17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਪੜਾਅ ਤਹਿਤ ਵੱਖ-ਵੱਖ 9 ਜ਼ਿਲ੍ਹਿਆਂ ’ਚ ਰਾਜ ਪੱਧਰੀ ਖੇਡਾਂ ਦਾ ਆਗਾਜ਼

ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਤੀਜੇ ਫੇਜ਼ ਦਾ ਅਗਾਜ ਅੱਜ ਤੋਂ ਪੰਜਾਬ ਦੇ ਵੱਖ-ਵੱਖ 9 ਜ਼ਿਲ੍ਹਿਆਂ ਵਿਚ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-11-2026
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਤੀਜੇ ਫੇਜ਼ ਦਾ ਅਗਾਜ ਅੱਜ ਤੋਂ ਪੰਜਾਬ ਦੇ ਵੱਖ-ਵੱਖ 9 ਜ਼ਿਲ੍ਹਿਆਂ ਵਿਚ ਹੋ ਗਿਆ ਹੈ। ਅਥਲੈਟਿਕਸ ( ਉਮਰ ਗਰੁੱਪ)14, 17, 21, 21-30, 31-40, 41-50, 51-60, 61-70 ਅਤੇ 70 ਤੋਂ ਉਪਰ ਅਤੇ ਫੈਨਸਿੰਗ (ਉਮਰ ਗਰੁੱਪ 14, 17, 21, 21-30 ਅਤੇ 31-40) ਲੜਕੇ । ਲੜਕੀਆਂ, ਮੇਲ- ਫੀਮੇਲ ਜਿਲ੍ਹਾ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ। ਗੁਰੂ ਨਾਨਕ ਸਟੇਡੀਅਮ ਦੇ ਅਥਲੈਟਿਕਸ ਟਰੈਕ ਵਿੱਚ ਅਥਲੈਟਿਕਸ ਖੇਡ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਲਈ ਮਨਦੀਪ ਕੌਸ਼ਲ ਨੇ ਸ਼ਿਰਕਤ ਕੀਤੀ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੁੂਰ ਰਹਿਣ ਲਈ ਖੇਡਾਂ ਪ੍ਰਤੀ ਪ੍ਰੋਤਸਾਹਿਤ ਕੀਤਾ। ਇਸ ਮੌਕੇ ਅਥਲੈਟਿਕਸ ਖੇਡ ਕਨਵੀਨਰ ਸੰਜੀਵ ਸ਼ਰਮਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਸਾਰੇ ਅਥਲੈਟਿਕਸ ਕੋਚ ਸ਼ਾਮਿਲ ਸਨ। ਅਥਲੈਟਿਕਸ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਦੇ ਫੀਮੇਲ 5000 ਮੀਟਰ ਈਵੈਟ ਦੇ 17 ਤੋਂ 21 ਉਮਰ ਗਰੁੱਪ ਵਿਚ ਰਾਜਬਿੰਦਰ ਕੌਰ ਤਰਨਤਾਰਨ ਨੇ ਪਹਿਲਾ, ਦੀਆ ਰਾਣਾ ਰੂਪਨਗਰ ਨੇ ਦੂਜ਼ਾ ਅਤੇ ਰਾਧਿਕਾ ਐਸ.ਏ. ਐਸ ਨਗਰ ਨੇ ਤੀਜਾ ਸਥਾਨ, 21-30 ਉਮਰ ਗਰੁੱਪ ਵਿਚ ਮਨਦੀਪ ਕੌਰ ਬਰਨਾਲਾ ਨੇ ਪਹਿਲਾ, ਜੋਤੀ ਬਾਲਾ ਮਾਨਸਾ ਨੇ ਦੂਜਾ ਤੇ ਜਸਵੀਰ ਕੌਰ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟੀ . ਐੱਸ . ਯੂ . ਤੋਂ ਬਲਜੀਤ ਸਿੰਘ ਨੇ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਹਥਿਆਰਬੰਦ ਲੁਟੇਰਿਆਂ ਵਲੋਂ ਚਲਾਈਆਂ ਗਈਆਂ ਗੋਲੀਆਂ ’ ਚ ਬਜ਼ੁਰਗ ਲੇਖਾਕਾਰ ਜ਼ਖਮੀ
Ad Position 24