26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਮਾਰਕੰਡਾ)-ਡੀ. ਏ. ਵੀ. ਕਾਲਜ ਦੀ ਲਾਇਬ੍ਰੇਰੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਰਸਵਤੀ ਪੂਜਾ ਨਾਲ ਹੋਈ | ਗਿਆਨ ਦੀ ਦੇਵੀ ਤੋਂ ਬੁੱਧੀ, ਵਿੱਦਿਆ ਅਤੇ ਬੌਧਿਕ ਵਿਕਾਸ ਦੇ ਮਾਰਗ 'ਤੇ ਅੱਗੇ ਵਧਣ ਲਈ ਆਸ਼ੀਰਵਾਦ ਮੰਗਿਆ ਗਿਆ | ਕਾਲਜ ਦੀ ਪਿ੍ੰਸੀਪਲ ਨੇ ਦੀਵਾ ਜਗਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਪੂਜਾ ਅਰਚਨਾ ਕੀਤੀ ਗਈ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ | ਲਾਇਬ੍ਰੇਰੀਅਨ ਡਾ. ਦੀਪਤੀ ਮਦਾਨ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਅਕਾਦਮਿਕ ਖੇਤਰ ਵਿਚ ਸਰਵੋਤਮ ਦੇਣ ਲਈ ਪ੍ਰੇਰਿਤ ਕੀਤਾ | ਕਾਲਜ ਦੇ ਅਧਿਆਪਕਾਂ ਨੇ ਮਾਤਾ ਸਰਸਵਤੀ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ | ਲਾਇਬ੍ਰੇਰੀ ਕਲੱਬ 'ਰਾਹ' ਦੇ ਵਿਦਿਆਰਥੀਆਂ ਫੈਸਲ, ਟੀਨਾ, ਆਰਤੀ, ਸ਼ੌਰਿਆ, ਕੋਮਲ ਅਤੇ ਸੁਸ਼ਾਂਕ ਨੇ ਲਾਇਬ੍ਰੇਰੀ ਨੂੰ ਪੀਲੇ ਰੰਗ ਸਜਾਵਟ ਨਾਲ ਖ਼ੂਬਸੂਰਤ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਫੈਕਲਟੀ ਲਈ ਸਾਲਾਨਾ ਖੋਜ ਪੁਰਸਕਾਰ ਸ਼ੁਰੂ ਕਰਨ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਪੈੱਕ 'ਚ ਰਾਸ਼ਟਰੀ ਵੋਟਰ ਦਿਵਸ 'ਤੇ ਸਹੁੰ ਚੁੱਕ ਸਮਾਰੋਹ ਕਰਵਾਇਆ <br/>
Ad Position 24