02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਨਵਾਂਗਰਾਓਾ ਵਿਖੇ ਅਣ-ਅਧਿਕਾਰਤ ਉਸਾਰੀਆਂ ਖ਼ਿਲਾਫ਼ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 03-02-2026
ਮਾਜਰੀ, 2 ਫਰਵਰੀ (ਕੁਲਵੰਤ ਸਿੰਘ ਧੀਮਾਨ)-ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵਾਂਗਰਾਓਾ ਖੇਤਰ 'ਚ ਅਣ-ਅਧਿਕਾਰਤ ਨਿਰਮਾਣ ਢਾਂਚਿਆਂ ਖ਼ਿਲਾਫ਼ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦੌਰਾਨ ਖ਼ਾਸ ਤੌਰ 'ਤੇ ਸੁਖਨਾ ਝੀਲ ਦੇ ਕਾਂਸਲ ਕੈਚਮੈਂਟ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜੋ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਅਨੁਸਾਰ ਕਾਰਵਾਈ ਲਈ ਲੋੜੀਂਦਾ ਸੀ | ਇਹ ਕਾਰਵਾਈ ਨੋਡਲ ਅਫ਼ਸਰ ਦੀ ਦੇਖ-ਰੇਖ ਹੇਠ ਟੀਮ 'ਚ ਸ਼ਾਮਿਲ ਏ. ਐੱਮ. ਈ., ਬਿਲਡਿੰਗ ਇੰਸਪੈਕਟਰ, ਜਨਰਲ ਇੰਸਪੈਕਟਰ ਅਤੇ ਕਾਰਜ ਸਾਧਕ ਅਫ਼ਸਰ (ਈ. ਓ.) ਦੀ ਸਰਗਰਮ ਭਾਗੀਦਾਰੀ ਨਾਲ ਅਮਲ 'ਚ ਲਿਆਂਦੀ ਗਈ | ਇਸ ਮੌਕੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਨ ਲਈ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ | ਇਸ ਮੌਕੇ ਥਾਣਾ ਮੁਖੀ ਨਵਾਂਗਰਾਓਾ ਸਮੇਤ ਪੁਲਿਸ ਟੀਮ ਵੀ ਹਾਜ਼ਰ ਸੀ | ਇਸ ਮੁਹਿੰਮ ਦੌਰਾਨ ਪਟਿਆਲਾ ਕੀ ਰਾਓ ਨਦੀ ਦੇ ਆਸ-ਪਾਸ ਤੇ ਸ਼ਿਵਾਲਿਕ ਵਿਹਾਰ ਸਮੇਤ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੀਤੇ ਗਏ ਗ਼ੈਰ-ਕਾਨੂੰਨੀ ਢਾਂਚਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਇਹ ਖੇਤਰ ਕਾਂਸਲ ਕੈਚਮੈਂਟ ਅਤੇ ਫਲੱਡਪਲੇਨ ਦੇ ਰੋਕੇ ਗਏ ਅਤੇ ਵਾਤਾਵਰਨ ਸੰਵੇਦਨਸ਼ੀਲ ਖੇਤਰਾਂ 'ਚ ਸ਼ਾਮਿਲ ਹੈ, ਜੋ ਕਿ ਸੁਖਨਾ ਝੀਲ ਦੀ ਕੁਦਰਤੀ ਨਿਕਾਸੀ ਪ੍ਰਣਾਲੀ ਅਤੇ ਵਾਤਾਵਰਨ 'ਚ ਸੰਤੁਲਨ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਹੈ | ਪ੍ਰਸ਼ਾਸਨ ਵਲੋਂ ਸੰਬੰਧਿਤ ਲੋਕਾਂ ਨੂੰ ਵਾਰ-ਵਾਰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਨ੍ਹਾਂ ਵਲੋਂ ਇਨ੍ਹਾਂ ਨੂੰ ਹਲਕੇ 'ਚ ਲਿਆ ਗਿਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਕਬਜ਼ਿਆਂ ਵਾਲੇ ਮਾਲਕਾਂ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਗਈ ਹੈ ਕਿ ਉਹ ਮਨਜ਼ੂਰਸ਼ੁਦਾ ਨਕਸ਼ਿਆਂ, ਭੂ-ਉਪਯੋਗ ਨਿਯਮਾਂ ਅਤੇ ਅਦਾਲਤੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ |
Ad Position 22
No active advertisement
ਪਿਛਲੀ ਖ਼ਬਰ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ- ਬੀਬੀ ਲਾਂਡਰਾਂ ਅਗਲੀ ਖ਼ਬਰ ਪਿੰਡ ਬਜਹੇੜੀ ਵਿਖੇ ਭਾਰਤ ਮਾਲਾ ਰੋਡ 'ਤੇ ਲੱਗਿਆ ਬੂਥ-ਲੈੱਸ ਟੋਲ ਪਲਾਜ਼ਾ ਸ਼ੁਰੂ, ਐਮਰਜੈਂਸੀ ਲਈ ਲਗਾਏ ਗਏ ਦੋ ਬੂਥ
Ad Position 24