ਭੋਲਾ ਸ਼ੰਕਰ ਐਂਡ ਕੰਪਨੀ ਵਲੋਂ ਲਗਾਇਆ ਮੇਲਾ ਮਚਾ ਰਿਹਾ ਧੁੰਮਾਂ
ਲੁਧਿਆਣਾ, 29 ਅਕਤੂਬਰ (ਜਸਵਿੰਦਰ ਸਿੰਘ)-ਭੋਲਾ ਸ਼ੰਕਰ ਐਂਡ ਕੰਪਨੀ ਵਲੋਂ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਮੌਜੂਦ ਲੜਕੀਆਂ ਦੇ ਸਰਕਾਰੀ ਕਾਲਜ ਦੀ ਗਰਾਉਂਡ ਵਿਚ ਦੁਸਹਿਰਾ ਤੇ ਦੀਵਾਲੀ ਮੇਲਾ ਸ਼ੁਰੂ ਕੀਤਾ ਗਿਆ, ਜਿਸ ਨੂੰ ਦੇਖਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਝੂਲੇ ਬਚਿਆ ਦਾ ਮਨੋਰੰਜਨ ਕਰ ਰਹੇ ਹਨ।
ਲੁਧਿਆਣਾ, 29 ਅਕਤੂਬਰ (ਜਸਵਿੰਦਰ ਸਿੰਘ)-ਭੋਲਾ ਸ਼ੰਕਰ ਐਂਡ ਕੰਪਨੀ ਵਲੋਂ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਮੌਜੂਦ ਲੜਕੀਆਂ ਦੇ ਸਰਕਾਰੀ ਕਾਲਜ ਦੀ ਗਰਾਉਂਡ ਵਿਚ ਦੁਸਹਿਰਾ ਤੇ ਦੀਵਾਲੀ ਮੇਲਾ ਸ਼ੁਰੂ ਕੀਤਾ ਗਿਆ, ਜਿਸ ਨੂੰ ਦੇਖਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਝੂਲੇ ਬਚਿਆ ਦਾ ਮਨੋਰੰਜਨ ਕਰ ਰਹੇ ਹਨ। ਮੇਲੇ ਵਿਚ ਲੱਗੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਨਾਲ ਜੁੜੇ ਖਾਣੇ ਅਤੇ ਖ਼ਰੀਦਦਾਰੀ ਲਈ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮੇਲੇ ਵਿਚ 12 ਜੋਤਿਰਲਿੰਗਾਂ ਦੀ ਯਾਤਰਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ। ਇਸਤੋਂ ਇਲਾਵਾ ਤਾਜ ਮਹਿਲ, ਸੈਵਨ ਵੰਡਰਜ, ਡਾਇਨਾ ਸੌਰ ਪਾਰਕ, ਲੰਡਨ ਬ੍ਰਿਜ ਵੀ ਵਿਸ਼ੇਸ਼ ਤੌਰ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਡਾਇਨਾ ਸੌਰ ਪਾਰਕ ਵਿਚ ਇਲੈਕਟ੍ਰੋਨਿਕ ਜਾਨਵਰਾਂ ਦੇ ਮਾਡਲਾਂ ਨੇ ਬੱਚਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਬੱਚੇ ਪਹਿਲੀ ਵਾਰ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਬਹੁਤ ਖ਼ੁਸ਼ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਹੀ ਸ਼ਹਿਰ ਦੇ ਵਿਚ ਉਹ ਸਾਰੇ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹਨ, ਜਿਨ੍ਹਾਂ ਨੂੰ ਦੇਖਣ ਲਈ ਉਨ੍ਹਾਂ ਨੂੰ ਦੁਰਾਡੇ ਜਾਣਾ ਪੈਂਦਾ ਸੀ। ਇਸ ਮੌਕੇ ਵਰਿੰਦਰ ਕਪੂਰ ਨੇ ਕਿਹਾ ਕਿ ਅਸੀਂ ਹਰ ਸਾਲ ਕੁੱਝ ਨਾ ਕੁੱਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਕ ਮੇਲੇ ਦੇ ਵਿਚ ਹੀ ਝੂਲੇ,ਖਾਣ ਪੀਣ, ਮਨੋਰੰਜਨ ਅਤੇ ਉਹ ਸਾਰਾ ਕੁੱਝ ਮਿਲ ਜਾਵੇ, ਜਿਸ ਨੂੰ ਦੇਖਣ ਲਈ ਉਹ ਹੋਰਨਾਂ ਰਾਜਾਂ ਜਾਂ ਵਿਦੇਸ਼ਾਂ ਵਿਚ ਜਾਣ ਬਾਰੇ ਸੋਚਦੇ ਹਨ।