ਸਰਦੀ ਦੇ ਮੌਸਮ ’ਚ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ ਰੱਖਣ ਖ਼ਾਸ ਸਾਵਧਾਨੀ-ਡਾ. ਰਜਿੰਦਰ ਸਿੰਘ ਕਲਿਆਣ
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਸਥਾਨਕ ਬਾਬਾ ਥਾਨ ਸਿੰਘ ਚੌਕ ਦੇ ਨਜ਼ਦੀਕ ਰੋਬੋਟਿਕ ਕਲਿਆਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਤੇ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ.
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਸਥਾਨਕ ਬਾਬਾ ਥਾਨ ਸਿੰਘ ਚੌਕ ਦੇ ਨਜ਼ਦੀਕ ਰੋਬੋਟਿਕ ਕਲਿਆਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਤੇ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਰਜਿੰਦਰ ਸਿੰਘ ਕਲਿਆਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੰਢ ਕਾਰਨ ਜੋੜਾਂ ਦੀ ਆਕੜਨ ਅਤੇ ਦਰਦ ਦੀ ਸਮੱਸਿਆ ਵੱਧ ਸਕਦੀ ਹੈ। ਕੈਲਸ਼ੀਅਮ, ਵਿਟਾਮਿਨ ਡੀ. ਤੇ ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਹੱਡੀਆਂ ਦੀ ਸਿਹਤ ਲਈ ਲਾਹੇਵੰਦ ਹੁੰਦੀ ਹੈ। ਡਾ. ਕਲਿਆਣ ਨੇ ਅੱਗੇ ਦੱਸਿਆ ਕਿ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਜੋੜਾਂ ਦੇ ਦਰਦ, ਗੋਡਿਆਂ ਦੀ ਆਕੜਨ, ਗਠੀਆ ਤੇ ਹੱਡੀਆਂ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਖ਼ਾਸ ਕਰਕੇ ਬਜ਼ੁਰਗਾਂ, ਗਠੀਆ ਦੇ ਮਰੀਜ਼ਾਂ ਅਤੇ ਪਹਿਲਾਂ ਤੋਂ ਜੋੜਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਇਸ ਮੌਸਮ ਵਿਚ ਆਪਣੀ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਲਈ ਮਰੀਜ਼ਾਂ ਨੂੰ ਆਪਣੀ ਖ਼ੁਰਾਕ ਵਿਚ ਦੁੱਧ, ਦਹੀਂ, ਪਨੀਰ, ਤਿਲ, ਬਦਾਮ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਦਾਲਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਅੰਡੇ, ਮੱਛੀ ਅਤੇ ਹੋਰ ਪ੍ਰੋਟੀਨ ਵਾਲੇ ਭੋਜਨ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਸਹਾਇਕ ਹਨ। ਡਾ. ਰਜਿੰਦਰ ਸਿੰਘ ਕਲਿਆਣ ਨੇ ਸਲਾਹ ਦਿੱਤੀ ਕਿ ਜੋੜਾਂ ਵਿਚ ਲਗਾਤਾਰ ਦਰਦ, ਸੋਜ, ਲਾਲੀ ਜਾਂ ਹਿਲਜੁਲ ਵਿਚ ਮੁਸ਼ਕਲ ਹੋਣ ਦੀ ਸੂਰਤ ਵਿਚ ਆਪਣੀ ਮਰਜ਼ੀ ਨਾਲ ਦਰਦ ਨਿਵਾਰਕ ਦਵਾਈਆਂ ਜਾਂ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੇ ਸਪਲੀਮੈਂਟ ਨਹੀਂ ਲੈਣੇ ਚਾਹੀਦੇ। ਮਰੀਜ਼ਾਂ ਨੂੰ ਆਰਥੋਪੈਡਿਕ ਜਾਂ ਰਿਊਮੈਟੋਲੋਜੀ ਮਾਹਿਰ ਤੋਂ ਜਾਂਚ ਕਰਵਾ ਕੇ ਬਿਮਾਰੀ ਦੇ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।