22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੰਜਾਬ ਯੂਨੀਵਰਸਿਟੀ ਨੇ ਕੈਲੰਡਰ-2026 ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 06-01-2026
ਚੰਡੀਗੜ੍ਹ, 5 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਟੇਬਲ ਕੈਲੰਡਰ-2026 ਨੂੰ ਜਾਰੀ ਕੀਤਾ ਗਿਆ, ਜੋ ਕਿ ਯੂਨੀਵਰਸਿਟੀ ਦੀ ਅਮੀਰ ਅਕਾਦਮਿਕ ਵਿਰਾਸਤ, ਸੱਭਿਆਚਾਰਕ ਜੀਵੰਤਤਾ ਅਤੇ ਸਦੀਵੀ ਆਰਕੀਟੈਕਚਰਲ ਵਿਰਾਸਤ ਨੂੰ ਇਕ ਦਿ੍ਸ਼ਟੀਗਤ ਸ਼ਰਧਾਂਜਲੀ ਹੈ | ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨਾਲ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਡੀਨ ਐਲੂਮਨੀ ਰਿਲੇਸ਼ਨਜ਼ ਪ੍ਰੋ. ਲਤਿਕਾ ਸ਼ਰਮਾ, ਡਾ. ਗੌਰਵ ਗੌੜ ਸੈਂਟਰ ਫਾਰ ਸੋਸ਼ਲ ਵਰਕ ਅਤੇ ਡਾ. ਜਸਪ੍ਰੀਤ ਕੌਰ ਬਨਸਪਤੀ ਵਿਗਿਆਨ ਵਿਭਾਗ ਨੇ ਸਾਂਝੇ ਤੌਰ ਤੇ ਜਾਰੀ ਕੀਤਾ | ਇਹ ਟੇਬਲ ਕੈਲੰਡਰ ਪੰਜਾਬ ਯੂਨੀਵਰਸਿਟੀ ਐਲੂਮਨੀ ਐਸੋਸੀਏਸ਼ਨ (ਪੀ.ਯੂ.ਏ.ਏ.) ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤਾ ਗਿਆ | ਪੀ.ਯੂ. ਦੀ ਉਪ ਕੁਲਪਤੀ ਨੇ ਆਪਣੇ ਸੰਦੇਸ਼ 'ਚ ਕੈਲੰਡਰ ਨੂੰ ਯੂਨੀਵਰਸਿਟੀ ਦੇ ਸਥਾਈ ਮੁੱਲਾਂ, ਸਮੂਹਿਕ ਯਾਦਦਾਸ਼ਤ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਬਿੰਬ ਦੱਸਿਆ | ਉਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਵਚਨਬੱਧਤਾ ਦੀ ਪੁਸ਼ਟੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਵੀ ਕਰਦਾ ਹੈ | ਉਨ੍ਹਾਂ ਨੇ ਸਾਬਕਾ ਵਿਦਿਆਰਥੀਆਂ ਨੂੰ ਇਸ ਚਿੱਤਰਿਤ ਖ਼ਜ਼ਾਨੇ ਰਾਹੀਂ ਯਾਦਾਂ ਦੇ ਰਸਤੇ 'ਤੇ ਚੱਲਣ ਦਾ ਸੱਦਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਭਾਰਤ-ਜੀ ਰਾਮ ਜੀ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗਰਸ-ਇੰਡੀਆ ਗਠਜੋੜ- ਮੁੱਖ ਮੰਤਰੀ ਅਗਲੀ ਖ਼ਬਰ ਠੰਢ ਦੌਰਾਨ ਕੋਈ ਵੀ ਵਿਅਕਤੀ ਖੁੱਲ੍ਹੇ ਅਸਮਾਨ ਹੇਠ ਰਾਤ ਗੁਜ਼ਾਰਨ ਲਈ ਮਜਬੂਰ ਨਾ ਹੋਵੇ- ਰਾਜਪਾਲ ਕਟਾਰੀਆ
Ad Position 24