29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਾਨਵਤਾ ਹੈਲਥ ਮਿਸ਼ਨ ਸੁਸਾਇਟੀ ਨੇ ਜਾਗਰੂਕਤਾ ਵਾਕਾਥਨ ਕਰਵਾਈ

ਲੁਧਿਆਣਾ, 29 ਨਵੰਬਰ (ਡਾ. ਤਰਲੋਚਨ ਸਿੰਘ)- ਮਾਨਵਤਾ ਹੈਲਥ ਮਿਸ਼ਨ ਸੁਸਾਇਟੀ ਵਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਾਕਾਥਨ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 30-11-2026
ਲੁਧਿਆਣਾ, 29 ਨਵੰਬਰ (ਡਾ. ਤਰਲੋਚਨ ਸਿੰਘ)- ਮਾਨਵਤਾ ਹੈਲਥ ਮਿਸ਼ਨ ਸੁਸਾਇਟੀ ਵਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਾਕਾਥਨ ਕਰਵਾਈ ਗਈ। ਜਿਸ ਦੀ ਸ਼ੁਰੂਆਤ ਸੁਰਿੰਦਰਾ ਪਲਸ ਡਾਇਗਨੋਸਟਿਕ ਸੈਂਟਰ, ਮਾਡਲ ਟਾਊਨ ਤੋਂ ਹੋਈ। ਇਹ ਵਾਕਾਥਨ ਮਾਡਲ ਟਾਊਨ, ਗੋਲ ਮਾਰਕੀਟ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਈ। ਇਸ ਮੌਕੇ ਸਿਹਤ ਜਾਂਚ ਕੈਂਪ ਸੁਰਿੰਦਰਾ ਪਲਸ ਡਾਇਗਨੌਸਟਿਕ ਸੈਂਟਰ, ਮਾਡਲ ਟਾਊਨ ਵਿਖੇ ਲਗਾਇਆ ਗਿਆ। ਇਹ ਕੈਂਪ 26 ਨਵੰਬਰ ਤੋਂ 10 ਦਸੰਬਰ ਤੱਕ ਰੋਜ਼ਾਨਾ ਸਵੇਰੇ 7.00 ਵਜੇ ਤੋਂ ਸਵੇਰੇ 9.00 ਵਜੇ ਤੱਕ ਚੱਲੇਗਾ। ਕੈਂਪ ਵਿਚ ਮੈਡੀਕਲ ਜਾਂਚਾਂ ਬਹੁਤ ਹੀ ਘੱਟ ਦਰਾਂ ’ਤੇ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਐਮ.ਆਰ.ਆਈ.3300 ਰੁਪਏ, ਅਲਟਰਾਸਾਊਂਡ 500 ਰੁਪਏ, ਐਕਸ-ਰੇ 150 ਰੁਪ ਏ, ਬਲੱਡ ਟੈੱਸਟ 599 ਰੁਪਏ ਲਏ ਜਾਣਗੇ। ਅੱਜ ਕੈਂਪ ਦਾ 50 ਮਰੀਜ਼ਾਂ ਨੇ ਲਾਭ ਉਠਾਇਆ। ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਓ. ਬੀ. ਸੀ. ਵਿੰਗ, ਸੁਰਿੰਦਰਾ ਪਲਸ ਡਾਇਗਨੌਸਟਿਕ ਦੇ ਡਾ. ਅਣਖਵੀਰ ਸਿੰਘ ਗਿੱਲ ਅਤੇ ਡਾ. ਨਰਜੀਤ ਕੌਰ ਮੌਜੂਦ ਰਹੇ। ਇਸ ਉਪਰਾਲੇ ਦਾ ਮੁੱਖ ਮਕਸਦ ਲੋਕਾਂ ਤੱਕ ਸਿਹਤ ਸਹੂਲਤਾਂ ਦੀ ਜਾਣਕਾਰੀ ਪਹੁੰਚਾਉਣਾ ਅਤੇ ਹਰ ਵਰਗ ਦੇ ਲੋਕਾਂ ਨੂੰ ਘੱਟ ਖ਼ਰਚੇ ‘ਤੇ ਵਧੀਆ ਮੈਡੀਕਲ ਜਾਂਚਾਂ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਮਾਨਵਤਾ ਹੈਲਥ ਮਿਸ਼ਨ ਸੋਸਾਇਟੀ ਦਾ ਇਹ ਉਪਰਾਲਾ ਸਮਾਜ ਸੇਵਾ ਅਤੇ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵੱਲ ਇਕ ਸ਼ਲਾਘਾਯੋਗ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਸਿਰਜਣਧਾਰਾ ਸਾਹਿਤਕ ਸੰਸਥਾ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਪੀ . ਏ . ਯੂ . ’ ਚ ਖੋਜ ਤੇ ਪਸਾਰ ਕੌਂਸਲ ਦੀ ਮੀਟਿੰਗ ਦੌਰਾਨ ਵਾਤਾਵਰਨ ਪੱਖੀ ਖੇਤੀ ਬਾਰੇ ਹੋਈ ਚਰਚਾ
Ad Position 24