28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚਾਈਨਾ ਡੋਰ ਦੀ ਵਰਤੋਂ ਬਣ ਸਕਦੀ ਹੈ ਜਾਨਲੇਵਾ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਬਣ ਰਹੀ ਵੱਡਾ ਖ਼ਤਰਾ ਪਾਬੰਦੀ ਦੇ ਬਾਵਜੂਦ ਬਾਜ਼ਾਰਾਂ ’ਚ ਗੈਰ-ਕਾਨੂੰਨੀ ਵਿੱਕਰੀ ਦਾ ਖ਼ਦਸ਼ਾ

ਜਸਵੀਰ ਸਿੰਘ ਬੰਗਾ ਢੰਡਾਰੀ ਕਲਾਂ/ਲੁਧਿਆਣਾ, 28 ਨਵੰਬਰ-ਹਰ ਸਾਲ ਲੋਹੜੀ ਅਤੇ ਬਸੰਤ ਪੰਚਮੀ ਦੌਰਾਨ ਸ਼ਹਿਰਵਾਸੀਆਂ ਵਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ ਅਤੇ ਪਤੰਗ ਅਤੇ ਡੋਰਾਂ ਦੀ ਵਿੱਕਰੀ ਲੋਹੜੀ ਤੋਂ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਪਤੰਗਬਾਜ਼ੀ ਦਾ ਸ਼ੌਕ ਜਦੋਂ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਤੱਕ ਪਹੁੰਚ ਜਾਂਦਾ ਹੈ ਤਾਂ ਇਹ ਮਨੋਰੰਜਨ ਕਿਸੇ ਦੀ ਜ਼ਿੰਦਗੀ ਲਈ ਵੱਡਾ ਖ਼ਤਰਾ ਬਣ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 29-11-2026
ਜਸਵੀਰ ਸਿੰਘ ਬੰਗਾ
ਢੰਡਾਰੀ ਕਲਾਂ/ਲੁਧਿਆਣਾ, 28 ਨਵੰਬਰ-ਹਰ ਸਾਲ ਲੋਹੜੀ ਅਤੇ ਬਸੰਤ ਪੰਚਮੀ ਦੌਰਾਨ ਸ਼ਹਿਰਵਾਸੀਆਂ ਵਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ ਅਤੇ ਪਤੰਗ ਅਤੇ ਡੋਰਾਂ ਦੀ ਵਿੱਕਰੀ ਲੋਹੜੀ ਤੋਂ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਪਤੰਗਬਾਜ਼ੀ ਦਾ ਸ਼ੌਕ ਜਦੋਂ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਤੱਕ ਪਹੁੰਚ ਜਾਂਦਾ ਹੈ ਤਾਂ ਇਹ ਮਨੋਰੰਜਨ ਕਿਸੇ ਦੀ ਜ਼ਿੰਦਗੀ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਤਿਉਹਾਰਾਂ ਅਤੇ ਪਤੰਗਬਾਜ਼ੀ ਦੇ ਸੀਜ਼ਨ ਦੌਰਾਨ ਪਤੰਗ ਉਡਾਉਣ ਲਈ ਵਰਤੀ ਜਾਂਦੀ ਚਾਈਨਾ ਡੋਰ, ਜਿਸ ਨੂੰ ਸਿੰਥੈਟਿਕ ਜਾਂ ਕੱਚ ਅਤੇ ਹੋਰ ਤਿੱਖੇ ਪਦਾਰਥਾਂ ਨਾਲ ਲਿਪਟੀ ਡੋਰ ਵੀ ਕਿਹਾ ਜਾਂਦਾ ਹੈ, ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਲਈ ਗੰਭੀਰ ਖ਼ਤਰੇ ਦਾ ਕਾਰਨ ਬਣਦੀ ਹੈ। ਸਰਕਾਰ ਵਲੋਂ ਇਸ ਦੀ ਵਰਤੋਂ ਅਤੇ ਵਿੱਕਰੀ ‘ਤੇ ਪਾਬੰਦੀ ਹੋਣ ਦੇ ਬਾਵਜੂਦ ਇਸ ਦੀ ਗੈਰ-ਕਾਨੂੰਨੀ ਵਿੱਕਰੀ ਅਤੇ ਵਰਤੋਂ ਨੂੰ ਰੋਕਣਾ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ। ਚਾਈਨਾ ਡੋਰ ਆਮ ਸੂਤੀ ਡੋਰ ਦੇ ਮੁਕਾਬਲੇ ਕਾਫ਼ੀ ਮਜ਼ਬੂਤ ਅਤੇ ਤਿੱਖੀ ਹੁੰਦੀ ਹੈ। ਇਹ ਆਸਾਨੀ ਨਾਲ ਟੁੱਟਦੀ ਨਹੀਂ ਅਤੇ ਜਦੋਂ ਸੜਕਾਂ, ਬਿਜਲੀ ਦੇ ਖੰਭਿਆਂ, ਦਰੱਖਤਾਂ ਜਾਂ ਹੋਰ ਥਾਵਾਂ ‘ਤੇ ਲਟਕਦੀ ਰਹਿ ਜਾਂਦੀ ਹੈ ਤਾਂ ਰਾਹਗੀਰਾਂ ਲਈ ਅਦਿੱਖ ਫੰਦੇ ਵਾਂਗ ਕੰਮ ਕਰਦੀ ਹੈ। ਦੋਪਹੀਆ ਵਾਹਨ ਚਾਲਕਾਂ, ਸਾਈਕਲ ਸਵਾਰਾਂ ਅਤੇ ਪੈਦਲ ਜਾਣ ਵਾਲੇ ਲੋਕਾਂ ਦੇ ਗਲੇ, ਚਿਹਰੇ, ਹੱਥਾਂ ਜਾਂ ਹੋਰ ਸਰੀਰਕ ਹਿੱਸਿਆਂ ‘ਤੇ ਇਹ ਡੋਰ ਲੱਗਣ ਕਾਰਨ ਡੂੰਘੇ ਜ਼ਖਮ ਹੋ ਸਕਦੇ ਹਨ। ਕਈ ਵਾਰ ਅਜਿਹੇ ਜ਼ਖਮ ਇੰਨੇ ਗੰਭੀਰ ਹੁੰਦੇ ਹਨ ਕਿ ਜ਼ਿਆਦਾ ਖ਼ੂਨ ਵਗਣ, ਨਸਾਂ ਨੂੰ ਨੁਕਸਾਨ ਪਹੁੰਚਣ ਜਾਂ ਜਾਨ ਜਾਣ ਤੱਕ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਚਾਈਨਾ ਡੋਰ ਦਾ ਸਭ ਤੋਂ ਮਾੜਾ ਪ੍ਰਭਾਵ ਪੰਛੀਆਂ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਉੱਡਦੇ ਸਮੇਂ ਪੰਛੀਆਂ ਦੇ ਖੰਭਾਂ, ਪੈਰਾਂ ਜਾਂ ਗਰਦਨ ਵਿਚ ਇਹ ਡੋਰ ਫਸ ਜਾਣ ਕਾਰਨ ਉਹ ਉੱਡਣ ਤੋਂ ਅਸਮਰਥ ਹੋ ਜਾਂਦੇ ਹਨ। ਕਈ ਪੰਛੀ ਦਰੱਖਤਾਂ, ਬਿਜਲੀ ਦੀਆਂ ਤਾਰਾਂ ਜਾਂ ਇਮਾਰਤਾਂ ਵਿਚ ਫਸ ਕੇ ਤੜਫਦੇ ਰਹਿੰਦੇ ਹਨ। ਡੋਰ ਨਾਲ ਕੱਟੇ ਜਾਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਦੀਆਂ ਹਨ ਅਤੇ ਕਈ ਪੰਛੀਆਂ ਦੀ ਮੌਤ ਹੋ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਇਨਟੈਕਸ ਐਕਸਪੋ -2026 ਨੂੰ ਦੂਜੇ ਦਿਨ ਮਿਲਿਆ ਭਰਵਾਂ ਹੁੰਗਾਰਾ ਦਰਸਾਉਂਦਾ ਹੈ ਆਧੁਨਿਕ ਜੀਵਨ ਦੇ ਭਵਿੱਖ ਨੂੰ ਅਗਲੀ ਖ਼ਬਰ ਚਾਈਨਾ ਡੋਰ ਦੀ ਵਰਤੋਂ ਬਣ ਸਕਦੀ ਹੈ ਜਾਨਲੇਵਾ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਬਣ ਰਹੀ ਵੱਡਾ ਖ਼ਤਰਾ
Ad Position 24