10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਯੂ . ਸੀ . ਪੀ . ਐੱਮ . ਏ . ਦੇ ਮੈਂਬਰਾਂ ਦੀ ਮੀਟਿੰਗ ਹੋਈ ਜੀ. ਐਸ. ਟੀ. ਰਿਫੰਡ ਲਈ ਕਰਾਂਗੇ ਸੰਘਰਸ਼ ਦਾ ਐਲਾਨ-ਠੁਕਰਾਲ

ਲੁਧਿਆਣਾ, 10 ਨਵੰਬਰ (ਜਤਿੰਦਰ ਭੰਬੀ)- ਯੂ. ਸੀ.

Ad Position 21
No active advertisement
ਅਜੀਤ ਡੈਸਕ 11-11-2026
ਲੁਧਿਆਣਾ, 10 ਨਵੰਬਰ (ਜਤਿੰਦਰ ਭੰਬੀ)- ਯੂ. ਸੀ. ਪੀ. ਐੱਮ. ਏ. ਦੇ ਮੈਂਬਰਾਂ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਸਾਈਕਲ ਇੰਡਸਟਰੀ ਦੀ ਗੰਭੀਰ ਸਮੱਸਿਆ ਜੀ. ਐੱਸ. ਟੀ. ਰਿਫੰਡ ਨਾ ਮਿਲਣ ਸਬੰਧੀ ਵਿਚਾਰ ਕੀਤਾ ਗਿਆ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਠੁਕਰਾਲ ਨੇ ਕਿਹਾ ਕਿ ਸਾਡੀ ਪੂੰਜੀ ਦਾ ਵੱਡਾ ਹਿੱਸਾ ਰਿਫੰਡ ਵਿਚ ਫਸ ਗਿਆ ਹੈ, ਜਿਸ ਕਾਰਨ ਕੰਮ ਬੰਦ ਹੋਣ ਕਿਨਾਰੇ ਪਹੁੰਚ ਚੁੱਕੇ ਹਨ ਤੇ ਇਸ ਸਬੰਧੀ ਮਹਿਕਮੇ ਅਤੇ ਸਰਕਾਰ ਨਾਲ ਸੰਪਰਕ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋ ਰਿਹਾ। ਇਸ ਸਮੇਂ ਨਾਰਾਜ਼ ਮੈਂਬਰਾਂ ਵਲੋਂ ਸਰਕਾਰ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਕਿ ਜੇਕਰ 15 ਦਿਨਾਂ ਦੇ ਅੰਦਰ ਰਿਫੰਡ ਜਾਰੀ ਨਾ ਕੀਤਾ ਗਿਆ ਤਾਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਗੌਰਵ ਸੂਦ, ਅਮਰੀਕ ਸਿੰਘ ਘੜਿਆਲ, ਸੁਮੇਸ਼ ਕੋਛੜ, ਪਵਨ ਢੰਡ, ਦਿਨੇਸ਼ ਗੋਗੀਆ, ਹਰਦੀਪ ਸਿੰਘ ਸੋਹਲ, ਵਿੱਕੀ ਦੁਰਗਾ, ਸਵਿੰਦਰ ਸਿੰਘ ਹੂੰਝਣ, ਗੁਰਮੀਤ ਸਿੰਘ ਡਿੰਪਲ, ਵਿਨੋਦ ਕਪਿਲਾ, ਅਸ਼ੋਕ ਪੱਬੀ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਲਖਵਿੰਦਰ ਸਿੰਘ ਲਾਲੀ, ਕੁਲਦੀਪ ਸਿੰਘ ਸੰਧੂ, ਬਲਬੀਰ ਸਿੰਘ ਤੇ ਬਲਦੇਵ ਸਿੰਘ ਮਠਾੜੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਮ . ਆਈ . ਜੀ . ਯੁਵਾ ਛੱਠ ਪੂਜਾ ਸਮਿਤੀ ਨੇ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਨੂੰ ਦਿੱਤਾ ਸੱਦਾ ਪੱਤਰ ਅਗਲੀ ਖ਼ਬਰ ਪੰਜਾਬ ’ ਚ ਭਾਜਪਾ ਦਾ ਆਧਾਰ ਦਿਨੋਂ ਦਿਨ ਹੋ ਰਿਹਾ ਮਜ਼ਬੂਤ - ਕੇਵਲ ਸਿੰਘ ਢਿੱਲੋਂ
Ad Position 24