03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅੰਧਵਿਸ਼ਵਾਸ ਅਤੇ ਕਥਿਤ ਗੈਰ-ਕਾਨੂੰਨੀ ਧਾਰਮਿਕ ਪਰਿਵਰਤਨ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਚੰਡੀਗੜ੍ਹ, 31 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)- Êਪੰਜਾਬ ਬਚਾਓ ਮੋਰਚਾ (ਪੀ.ਬੀ.ਐਮ) ਵਲੋਂ ਅੰਧਵਿਸ਼ਵਾਸ, ਕਥਿਤ ਧੋਖਾਧੜੀ ਵਾਲੇ ਧਾਰਮਿਕ ਅਭਿਆਸਾਂ ਅਤੇ ਪੰਜਾਬ ਵਿਚ ਗੈਰ-ਕਾਨੂੰਨੀ ਧਾਰਮਿਕ ਪਰਿਵਰਤਨ ਵਿਰੁੱਧ ਸੈਕਟਰ-17 ਚੰਡੀਗੜ੍ਹ ਵਿਚ ਇਕ ਵਿਸ਼ਾਲ ਜਨਤਕ ਰੋਸ ਪ੍ਰਦਰਸ਼ਨ ਤੇ ਮੋਮਬੱਤੀ ਮਾਰਚ ਕੀਤਾ ਗਿਆ, ਜਿਸ ਦਾ ਉਦੇਸ਼ ਸਵੈ ਘੋਸ਼ਿਤ ਬਾਬਿਆਂ ਅਤੇ ਚਮਤਕਾਰੀ ਪਾਦਰੀਆਂ ਵਿਰੁੱਧ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ | ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਈਸਾਈ ਪ੍ਰਤੀਨਿਧੀਆਂ, ਕਿਸਾਨ ਸੰਗਠਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨ ਸਮੇਤ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ | ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਲਾਲਚ, ਦਬਾਅ, ਧੋਖਾਧੜੀ ਤੇ ਗ਼ਲਤ ਪੇਸ਼ਕਾਰੀ ਰਾਹੀਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਸਰਹੱਦੀ ਰਾਜ ਪੰਜਾਬ ਦੇ ਸਮਾਜਿਕ ਸੰਤੁਲਨ ਤੇ ਜਨਸੰਖਿਆ ਢਾਂਚੇ ਲਈ ਇਕ ਗੰਭੀਰ ਚੁਣੌਤੀ ਪੈਦਾ ਕਰ ਸਕਦੀਆਂ ਹਨ | ਤੇਜਸਵੀ ਮਿਨਹਾਸ ਨੇ ਦੋਸ਼ ਲਗਾਇਆ ਕਿ ਕੱੁਝ ਵਿਅਕਤੀ ਬਿਨਾਂ ਕਿਸੇ ਯੋਗ ਐਫ.ਸੀ.ਆਰ.ਏ ਲਾਇਸੈਂਸ ਦੇ ਵਿਦੇਸ਼ੀ ਫ਼ੰਡ ਪ੍ਰਾਪਤ ਕਰ ਰਹੇ ਹਨ ਅਤੇ ਇਸ ਪੈਸੇ ਦੀ ਵਰਤੋਂ ਹਮਲਾਵਰ ਪ੍ਰਚਾਰ, ਨਿੱਜੀ ਬ੍ਰਾਂਡਿੰਗ ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਚਮਤਕਾਰਾਂ ਅਤੇ ਇਲਾਜ ਦੇ ਝੂਠੇ ਵਾਅਦਿਆਂ ਕਾਰਨ ਹਜ਼ਾਰਾਂ ਗ਼ਰੀਬ ਅਤੇ ਕਮਜ਼ੋਰ ਲੋਕਾਂ ਨੂੰ ਮਾਨਸਿਕ, ਸਮਾਜਿਕ ਅਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ | ਮਿਨਹਾਸ ਨੇ ਪੰਜਾਬ ਸਰਕਾਰ 'ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬਜਾਏ, ਸਰਕਾਰ ਉਨ੍ਹਾਂ ਨੂੰ ਇਕ ਪਲੇਟਫ਼ਾਰਮ ਤੇ ਸੁਰੱਖਿਆ ਪ੍ਰਦਾਨ ਕਰ ਰਹੀ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਸਹਿਮਤੀ ਨੂੰ ਦਬਾਉਣ ਲਈ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਅਸਹਿਮਤੀ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ ਦਰਜ ਕੀਤੀਆਂ ਜਾ ਰਹੀਆਂ ਹਨ | ਵਿਰੋਧ ਪ੍ਰਦਰਸ਼ਨ ਵਿਚ ਮੌਜੂਦ ਈਸਾਈ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਖੌਤੀ ਕਿ੍ਸ਼ਮਈ ਪ੍ਰਚਾਰਕਾਂ ਦੁਆਰਾ ਈਸਾਈ ਧਰਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਸੱਚੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ | ਉਨ੍ਹਾਂ ਕਿਹਾ ਕਿ ਕੈਥੋਲਿਕ, ਪ੍ਰੋਟੈਸਟੈਂਟ, ਆਰਥੋਡਾਕਸ, ਸੀ.ਐਨ.ਆਈ, ਮੈਥੋਡਿਸਟ, ਸੈਵਨਥ-ਡੇ ਐਡਵੈਂਟਿਸਟ ਤੇ ਸਾਲਵੇਸ਼ਨ ਆਰਮੀ ਵਰਗੇ ਰਵਾਇਤੀ ਈਸਾਈ ਸੰਪਰਦਾਵਾਂ ਨੇ ਸਿੱਖਿਆ, ਸਿਹਤ ਤੇ ਸੇਵਾ ਦੇ ਖੇਤਰਾਂ ਵਿਚ ਇਤਿਹਾਸਕ ਯੋਗਦਾਨ ਪਾਇਆ ਹੈ, ਜਿਨ੍ਹਾਂ ਨੂੰ ਗ਼ਲਤ ਢੰਗ ਨਾਲ ਬਦਨਾਮ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਦੋ ਬੱਚਿਆਂ ਦੀ ਮਾਂ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ <br/> ਅਗਲੀ ਖ਼ਬਰ ਗ਼ਲਤ ਤਰੀਕੇ ਨਾਲ ਰਜਿਸਟਰੀ ਕਰਨ ਦੇ ਮਾਮਲੇ 'ਚ ਤਹਿਸੀਲਦਾਰ ਰਾਏਪੁਰ ਰਾਣੀ ਗਿ੍ਫ਼ਤਾਰ <br/>
Ad Position 24