02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਲਈਅਰ ਵੈਲੀ ਦੇ ਸੁਧਾਰ ਲਈ ਯੂ. ਟੀ. ਦੇ ਗ੍ਰਹਿ ਸਕੱਤਰ ਵਲੋਂ ਦੌਰਾ, ਸੰਬੰਧਿਤ ਅਧਿਕਾਰੀਆਂ ਨੂੰ ਸਹੂਲਤਾਂ ਵਧਾਉਣ ਦੇ ਦਿੱਤੇ ਨਿਰਦੇਸ਼

Ad Position 21
No active advertisement
ਅਜੀਤ ਡੈਸਕ 03-02-2026
• ਫਿਟਨੈੱਸ, ਯੋਗਾ, ਵੈਲਨੈੱਸ ਤੇ ਸਿਹਤ ਨਾਲ ਸੰਬੰਧਿਤ ਸਹੂਲਤਾਂ ਲਈ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ 15 ਦਿਨਾਂ ਅੰਦਰ ਤਿਆਰ ਕਰੇਗਾ ਡਿਜ਼ਾਈਨ
ਚੰਡੀਗੜ੍ਹ, 2 ਫਰਵਰੀ (ਸੰਦੀਪ ਕੁਮਾਰ ਮਾਹਨਾ)–ਸਿਹਤ, ਤੰਦਰੁਸਤੀ ਅਤੇ ਮਨੋਰੰਜਨ ਨੂੰ ਪ੍ਰੋਤਸਾਹਿਤ ਕਰਨ ਵਾਲੇ ਚੰਡੀਗੜ੍ਹ ਸ਼ਹਿਰ ਦੇ ਅਹਿਮ ਲਈਅਰ ਵੈਲੀ ਦੀ ਸੰਭਾਲ ਅਤੇ ਵਿਕਾਸ ਲਈ ਯੂਟੀ ਪ੍ਰਸ਼ਾਸਨ ਵਲੋਂ ਕਦਮ ਚੁੱਕੇ ਗਏ ਹਨ, ਜਿਸ ਤਹਿਤ ਯੂ. ਟੀ. ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵਲੋਂ ਲਈਅਰ ਵੈਲੀ, ਸੈਕਟਰ-10 ਦਾ ਦੌਰਾ ਕਰਕੇ ਉੱਥੇ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ | ਦੌਰੇ ਦੌਰਾਨ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ, ਮੁੱਖ ਇੰਜੀਨੀਅਰ ਸੀ. ਬੀ. ਓਝਾ, ਮੁੱਖ ਆਰਕੀਟੈਕਟ ਰਾਜੀਵ ਕੁਮਾਰ ਮਹਿਤਾ ਅਤੇ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੀ ਪਿ੍ੰਸੀਪਲ ਡਾ. ਸੰਗੀਤਾ ਬੱਗਾ ਵੀ ਮੌਜੂਦ ਰਹੇ | ਗ੍ਰਹਿ ਸਕੱਤਰ ਨੇ ਲਈਅਰ ਵੈਲੀ 'ਚ ਬਣੇ ਵਾਕਿੰਗ ਤੇ ਜੌਗਿੰਗ ਟ੍ਰੈਕਾਂ ਦੀ ਜਾਂਚ ਕਰਦਿਆਂ ਕਈ ਥਾਵਾਂ 'ਤੇ ਟ੍ਰੈਕਾਂ ਦੀ ਖਰਾਬ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਤੁਰੰਤ ਮੁਰੰਮਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕੋਈ ਅਸੁਵਿਧਾ ਨਾ ਆਵੇ | ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦਿਆਂ ਮਨਦੀਪ ਸਿੰਘ ਬਰਾੜ ਨੇ ਸੰਬੰਧਤ ਵਿਭਾਗਾਂ ਨੂੰ ਹੁਕਮ ਦਿੱਤੇ ਕਿ ਲਈਅਰ ਵੈਲੀ ਵਿਚ ਯੋਗਾ ਤੇ ਕਸਰਤ ਲਈ ਉਚਿੱਤ ਥਾਂ ਅਤੇ ਬੁਨਿਆਦੀ ਸਹੂਲਤਾਂ ਵਿਕਸਤ ਕਰਨ ਦੀ ਸੰਭਾਵਨਾ ਦੀ ਜਾਂਚ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਸ਼ਹਿਰਵਾਸੀ ਇਸ ਦਾ ਲਾਭ ਲੈ ਸਕਣ | ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਕਾਰੀਆਂ ਨੂੰ ਲਈਅਰ ਵੈਲੀ 'ਚ ਇੱਕ ਕੈਫ਼ੇਟੇਰੀਆ ਸਥਾਪਿਤ ਕਰਨ ਦੀ ਸੰਭਾਵਨਾ 'ਤੇ ਵੀ ਵਿਚਾਰ ਕਰਨ ਲਈ ਕਿਹਾ | ਕੈਫ਼ੇਟੇਰੀਆ ਦੀ ਯੋਜਨਾ ਬਣਾਉਂਦਿਆਂ ਸਫ਼ਾਈ, ਵਾਤਾਵਰਨ ਸੰਤੁਲਨ ਅਤੇ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣ 'ਤੇ ਖ਼ਾਸ ਧਿਆਨ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ | ਗ੍ਰਹਿ ਸਕੱਤਰ ਨੇ ਦੱਸਿਆ ਕਿ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਨੂੰ 15 ਦਿਨਾਂ ਦੇ ਅੰਦਰ ਇੱਕ ਵਿਸਥਾਰਪੂਰਕ ਡਿਜ਼ਾਈਨ ਪ੍ਰਸਤਾਵ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਸ 'ਚ ਫ਼ਿਟਨੈਸ, ਯੋਗਾ, ਵੈਲਨੈਸ ਅਤੇ ਮਨ-ਦੇਹ ਸਿਹਤ ਨਾਲ ਸੰਬੰਧਿਤ ਸਹੂਲਤਾਂ ਸ਼ਾਮਲ ਹੋਣਗੀਆਂ | ਗ੍ਰਹਿ ਸਕੱਤਰ ਦੇ ਇਸ ਦੌਰੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਨਤਕ ਢਾਂਚੇ ਨੂੰ ਮਜ਼ਬੂਤ ਕਰਨ, ਮਨੋਰੰਜਕ ਥਾਵਾਂ ਨੂੰ ਸੰਵਾਰਨ ਅਤੇ ਸ਼ਹਿਰਵਾਸੀਆਂ ਦੀ ਜੀਵਨ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ 'ਚ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਭਵਨ ਵਿਚ ਐੱਮ. ਐੱਸ. ਰੰਧਾਵਾ ਸਾਹਿਤ ਕਲਾ ਉਤਸਵ ਦਾ ਹੋਇਆ ਆਗ਼ਾਜ਼ ਅਗਲੀ ਖ਼ਬਰ ਮੇਅਰ ਸੌਰਭ ਜੋਸ਼ੀ ਨੇ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਗਾਇਆ
Ad Position 24