17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ 10 ਸਾਲ ਪਹਿਲਾਂ ਸ਼ਹਿਰ 'ਚ ਸ਼ਾਮਿਲ ਹੋਇਆ ਪਿੰਡ ਮੁਬਾਰਿਕਪੁਰ <br/>

Ad Position 21
No active advertisement
ਮੁਬਾਰਿਕਪੁਰ ਵਿਖੇ ਥਾਂ-ਥਾਂ ਖੁੱਲ੍ਹੇ ਮੇਨ ਹਾਲ ਅਤੇ ਡ੍ਰੇਨਜ਼ ਹਾਲ ਦੇ ਟੁੱਟੇ ਢੱਕਣ | (ਸੱਜੇ) ਮੁਬਾਰਿਕਪੁਰ ਵਾਸੀ ਗ਼ਲੀ 'ਚ ਨੁਕਸਾਨਿਆ ਮੇਨਹਾਲ ਵਿਖਾਉਂਦੇ ਹੋਏ | ਤਸਵੀਰਾਂ : ਗੁਰਮੀਤ ਸਿੰਘ <br/> 05-01-2026
ਡੇਰਾਬੱਸੀ, 4 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਨਗਰ ਕੌਂਸਲ ਦੀ ਹੱਦ 'ਚ ਪੈਂਦੇ ਪਿੰਡ ਮੁਬਾਰਕਪੁਰ ਵਿਖੇ ਖੁੱਲ੍ਹੇ ਗਟਰ ਅਤੇ ਮੇਨਹੋਲਾਂ ਨੇ ਲੋਕਾਂ ਦੀ ਜਿੰਦਗੀ ਨੂੰ ਮੁਸ਼ਕਿਲਾਂ 'ਚ ਧੱਕ ਦਿੱਤਾ ਹੈ | ਇਨ੍ਹਾਂ ਖੁਲ੍ਹੇ ਗਟਰ ਅਤੇ ਮੇਨਹੋਲਾਂ ਕਾਰਨ ਪਿੰਡ ਵਾਸੀ ਅਤੇ ਬੇਜ਼ੁਬਾਨ ਪਸ਼ੂ ਵਾਰ-ਵਾਰ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਵਾਹਨ ਡਿੱਗਣ ਨਾਲ ਨੁਕਸਾਨੇ ਜਾ ਰਹੇ ਹਨ | ਇਸ ਸੰਬੰਧੀ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਦੀ ਚੁੱਪੀ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾਂ ਰਿਹਾ ਹੈ | ਇਸ ਸੰਬੰਧ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਉਹ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਤਕਰੀਬਨ 10 ਸਾਲ ਪਹਿਲਾਂ ਇਸ ਪਿੰਡ ਨੂੰ ਸ਼ਹਿਰ ਦੀ ਹੱਦ 'ਚ ਸ਼ਾਮਿਲ ਕੀਤਾ ਗਿਆ ਸੀ, ਪਰ ਅੱਜ ਵੀ ਇਥੇ ਸਾਫ਼ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ | ਉਨ੍ਹਾਂ ਦੱਸਿਆ ਕਿ ਇਥੇ ਥਾਂ-ਥਾਂ ਮੇਨਹਾਲ ਖੁੱਲ੍ਹੇ ਪਏ ਹਨ ਅਤੇ ਡ੍ਰੇਨਜ਼ ਹਾਲ ਦੇ ਢੱਕਣ ਟੁੱਟੇ ਪਏ ਹਨ ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਹੈ | ਖਾਸ ਕਰਕੇ ਰਾਤ ਦੇ ਸਮੇਂ ਜਾਂ ਮੀਂਹ 'ਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ | ਪਿੰਡ ਵਾਸੀਆਂ ਨੇ ਡੇਰਾਬੱਸੀ ਪ੍ਰਸ਼ਾਸਨ, ਐੱਸ.ਡੀ.ਐੱਮ. ਅਤੇ ਵਾਰਡ ਦੇ ਕੌਂਸਲਰਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਹ ਅਜਿਹੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ | ਇਸ ਮੌਕੇ ਪਿੰਡ ਵਾਸੀਆਂ ਨੇ ਤੁਰੰਤ ਸਾਰੇ ਖੁਲ੍ਹੇ ਮੇਨਹੋਲਾਂ ਨੂੰ ਮਜ਼ਬੂਤ ਢੱਕਣ ਨਾਲ ਬੰਦ ਕਰਨ, ਗਟਰ ਸਿਸਟਮ ਦੀ ਜਾਂਚ ਅਤੇ

Ad Position 22
No active advertisement
ਪਿਛਲੀ ਖ਼ਬਰ ਨੈੱਟਪਲੱਸ ਬ੍ਰਾਡਬੈਂਡ ਦੀ ਡੀਲਰਸ਼ਿਪ ਦੇ ਨਾਂਅ 'ਤੇ 30 ਲੱਖ ਰੁਪਏ ਦੀ ਠੱਗੀ <br/> ਅਗਲੀ ਖ਼ਬਰ ਦੋ ਵੱਖ-ਵੱਖ ਮਾਮਲਿਆਂ 'ਚ ਵਿਆਹ ਦਾ ਲਾਰਾ ਲਗਾ ਕੇ ਨਾਬਾਲਗ ਲੜਕੀਆਂ ਨੂੰ ਭਜਾਉਣ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ...
Ad Position 24