ਰਜਿੰਦਰ ਆਦਿਵੰਸ਼ੀ, ਸੁੰਦਰ ਟਾਂਕ, ਸੋਨੂੰ ਅਟਵਾਲ, ਸੰਦੀਪ ਸੋਨੂੰ, ਰਾਜਵੀਰ ਡੁਲਗਚ, ਕਾਲਾ ਪ੍ਰਧਾਨ, ਅਜੈ ਸ਼ੂਕਲਾ, ਭੁਪਿੰਦਰ ਸਿੰਘ ਭਿੰਦੀ ਸਰਪੰਚ, ਵੀਰ ਲੋਕਸ ਆਦਿ ਹਾਜ਼ਰ ਸਨ।