22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੈਦਲ ਜਾ ਰਹੀ ਮਹਿਲਾ ਨੂੰ ਟੱਕਰ ਮਾਰ ਕੇ ਕਾਰ ਚਾਲਕ ਫ਼ਰਾਰ

Ad Position 21
No active advertisement
ਅਜੀਤ ਡੈਸਕ 28-01-2026
ਜ਼ੀਰਕਪੁਰ, 27 ਜਨਵਰੀ (ਮਨਿੰਦਰ ਸਿੰਘ)-ਢਕੌਲੀ ਖੇਤਰ 'ਚ ਇਕ ਅਣਪਛਾਤੇ ਕਾਰ ਚਾਲਕ ਨੇ ਪੈਦਲ ਜਾ ਰਹੀ ਇਕ ਮਹਿਲਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿਲਾ ਗੰਭੀਰ ਜ਼ਖਮੀ ਹੋ ਗਈ | ਇਸ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ | ਪੀੜਤਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੀੜਤਾ ਦੀ ਪਛਾਣ ਮੀਨੂ ਗੋਰਾ (48) ਵਾਸੀ ਕਿ੍ਸ਼ਨਾ ਇਨਕਲੇਵ ਢਕੌਲੀ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਮੀਨੂ ਗੋਰਾ ਨੇ ਦੱਸਿਆ ਕਿ ਬੀਤੀ 23 ਜਨਵਰੀ ਨੂੰ ਰਾਤ 9 ਵਜੇ ਦੇ ਕਰੀਬ ਉਹ ਸ਼ਰਾਫ ਜਵੈਲਰਜ਼ ਜ਼ੀਰਕਪੁਰ 'ਚ ਆਪਣਾ ਕੰਮ ਖ਼ਤਮ ਕਰਕੇ ਪੈਦਲ ਘਰ ਵਾਪਸ ਆ ਰਹੀ ਸੀ ਕਿ ਇਸ ਦੌਰਾਨ ਕੇ-ਏਰੀਆ ਕੋਲੋਂ ਲੰਘਦੇ ਸਮੇਂ ਇਕ ਸਲੇਟੀ ਰੰਗ ਦੀ ਮਾਰੂਤੀ ਬਲੇਨੋ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ | ਇਸ ਦੌਰਾਨ ਉਹ ਸੜਕ 'ਤੇ ਡਿੱਗ ਪਈ ਤੇ ਗੰਭੀਰ ਜ਼ਖਮੀ ਹੋ ਗਈ | ਇਸ ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਬਿਨਾਂ ਰੁਕੇ ਮੌਕੇ ਤੋਂ ਭੱਜ ਗਿਆ | ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਰਾਹਗੀਰਾਂ ਨੇ ਇਕ ਆਟੋ ਚਾਲਕ ਦੀ ਮਦਦ ਨਾਲ ਜ਼ਖਮੀ ਮਹਿਲਾ ਨੂੰ ਢਕੌਲੀ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਅਗਲੇ ਦਿਨ ਦਰਦ ਵਧਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਪਾਰਸ ਹਸਪਤਾਲ ਪੰਚਕੂਲਾ ਲੈ ਗਏ, ਜਿਥੇ ਉਹ ਇਸ ਸਮੇਂ ਜ਼ੇਰੇ ਇਲਾਜ ਹੈ |
ਰੇਲਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਲੋਕਾਂ ਨੇ ਬਚਾਈ ਜਾਨ
ਡੇਰਾਬੱਸੀ, 27 ਜਨਵਰੀ (ਗੁਰਮੀਤ ਸਿੰਘ)-ਬੀਤੇ ਦਿਨ ਸਵੇਰ ਸਮੇਂ ਈਸਾਪੁਰ ਸੜਕ 'ਤੇ ਲੱਗੇ ਰੇਲਵੇ ਫਾਟਕ ਨੇੜੇ ਇਕ ਬਜ਼ੁਰਗ ਨੇ ਰੇਲ-ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਦੌਰਾਨ ਪੁਲਿਸ ਦੇ ਆਉਣ ਤੱਕ ਮੌਕੇ 'ਤੇ ਲੋਕਾਂ ਦੀ ਭੀੜ ਲੱਗ ਗਈ ਸੀ | ਇਸ ਦੌਰਾਨ 15 ਮਿੰਟ ਤੱਕ ਰੇਲ-ਗੱਡੀ ਮੌਕੇ 'ਤੇ ਰੁਕੀ ਰਹੀ | ਇਸ ਦੌਰਾਨ ਇਕ ਹੋਰ ਵਿਅਕਤੀ ਨੇ ਰੇਲ-ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਰਹਿੰਦਿਆਂ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੱਟੜੀ ਤੋਂ ਹਟਾ ਲਿਆ | ਇਸ ਰੇਲਵੇ ਫਾਟਕ 'ਤੇ ਤਾਇਨਾਤ ਕਰਮੀ ਨੂੰ ਇਸ ਦੀ ਸੂਚਨਾ ਦੇਣ 'ਤੇ ਉਨ੍ਹਾਂ ਇਸ ਦੀ ਸੂਚਨਾ ਰੇਲਵੇ ਪੁਲਿਸ ਨੂੰ ਦਿੱਤੀ, ਜਿਸ 'ਤੇ ਰੇਲਵੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ | ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਉਕਤ ਵਿਅਕਤੀ ਦੀ ਰਾਖੀ ਕਰਨ ਲੱਗੇ ਤਾਂ ਕਿ ਰੇਲ-ਗੱਡੀ ਆਉਣ 'ਤੇ ਵਿਅਕਤੀ ਭੱਜ ਕੇ ਗੱਡੀ ਅੱਗੇ ਨਾ ਆ ਜਾਵੇ ਅਤੇ ਕਾਫ਼ੀ ਦੇਰ ਦੀ ਮੁਸ਼ੱਕਤ ਮਗਰੋਂ ਉਕਤ ਵਿਅਕਤੀ ਦੇ ਪਰਿਵਾਰ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ | ਇਸ ਸੰਬੰਧੀ ਰੇਲਵੇ ਪੁਲਿਸ ਚੌਕੀ ਇੰਚਾਰਜ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਮੁਤਾਬਿਕ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਪਰਿਵਾਰ ਹਵਾਲੇ ਕਰਦੇ ਹੋਏ ਰੇਲਵੇ ਲਾਈਨ ਤੋਂ ਦੂਰ ਰੱਖਣ ਦੀ ਹਦਾਇਤ ਕੀਤੀ ਗਈ ਹੈ |


Ad Position 22
No active advertisement
ਪਿਛਲੀ ਖ਼ਬਰ ਵੀਵੋ ਐਕਸ 200ਟੀ ਭਾਰਤ 'ਚ ਹੋਇਆ ਲਾਂਚ <br/> ਅਗਲੀ ਖ਼ਬਰ ਵੀਵੋ ਐਕਸ 200ਟੀ ਭਾਰਤ 'ਚ ਹੋਇਆ ਲਾਂਚ <br/>
Ad Position 24