ਸੀ. ਟੀ. ਯੂ. ਬ੍ਰਾਂਚ 'ਚੋਂ ਲੁੱਟੇ ਗਏ 13 ਲੱਖ ਪੁਲਿਸ ਨੇ ਕੀਤੇ ਬਰਾਮਦ <br/>
ਅਜੀਤ ਡੈਸਕ
01-02-2026
ਇਸ ਮਾਮਲੇ ਵਿਚ ਗਿ੍ਫ਼ਤਾਰ ਮੁਲਜ਼ਮ ਸੀ. ਟੀ. ਯੂ. ਵਿਚ ਤਾਇਨਾਤ ਇਕ ਸਬ ਇੰਸਪੈਕਟਰ ਵੇਦਪਾਲ ਸਿੰਘ (49) ਵਾਸੀ ਸੈਕਟਰ-27(ਸੀ) ਅਤੇ ਉਸਦੇ ਭਾਂਜੇ ਪ੍ਰਸ਼ਾਂਤ (30) ਵਾਸੀ ਪਿੰਡ ਮੰਡੋਰਾ, ਜ਼ਿਲ੍ਹਾ ਸੋਨੀਪਤ ਨੂੰ ਪੁੱਛਗਿੱਛ ਉਪਰੰਤ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਲੁੱਟ ਦੀ ਸਾਜ਼ਿਸ਼ ਵੇਦਪਾਲ ਸਿੰਘ ਨੇ ਹੀ ਰਚੀ ਸੀ ਅਤੇ ਵਾਰਦਾਤ ਲਈ ਆਪਣੇ ਭਾਣਜੇ ਨੂੰ ਹਰਿਆਣਾ ਤੋਂ ਬੁਲਾਇਆ ਗਿਆ |
ਮੁਲਜ਼ਮ ਨੇ ਪੁਲਿਸ ਦੀ ਵਰਦੀ ਪਾ ਕੇ ਸੀ. ਟੀ. ਯੂ. ਦੀ ਕੈਸ਼ ਬ੍ਰਾਂਚ ਵਿਚ ਦਾਖਲ ਹੋ ਕੇ ਅਚਨਚੇਤ ਚੈਕਿੰਗ ਦਾ ਬਹਾਨਾ ਬਣਾ ਕੇ ਨਕਦੀ ਲੁੱਟ ਲਈ | ਵਾਰਦਾਤ ਤੋਂ ਬਾਅਦ ਉਸ ਨੇ ਸੁਰੱਖਿਆ ਗਾਰਡ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ |
ਪੁਲਿਸ ਨੇ ਸੀ. ਸੀ. ਟੀ. ਵੀ. ਫੁੱਟੇਜ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚ ਬਣਾਈ | ਸ਼ੁਰੂ ਵਿਚ ਵੇਦਪਾਲ ਸਿੰਘ ਵਾਰਦਾਤ ਤੋਂ ਇਨਕਾਰ ਕਰਦਾ ਰਿਹਾ, ਪਰ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ | ਪੁਲਿਸ ਮੁਤਾਬਿਕ ਵੇਦਪਾਲ ਸੀ. ਟੀ. ਯੂ. ਦੇ ਉਦਯੋਗਿਕ ਖੇਤਰ ਫੇਜ਼-1 ਵਿਚ ਤਾਇਨਾਤ ਸੀ ਅਤੇ ਕੈਸ਼ ਬ੍ਰਾਂਚ ਦੀ ਹਰ ਕਾਰਗੁਜ਼ਾਰੀ ਨਾਲ ਪੂਰੀ ਤਰ੍ਹਾਂ ਵਾਕਿਫ਼ ਸੀ | ਉਸ ਨੂੰ ਪਤਾ ਸੀ ਕਿ ਛੁੱਟੀਆਂ ਕਾਰਨ ਕਈ ਦਿਨਾਂ ਦੀ ਨਕਦੀ ਬ੍ਰਾਂਚ ਵਿਚ ਇਕੱਠੀ ਰਹਿੰਦੀ ਹੈ ਅਤੇ ਰਾਤ ਸਮੇਂ ਸਿਰਫ਼ ਇਕ ਹੀ ਸੁਰੱਖਿਆ ਗਾਰਡ ਮੌਜੂਦ ਹੁੰਦਾ ਹੈ | ਪੁਲਿਸ ਨੇ ਲੁੱਟੀ ਗਈ ਪੂਰੀ ਰਕਮ 13 ਲੱਖ 13 ਹਜ਼ਾਰ 710 ਰੁਪਏ 'ਚੋਂ 13 ਲੱਖ 8 ਹਜ਼ਾਰ 900 ਰੁਪਏ ਦੀ ਰਕਮ ਨੂੰ ਬਰਾਮਦ ਕਰ ਲਿਆ ਹੈ |