ਸ੍ਰੀ ਅਨੰਦਪੁਰ ਸਾਹਿਬ/ਭਰਤਗੜ੍ਹ, 30 ਜਨਵਰੀ (ਜੇ ਐਸ ਨਿੱਕੂਵਾਲ, ਜਸਵੀਰ ਸਿੰਘ ਬਾਵਾ)-ਸਾਹਿਤ ਜਗਤ ਨਾਲ ਜੁੜੀ ਨਾਮੀ ਸ਼ਖ਼ਸੀਅਤ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਤੋਂ 2003 ਵਿਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਪ੍ਰੋ: ਮਹਿੰਦਰ ਸਿੰਘ ਬਾਗੀ ਪੰਜ ਤੱਤਾ ਵਿਚ ਵਲੀਨ ਹੋ ਗਏ | ਉਨ੍ਹਾਂ ਦਾ ਦਾਹ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਰਸਾ ਨੰਗਲ ਵਿਖੇ ਕੀਤਾ ਗਿਆ | ਦੱਸਣਯੋਗ ਹੈ ਕਿ ਸਾਹਿਤ ਜਗਤ ਵਿਚ ਪ੍ਰੋ: ਮਿੰਦਰ ਦੇ ਨਾਂ ਨਾਲ ਜਾਣੇ ਜਾਂਦੇ ਪ੍ਰੋ: ਮਹਿੰਦਰ ਸਿੰਘ ਬਾਗੀ ਦਾ ਜਨਮ ਰੂਪਨਗਰ ਲਾਗੇ ਪਿੰਡ ਸਰਸਾ ਨੰਗਲ ਵਿਖੇ ਹੋਇਆ ਸੀ | ਉਨ੍ਹਾਂ ਵਲੋਂ ਅਧਿਆਪਨ ਦੇ ਨਾਲ-ਨਾਲ ਆਪਣੀ ਸਾਹਿਤਕ ਰੁਚੀ ਨੂੰ ਵੀ ਸਦਾ ਬਰਕਰਾਰ ਰੱਖਿਆ | ਉਨ੍ਹਾਂ ਵਲੋਂ ਲਿਖਿਆ ਗਿਆ ਇਕ ਨਾਵਲ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਬਣਿਆ | ਇਸ ਤੋਂ ਬਿਨਾਂ ਉਨ੍ਹਾਂ ਦੀਆਂ ਕਈ ਰਚਨਾਵਾਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੜ੍ਹਾਈਆਂ ਜਾਂਦੀਆਂ ਹਨ | ਉਹ ਸੰਤ ਭੂਰੀ ਵਾਲੇ ਵਿੱਦਿਅਕ ਟਰੱਸਟ ਦੇ ਚੇਅਰਮੈਨ ਵੀ ਸਨ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦੋ ਸਪੁੱਤਰਾਂ ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵਲੋਂ ਦਿੱਤੀ ਗਈ | ਉਹ ਆਪਣੇ ਪਿੱਛੇ ਪਤਨੀ ਹਰਵੀਰ ਕੌਰ ਤੋਂ ਇਲਾਵਾ ਦੋ ਪੁੱਤਰਾਂ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਅੰਤਿਮ ਸਸਕਾਰ ਮੌਕੇ ਪਹੁੰਚੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ, ਆਈ. ਪੀ. ਐੱਸ. ਅਧਿਕਾਰ ਕੁਲਛਿੰਦਰ ਸਿੰਘ, ਕਲਾਕਾਰ ਬੀਨੂ ਢਿੱਲੋਂ, ਰਾਣਾ ਰਣਬੀਰ, ਕੰਟੀਨੀ ਮੰਡੀਰ ਵਾਲੇ ਪ੍ਰਸਿੱਧ ਐਂਕਰ ਤੇ ਅਦਾਕਾਰ ਰਵਨੀਤ ਸਿੰਘ ਨੇ ਪ੍ਰੋਫੈਸਰ ਬਾਗੀ ਦੇ ਅਕਾਲ ਚਲਾਣੇ ਨੂੰ ਸਾਹਿੱਤ ਜਗਤ ਲਈ ਬਹੁਤ ਵੱਡਾ ਘਾਟਾ ਦੱਸਿਆ ਹੈ | ਇਕ ਵੱਖਰੇ ਸੰਦੇਸ਼ ਰਾਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ, ਸ਼ੋ੍ਰਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਡਾ. ਦਲਜੀਤ ਸਿੰਘ ਭਿੰਡਰ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੇਵਾ ਮੁਕਤ ਪਿ੍ੰਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਬਾਗੀ ਦਾ ਜਾਣਾ ਪੰਜਾਬੀ ਮਾਂ ਬੋਲੀ ਤੇ ਸਾਹਿਤ ਲਈ ਬਹੁਤ ਵੱਡਾ ਘਾਟਾ ਹੈ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਣਾ ਵਿਸ਼ਵਪਾਲ ਸਿੰਘ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਪੁਰੀ, ਬਾਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਜਤਿੰਦਰਪਾਲ ਸਿੰਘ ਢੇਰ, ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਜ਼ਸਵੀਰ ਸਿੰਘ, ਤਰਲੋਚਨ ਸਿੰਘ ਚੱਠਾ, ਬਲਵੀਰ ਸਿੰਘ ਭੀਰੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈਾ, ਖੇਡ ਪ੍ਰਮੋਟਰ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸੀ.ਪੀ.ਐਮ. ਆਗੂ ਸੁਰਜੀਤ ਸਿੰਘ ਢੇਰ, ਨੰਬਰਦਾਰ ਸੁਰਿੰਦਰਪਾਲ ਸਿੰਘ ਢੇਰ, ਡਾ. ਤੇਗਬਹਾਦਰ ਸਿੰਘ, ਐਡ. ਰਵਿੰਦਰ ਸਿੰਘ ਰਤਨ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਯੁਗਰਾਜ ਸਿੰਘ ਬਿੱਲੂ, 'ਅਜੀਤ' ਉੱਪ ਦਫਤਰ ਚੰਡੀਗੜ੍ਹ ਤੇ ਮੁਹਾਲੀ ਦੇ ਇੰਚਾਰਜ ਪ੍ਰੋ: ਅਵਤਾਰ ਸਿੰਘ, ਰਾਜਪਾਲ ਆਂਗਰਾ, ਮਲਕੀਤ ਸਿੰਘ ਛੱਜਾ, ਪ੍ਰਤਾਪ ਸਿੰਘ ਸੈਣੀ, ਡਾ. ਸੁੱਚਾ ਸਿੰਘ ਢੇਸੀ, ਸੇਵਾ ਮੁਕਤ ਮੁੱਖ ਇੰਜੀਨੀਅਰ ਮਨਮੋਹਨ ਸਿੰਘ, ਮਨਿੰਦਰ ਸਿੰਘ ਕੁਆਟੀ ਸਟੋਰ, ਗੌਰਵ ਰਾਣਾ, ਸਾਬਕਾ ਪ੍ਰਧਾਨ ਰਵਿੰਦਰ ਸਿੰਘ ਰਤਨ, ਕਾਲਮ ਨਵੀਸ ਸ਼ਮਸ਼ੇਰ ਸਿੰਘ ਡੂਮੇਵਾਲ, ਸੁੱਚਾ ਸਿੰਘ ਸਰਸਾ ਨੰਗਲ, ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਬਿੱਟੂ, ਟਿੱਕਾ ਜਸਵੀਰ ਚੰਦ, ਹਰਮੇਸ਼ ਸਿੰਘ ਅਟਾਰੀ, ਸਾਬਕਾ ਸਰਪੰਚ ਤੇਜਾ ਸਿੰਘ, ਭੁਪਿੰਦਰ ਸਿੰਘ, ਹਰਭਜਨ ਸਿੰਘ ਕੋਟਵਾਲਾ, ਹਰਦਿਆਲ ਸਿੰਘ ਬੈਂਸ, ਠੇਕੇਦਾਰ ਜਰਨੈਲ ਸਿੰਘ, ਰਾਮ ਕਿਸ਼ਨ ਮਾਜਰੀ, ਚੌਧਰੀ ਬਿੰਦਰਪਾਲ ਝਾਂਡੀਆਂ, ਭਰਪੂਰ ਸਿੰਘ ਭੁੱਲਰ, ਸੰਤੋਖ ਸਿੰਘ, ਜਰਨੈਲ ਸਿੰਘ ਸਹੋਤਾ, ਚੌਧਰੀ ਰਤਨ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਚੌਧਰੀ ਚਰਨਜੀਤ ਸਿੰਘ, ਸਵਤੰਤਰ ਸੈਣੀ, ਗੁਰਿੰਦਰ ਸਿੰਘ ਸਹੋਤਾ, ਨੰਬਰਦਾਰ ਗੁਰਬਖ਼ਸ਼ ਸਿੰਘ, ਗਿਆਨੀ ਪ੍ਰੇਮ ਸਿੰਘ, ਚੌਧਰੀ ਨਰਿੰਦਰ ਸਿੰਘ, ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਕੁਲਵੰਤ ਸਿੰਘ, ਬਲਦੇਵ ਸਿੰਘ, ਸੋਨੂੰ ਚੌਧਰੀ, ਗਗਨ ਅਰੋੜਾ, ਹਰਭਜਨ ਸਿੰਘ ਜ਼ੋਗੀ, ਵਿਨੋਦ ਸ਼ਰਮਾ, ਕਰਨੈਲ ਸਿੰਘ, ਅਮਿ੍ਤ ਲਾਲ ਟੇਡੇਵਾਲ, ਜ਼ਸਵੀਰ ਸਿੰਘ, ਕੁਲਵੰਤ ਸਿੰਘ ਨੰਗਲ ਸਰਸਾ, ਮਹਿੰਦਰਪਾਲ ਸਿੰਘ ਢੇਰ, ਮਿੰਟੂ ਨੰਬਰਦਾਰ, ਦੀਪਕ ਰਾਣਾ, ਚੌਧਰੀ ਨਸੀਬ ਚੰਦ, ਰੋਸ਼ਨ ਲਾਲ ਟੇਡੇਵਾਲ, ਸੰਤ ਭੂਰੀ ਵਾਲੇ ਵਿਦਿਅਕ ਟਰੱਸਟ ਦੇ ਮੈਂਬਰਾਨ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |