ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਹੋਈ
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਹੋਈ।
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਪਵਿੱਤਰ ਸਿੰਘ ਸਿੱਧੂ ਰਿਟਾ. ਇੰਸਪੈਕਟਰ ਨੂੰ ਪ੍ਰਧਾਨ, ਦਵਿੰਦਰ ਸਿੰਘ ਢੀਂਡਸਾ ਰਿਟਾ. ਇੰਸਪੈਕਟਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੀਸਪਾਲ ਰਿਟਾ. ਇੰਸਪੈਕਟਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਰਿਟਾ. ਐਸ.ਪੀ. ਅਮਰੀਕ ਸਿੰਘ, ਰਿਟਾ. ਡੀ.ਐਸ.ਪੀ. ਬਲਵਿੰਦਰ ਸਿੰਘ, ਰਿਟਾ. ਡੀ.ਐਸ.ਪੀ. ਕਰਮ ਸਿੰਘ, ਰਿਟਾ. ਡੀ.ਐਸ.ਪੀ. ਸਾਧੂ ਸਿੰਘ, ਰਿਟਾ. ਇੰਸਪੈਕਟਰ ਮਦਨ ਮੋਹਨ ਸਿੰਘ, ਰਿਟਾ. ਇੰਸਪੈਕਟਰ ਬਹਾਦਰ ਸਿੰਘ ਮਾਨ, ਰਿਟਾ. ਇੰਸਪੈਕਟਰ ਗੁਰਮੀਤ ਸਿੰਘ ਗਿੱਲ, ਰਿਟਾ. ਇੰਸਪੈਕਟਰ ਰਣਜੀਤ ਸਿੰਘ ਰੰਧਾਵਾ ਤੇ ਹੋਰ ਹਾਜ਼ਰ ਸਨ।