29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹਾਈ ਬੀਮ ਤੇਜ਼ ਰੌਸ਼ਨੀ ਵਾਲੀਆਂ ਐਲ. ਈ. ਡੀ. ਟਿਊਬਾਂ ਬਣ ਰਹੀਆਂ ਹਾਦਸੇ ਦਾ ਕਾਰਨ ਧੁੰਦ ਦੇ ਦਿਨਾਂ ਵਿਚ ਲੋਕ ਸੁਚੇਤ ਹੋ ਕੇ ਡਰਾਈਵਿੰਗ ਕਰਨ-ਏ. ਡੀ. ਸੀ. ਪੀ. ਸੁਖਵਿੰਦਰ ਸਿੰਘ

ਏ. ਡੀ.

Ad Position 21
No active advertisement
ਅਜੀਤ ਡੈਸਕ 30-11-2026
ਏ. ਡੀ. ਸੀ. ਪੀ. ਟਰੈਫ਼ਿਕ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਧੁੰਦ ਦੇ ਦਿਨਾਂ ਵਿਚ ਕਾਰ ਦੀ ਰਫ਼ਤਾਰ ਹੌਲੀ ਰੱਖਣੀ ਚਾਹੀਦੀ ਹੈ। ਲੋਕਾਂ ਨੂੰ ਆਪਣੇ ਵਾਹਨ ਉੱਪਰ ਰਿਫ਼ਲੈਕਟਰ ਅਤੇ ਟੇਪਾਂ ਲਗਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਦੀ ਚਮਕ ਨਾਲ ਧੁੰਦ ਦੇ ਵਿਚ ਗੱਡੀ ਦਿਖਾਈ ਦਿੱਤੀ ਜਾਵੇ। ਫੋਗ ਲਾਈਟਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਕ ਗੱਡੀ ਤੋਂ ਦੂਸਰੀ ਗੱਡੀ ਦੀ ਦੂਰੀ ਘੱਟੋ ਘੱਟ 50 ਮੀਟਰ ਰੱਖੀ ਜਾਵੇ। ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਦੇਰ ਰਾਤ ਅਤੇ ਤੜਕੇ ਸਵੇਰ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਸੜਕ ’ਤੇ ਕੋਈ ਗੱਡੀ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਦੀ ਸੂਚਨਾ 112 ਨੰਬਰ ’ਤੇ ਦਿੱਤੀ ਜਾਵੇ ਤਾਂ ਜੋ ਉਸ ਦੀ ਵਿਭਾਗ ਵਲੋਂ ਮਦਦ ਕਰਕੇ ਸੜਕੀ ਦੁਰਘਟਨਾ ਹੋਣ ਤੋਂ ਬਚਾਅ ਕੀਤਾ ਜਾ ਸਕੇ। ਵਾਹਨ ਚਾਲਕ ਤੇਜ਼ ਰੌਸ਼ਨੀ ਵਾਲੀਆਂ ਟਿਊਬਾਂ ਹਾਈ ਬੀਮ ’ਤੇ ਚਲਾਉਣ ਤੋਂ ਪਰਹੇਜ਼ ਕਰਨ, ਨਹੀਂ ਤਾਂ ਉਕਤ ਵਾਹਨ ਚਾਲਕਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੜਕਾਂ ’ਤੇ ਲੱਗੇ ਬਿਜਲੀ ਦੇ ਖੰਭੇ ਕਰਵਾਏ ਜਾਣ ਠੀਕ-ਗੁਲਸ਼ਨ ਕੁਮਾਰ ਜੀ. ਕੇ. ਜੀ.ਕੇ. ਗਰੁੱਪ ਦੇ ਡਾਇਰੈਕਟਰ ਗੁਲਸ਼ਨ ਕੁਮਾਰ ਨੇ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਔਰੰਜ ਅਲਰਟ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸ਼ਹਿਰ ਦੀਆਂ ਸੜਕਾਂ ਅਤੇ ਮੁੱਖ ਮਾਰਗਾਂ ’ਤੇ ਬੰਦ ਪਏ ਬਿਜਲੀ ਦੀ ਰੌਸ਼ਨੀ ਵਾਲੇ ਖੰਭੇ ਠੀਕ ਕਰਵਾਏ ਜਾਣ ਤਾਂ ਜੋ ਰੌਸ਼ਨੀ ਦੀ ਕਮੀ ਕਰਕੇ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਸੜਕਾਂ ਦੇ ਸੱਜੇ ਖੱਬੇ ਚਮਕਦਾਰ ਪੀਲਾ ਰੰਗ, ਰਿਫ਼ਲੈਕਟਰ ਜਾਂ ਟੇਪਾਂ ਲਗਾਈਆਂ ਜਾਣ ਤਾਂ ਜੋ ਰਾਹਗੀਰਾਂ ਨੂੰ ਰਸਤੇ ਦਾ ਅੰਦਾਜ਼ਾ ਹੋ ਸਕੇ। ਚੌਕਾਂ ਚੌਰਾਹਿਆਂ ਦੇ ਵਿਚ ਵੀ ਰੌਸ਼ਨੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਲੋਕ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ। ਲੋਕ ਆਪਣੇ ਵਾਹਨਾਂ ’ਤੇ ਨਿਯਮ ਮੁਤਾਬਿਕ ਕਾਲੀ ਟੇਪ ਜ਼ਰੂਰ ਲਗਾਉਣ। ਗੁਲਸ਼ਨ ਕੁਮਾਰ ਨੇ ਸੁਚੇਤ ਕਰਦਿਆਂ ਕਿਹਾ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣ ਅਤੇ ਨਿਯਮਾਂ ਦੀ ਪਾਲਨਾ ਕਰਨ ਨਾਲ ਅਸੀਂ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਬਚਾਉਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਇੰਟੈਕਸ ਐਕਸਪੋ -2026 ਦੇ ਤੀਜੇ ਦਿਨ ਵੀ ਦਰਸ਼ਕਾਂ ਦੀ ਦੇਖਣ ਨੂੰ ਮਿਲੀ ਵੱਡੀ ਭੀੜ ਘਰ ਤੇ ਵਪਾਰਕ ਅਦਾਰੇ ਬਣਾਉਣ ਲਈ ਇਕ ਛੱ... ਅਗਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
Ad Position 24