22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 11 ਕੈਡਿਟਾਂ ਦੀ ਐੱਨ. ਡੀ. ਏ. ਤੇ ਹੋਰ ਪ੍ਰਮੁੱਖ ਰੱਖਿਆ ਸਿਖਲਾਈ ਅਕੈਡਮੀਆਂ ਲਈ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 28-01-2026
ਐੱਸ. ਏ. ਐੱਸ. ਨਗਰ, 27 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-77 ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 11 ਕੈਡਿਟਾਂ ਨੇ ਪਿਛਲੇ ਇਕ ਮਹੀਨੇ ਦੌਰਾਨ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.) ਅਤੇ ਹੋਰ ਪ੍ਰਮੁੱਖ ਰੱਖਿਆ ਸਿਖਲਾਈ ਅਕੈਡਮੀਆਂ 'ਚ ਦਾਖ਼ਲਾ ਪ੍ਰਾਪਤ ਕੀਤਾ ਹੈ | ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰਾਪਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਥਿਆਰਬੰਦ ਸੈਨਾਵਾਂ 'ਚ ਭਰਤੀ ਹੋਣ ਲਈ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ | ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 289 ਕੈਡੇਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ 'ਚ ਸ਼ਾਮਿਲ ਹੋਏ ਹਨ | ਇਨ੍ਹਾਂ ਕੈਡਿਟਾਂ ਦੀ ਸਿਖਲਾਈ ਅਕੈਡਮੀਆਂ 'ਚ ਹੋਈ ਚੋਣ 'ਤੇ ਵਧਾਈ ਦਿੰਦਿਆਂ ਅਮਨ ਅਰੋੜਾ ਨੇ ਕੈਡਿਟਾਂ ਦੀ ਭਵਿੱਖ ਵਿਚ ਸਫਲਤਾ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਮਿਸਾਲੀ ਅਧਿਕਾਰੀ ਬਣਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ 8 ਕੈਡਿਟਾਂ ਨੇ ਐੱਨ. ਡੀ. ਏ. ਦੇ 155ਵੇਂ ਕੋਰਸ ਲਈ ਚੋਣ ਹੋਈ ਹੈ, ਜਿਨ੍ਹਾਂ 'ਚ ਲੁਧਿਆਣਾ ਤੋਂ ਵਿਸ਼ਵਰੂਪ ਸਿੰਘ ਗਰੇਵਾਲ ਅਤੇ ਭਾਸਕਰ ਜੈਨ, ਪਟਿਆਲਾ ਤੋਂ ਅਪਾਰਦੀਪ ਸਿੰਘ ਸਾਹਨੀ, ਪਠਾਨਕੋਟ ਤੋਂ ਪਰਮਦੀਪ ਸਿੰਘ, ਬਠਿੰਡਾ ਤੋਂ ਰੇਹਾਨ ਯਾਦਵ, ਸੰਗਰੂਰ ਤੋਂ ਸੁਖਪ੍ਰੀਤ ਸਿੰਘ, ਜਲੰਧਰ ਤੋਂ ਪਿ੍ੰਸ ਕੁਮਾਰ ਦੂਬੇ ਅਤੇ ਸ਼ੌਰਿਆ ਵਰਧਨ ਸਿੰਘ ਸ਼ਾਮਿਲ ਹਨ | ਰੋਪੜ ਜ਼ਿਲ੍ਹੇ ਦੇ ਕੈਡਿਟ ਗੁਰਕੀਰਤ ਸਿੰਘ ਦੀ ਇੰਡੀਅਨ ਨੇਵਲ ਅਕੈਡਮੀ (ਆਈ. ਐਨ. ਏ.) ਦੇ 117ਵੇਂ ਕੋਰਸ ਵਿਚ ਚੋਣ ਹੋਈ ਹੈ | ਇਸ ਤੋਂ ਇਲਾਵਾ ਬਠਿੰਡਾ ਦੇ ਗੁਰਨੂਰ ਸਿੰਘ ਦੀ ਮਿਲਟਰੀ ਕਾਲਜ ਆਫ਼ ਇਲੈਕਟਰਾਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ (ਐੱਮ. ਸੀ. ਈ. ਐੱਮ. ਈ.) ਸਿਕੰਦਰਾਬਾਦ ਵਿਖੇ ਕੈਡੇਟਸ ਟਰੇਨਿੰਗ ਵਿੰਗ (ਸੀ. ਟੀ. ਡਬਲਿਊ.) 'ਚ ਚੋਣ ਹੋਈ ਹੈ, ਜਦਕਿ ਜਲੰਧਰ ਦਾ ਆਕਾਸ਼ ਸਿੰਘ ਕੁਸ਼ਵਾਹਾ ਤਕਨੀਕੀ ਐਂਟਰੀ ਸਕੀਮ (ਟੀ. ਈ. ਐਸ.)-54 ਕੋਰਸ ਲਈ ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (ਐੱਮ. ਸੀ. ਟੀ. ਈ.) ਮਹੂ ਵਿਖੇ ਸੀ. ਟੀ. ਡਬਲਿਊ ਵਿਚ ਸ਼ਾਮਿਲ ਹੋਏ | ਗੁਰਨੂਰ ਸਿੰਘ ਨੇ ਤਕਨੀਕੀ ਐਂਟਰੀ ਸਕੀਮ (ਟੀ. ਈ. ਐੱਸ.)-54 ਕੋਰਸ ਲਈ ਦੇਸ਼ ਭਰ 'ਚੋਂ 15ਵਾਂ ਰੈਂਕ ਪ੍ਰਾਪਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਗਾਰਡ ਨੂੰ ਜਖ਼ਮੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਗਿ੍ਫ਼ਤਾਰ, ਰਾਈਫਲ ਬਰਾਮਦ <br/> ਅਗਲੀ ਖ਼ਬਰ ਪੰਜਾਬ ਕਲਾ ਭਵਨ 'ਚ 'ਡਾ. ਐੱਮ. ਐੱਸ. ਰੰਧਾਵਾ ਉਤਸਵ' ਦੌਰਾਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ <br/>
Ad Position 24