ਇੰਜੀਨੀਅਰਿੰਗ ਰਾਸ਼ਟਰ ਨਿਰਮਾਣ ਦੀ ਮਜ਼ਬੂਤ ਨੀਂਹ-ਇੰਜੀ. ਰਛਪਾਲ ਸਿੰਘ
ਲੁਧਿਆਣਾ, 10 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਦੀ ਇੰਸਟੀਚਿਊਟ ਆਫ਼ ਇੰਜੀਨੀਅਰਸ (ਇੰਡੀਆ), ਲੁਧਿਆਣਾ ਲੋਕਲ ਸੈਂਟਰ ਵਲੋਂ ਕਰਵਾਈ ਗਈ 41ਵੀਂ ਐਨੂਅਲ ਜਰਨਲ ਮੀਟਿੰਗ ਵਿਚ ਇੰਜੀ. ਰਛਪਾਲ ਸਿੰਘ, ਸਾਬਕਾ ਪ੍ਰਮੁੱਖ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਬ
ਬਾਬਾ ਮੁਕੰਦ ਸਕੂਲ ਡਾਬਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਣ ਸਮੇਂ ਬੱਚਿਆਂ ਨੇ ਰੰਗੋਲੀ ਬਣਾਈ ਤੇ ਬੱਚਿਆਂ ਨੂੰ ਤੋਹਫ਼ੇ ਵੰਡਦੇ ਹੋਏ ਪ੍ਰਿੰਸੀਪਲ ਹਰਪ੍ਰੀਤ ਸਿੰਘ, ਸੋਹਣ ਸਿੰਘ ਗਰੇਵਾਲ ਤੇ ਅਧਿਆਪਕ। ਤਸਵੀਰ ਤੇ ਵੇਰਵਾ-ਕੁਲਵੰਤ ਸਿੰਘ ਸੱਪਲ
ਮੁੱਖ ਮਹਿਮਾਨ ਇੰਜੀ. ਰਛਪਾਲ ਸਿੰਘ, ਸਾਬਕਾ ਪ੍ਰਮੁੱਖ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਵਾਗਤ ਕਰਦੇ ਹੋਏ ਦੀ ਇੰਸਟੀਚਿਊਟ ਆਫ਼ ਇੰਜੀਨੀਅਰਸ (ਇੰਡੀਆ), ਲੁਧਿਆਣਾ ਦੇ ਪ੍ਰਬੰਧਕ ਤੇ ਹੋਰ। ਅਜੀਤ ਤਸਵੀਰ
11-11-2026
ਲੁਧਿਆਣਾ, 10 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਦੀ ਇੰਸਟੀਚਿਊਟ ਆਫ਼ ਇੰਜੀਨੀਅਰਸ (ਇੰਡੀਆ), ਲੁਧਿਆਣਾ ਲੋਕਲ ਸੈਂਟਰ ਵਲੋਂ ਕਰਵਾਈ ਗਈ 41ਵੀਂ ਐਨੂਅਲ ਜਰਨਲ ਮੀਟਿੰਗ ਵਿਚ ਇੰਜੀ. ਰਛਪਾਲ ਸਿੰਘ, ਸਾਬਕਾ ਪ੍ਰਮੁੱਖ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਇੰਜੀ. ਰਛਪਾਲ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਜੀਨੀਅਰਿੰਗ ਕੇਵਲ ਤਕਨੀਕੀ ਗਿਆਨ ਅਤੇ ਨਿਰਮਾਣ ਤੱਕ ਸੀਮਤ ਨਹੀਂ, ਸਗੋਂ ਮਨੁੱਖੀ ਬੁੱਧੀ, ਦੂਰਅੰਦੇਸ਼ੀ, ਨਵੀਨਤਾ ਅਤੇ ਰਾਸ਼ਟਰ ਨਿਰਮਾਣ ਦਾ ਪ੍ਰਭਾਵਸ਼ਾਲੀ ਸਾਧਨ ਹੈ। ਡਾ. ਸੁਦੀਪ ਬੈਨਰਜੀ, ਇੰਜੀ. ਬਲਵਿੰਦਰ ਸਿੰਘ ਅਤੇ ਸੰਸਥਾ ਦੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਤਜਰਬੇ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਨਾਲ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਭਾਰਤ ਦੀ ਪ੍ਰਾਚੀਨ ਇੰਜੀਨੀਅਰਿੰਗ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਾਲੰਦਾ ਯੂਨੀਵਰਸਿਟੀ ਅਤੇ ਐਲੋਰਾ ਦੇ ਕੈਲਾਸ਼ ਮੰਦਰ ਨੂੰ ਅਦਭੁਤ ਯੋਜਨਾਬੰਦੀ, ਉਸਾਰੀ ਕਲਾ ਅਤੇ ਤਕਨੀਕੀ ਮੁਹਾਰਤ ਦੀਆਂ ਮਿਸਾਲਾਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਆਪਣੇ ਲੰਮੇ ਸੇਵਾਕਾਲ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਕਿਸੇ ਵੀ ਦੇਸ਼ ਦੀ ਆਰਥਿਕ ਤੇ ਸਮਾਜਿਕ ਤਰੱਕੀ ਦੀ ਬੁਨਿਆਦੀ ਲੋੜ ਹੈ। ਉਨ੍ਹਾਂ ਨੇ ਨੌਜਵਾਨ ਇੰਜੀਨੀਅਰਾਂ ਨੂੰ ਨਵੀਆਂ ਤਕਨੀਕਾਂ ਸਿੱਖਣ, ਨਿਰੰਤਰ ਗਿਆਨ ਅੱਪਡੇਟ ਕਰਨ, ਪੇਸ਼ੇਵਰ ਇਮਾਨਦਾਰੀ ਤੇ ਕੰਮ ਦੀ ਗੁਣਵੱਤਾ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਮਨੁੱਖੀ ਸਮਰੱਥਾ ਵਧਾਉਣ ਦੇ ਸਾਧਨ ਹਨ, ਮਨੁੱਖੀ ਬੁੱਧੀ ਦਾ ਬਦਲ ਨਹੀਂ। ਤਕਨੀਕੀ ਤਰੱਕੀ ਦੇ ਨਾਲ ਨੈਤਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਵੀ ਲਾਜ਼ਮੀ ਹੈ। ਉਨ੍ਹਾਂ ਸੰਸਥਾ ਨੂੰ 41ਵੀਂ ਸਾਲਾਨਾ ਆਮ ਸਭਾ ਦੇ ਸਫਲ ਪ੍ਰਬੰਧ ਲਈ ਵਧਾਈ ਦਿੱਤੀ ਅਤੇ ਕਿਹਾ ਕਿ ‘’ਮਨੁੱਖੀ ਬੁੱਧੀ ਸਾਡੀ ਤਾਕਤ ਹੈ, ਤਕਨਾਲੋਜੀ ਸਾਡਾ ਸਾਧਨ ਹੈ ਅਤੇ ਰਾਸ਼ਟਰ ਨਿਰਮਾਣ ਸਾਡਾ ਉਦੇਸ਼ ਹੈ।’’