03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੈਕਟਰ-48 ਦੇ ਟੈਕਸੀ ਸਟੈਂਡ ਨੇੜੇ ਤੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ, ਇਕ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 24-01-2026
ਚੰਡੀਗੜ੍ਹ, 23 ਜਨਵਰੀ (ਕਪਿਲ ਵਧਵਾ)-ਨਾਜਾਇਜ਼ ਸ਼ਰਾਬ ਦੇ ਵਪਾਰ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ | ਥਾਣਾ ਸੈਕਟਰ-49 ਦੀ ਪੁਲਿਸ ਟੀਮ ਨੇ ਸੈਕਟਰ-48 ਸੀ ਸਥਿਤ ਟੈਕਸੀ ਸਟੈਂਡ ਦੇ ਨੇੜਲੇ ਪਾਰਕਿੰਗ ਏਰੀਏ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੀ ਕਾਰ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਮੁਤਾਬਕ ਇਹ ਕਾਰਵਾਈ ਥਾਣਾ ਸੈਕਟਰ-49 ਦੇ ਐੱਸ. ਐੱਚ. ਓ. ਇੰਸਪੈਕਟਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਕੀਤੀ ਗਈ | ਪੁਲਿਸ ਨੇ ਦੱਸਿਆ ਕਿ 22 ਜਨਵਰੀ ਨੂੰ ਰਾਤ ਕਰੀਬ ਸਾਢੇ ਨੌਂ ਵਜੇ ਗਸ਼ਤ ਦੌਰਾਨ ਟੀਮ ਨੇ ਪਾਰਕਿੰਗ ਏਰੀਏ 'ਚ ਖੜ੍ਹੀ ਇਕ ਸ਼ੱਕੀ ਚਿੱਟੇ ਰੰਗ ਦੀ ਹੋਂਡਾ ਸਿਟੀ ਕਾਰ ਦੀ ਜਾਂਚ ਕੀਤੀ | ਕਾਰ ਚਾਲਕ ਨੇ ਆਪਣੀ ਪਛਾਣ ਅਿਖ਼ਲ ਅਰੋੜਾ (37), ਵਾਸੀ ਸੈਕਟਰ-47 ਡੀ, ਚੰਡੀਗੜ੍ਹ ਵਜੋਂ ਦੱਸੀ | ਤਲਾਸ਼ੀ ਦੌਰਾਨ ਕੁੱਲ ਕਰੀਬ 146 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਜਿਸ ਵਿਚ ਵੱਖ-ਵੱਖ ਬ੍ਰਾਂਡਾਂ ਦੀਆਂ 750 ਮਿ.ਲੀ., 375 ਮਿ.ਲੀ. ਅਤੇ 180 ਮਿ.ਲੀ. ਦੀਆਂ ਬੋਤਲਾਂ ਅਤੇ ਕਵਾਰਟਰ ਸ਼ਾਮਲ ਸਨ | ਮਾਮਲੇ ਦੀ ਜਾਣਕਾਰੀ ਮਿਲਣ 'ਤੇ ਐਕਸਾਈਜ਼ ਇੰਸਪੈਕਟਰ ਅਮਨਦੀਪ ਦੱਤ ਮੌਕੇ 'ਤੇ ਪਹੁੰਚੇ ਅਤੇ ਸ਼ਰਾਬ ਨੂੰ ਜ਼ਬਤ ਕੀਤਾ ਗਿਆ | ਮੁਲਜ਼ਮ ਕੋਲੋਂ ਸ਼ਰਾਬ ਸੰਬੰਧੀ ਕੋਈ ਵੀ ਵੈਧ ਲਾਇਸੈਂਸ ਜਾਂ ਪਰਮਿਟ ਪੇਸ਼ ਨਾ ਹੋਣ ਕਾਰਨ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਬਰਾਮਦ ਸ਼ਰਾਬ ਨੂੰ ਸੱਤ ਪਾਰਸਲਾਂ ਵਿਚ ਸੀਲਬੰਦ ਕਰਕੇ, ਨਾਲ ਹੀ ਕਾਰ ਨੂੰ ਵੀ ਕੇਸ ਪ੍ਰਾਪਰਟੀ ਵਜੋਂ ਪੁਲਿਸ ਵਲੋਂ ਜਬਤ ਕੀਤਾ ਗਿਆ | ਇਸ ਸਬੰਧੀ ਥਾਣਾ ਸੈਕਟਰ-49 ਵਿਖੇ ਅੱਜ ਆਬਾਕਾਰੀ ਅਤੇ ਕਰ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਮੀਂਹ ਕਾਰਨ ਮਨੀਮਾਜਰਾ 'ਚ ਮਕਾਨ ਦੀ ਛੱਤ ਡਿਗੀ, ਤਿੰਨ ਬੱਚੇ ਜ਼ਖ਼ਮੀ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 328ਵੇਂ ਦਿਨ ਪੰਜਾਬ ਪੁਲਿਸ ਵਲੋਂ 170 ਨਸ਼ਾ ਤਸਕਰ ਕਾਬੂ
Ad Position 24
No active advertisement