19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬ ਯੂਨੀਵਰਸਿਟੀ ਦੀ ਸੀ.ਡੀ.ਓ.ਈ. ਨੇ ਸਾਲਾਨਾ ਖੇਡ ਮੀਟ-2026 ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ (ਸੀ.ਡੀ.ਓ.ਈ) ਨੇ ਆਪਣੀ ਸਾਲਾਨਾ ਖੇਡ ਮੀਟ 2026 ਦੀ ਸ਼ੁਰੂਆਤ ਕੀਤੀ ਗਈ | ਇਨ੍ਹਾਂ ਖੇਡਾਂ ਵਿਚ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ | ਸਪੋਰਟਸ ਮੀਟ ਦਾ ਉਦਘਾਟਨ ਪੀ. ਯੂ. ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ ਨੇ ਕੀਤਾ | ਜੋ ਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਪ੍ਰਸਿੱਧ ਹਾਕੀ ਖਿਡਾਰੀ ਅਤੇ ਸੀਨੀਅਰ ਮੈਨੇਜਰ ਚੰਡੀਗੜ੍ਹ ਇੰਦਰਜੀਤ ਚੱਢਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਖੇਡਾਂ ਵਿਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ | ਇਨਾਮ ਵੰਡ ਸਮਾਰੋਹ ਵਿਚ ਡੀਨ ਯੂਨੀਵਰਸਿਟੀ ਇੰਸਟਰਕਸ਼ਨ (ਡੀ.ਯੂ.ਆਈ) ਪ੍ਰੋ. ਯੋਗਨਾ ਰਾਵਤ ਅਤੇ ਸੀ.ਡੀ.ਓ.ਈ. ਡਾਇਰੈਕਟਰ ਪ੍ਰੋ. ਹਰਸ਼ ਗੰਧਰ ਡਾਇਰੈਕਟਰ ਸ਼ਾਮਲ ਹੋਏ | ਜੇਤੂਆਂ ਨੂੰ ਪ੍ਰੋ. ਨਮਿਤਾ ਗੁਪਤਾ ਡੀ.ਐਸ.ਡਬਲਯੂ (ਮਹਿਲਾ), ਡਾ. ਪਰਵੀਨ ਗੋਇਲ ਐੱਨ.ਐੱਸ.ਐੱਸ. ਕੋਆਰਡੀਨੇਟਰ ਅਤੇ ਪ੍ਰੋ. ਮਧੁਰਿਮਾ ਵਰਮਾ ਡੀਨ ਫੈਕਲਟੀ ਆਫ਼ ਆਰਟਸ ਸਮੇਤ ਪਤਵੰਤਿਆਂ ਨੇ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ | ਇਸ ਸਪੋਰਟਸ ਮੀਟ ਦਾ ਤਾਲਮੇਲ ਡਾ. ਅਨਿਲ ਕੁਮਾਰ ਕਨਵੀਨਰ ਸਪੋਰਟਸ ਮੀਟ ਦੁਆਰਾ ਕੀਤਾ ਗਿਆ, ਜਿਸ ਨੂੰ ਸਹਿ-ਕਨਵੀਨਰ ਡਾ. ਸੁੱਚਾ ਸਿੰਘ ਦੇ ਸਰਗਰਮ ਸਮਰਥਨ ਨਾਲ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਐੱਸ. ਸੀ. ਕਮਿਸ਼ਨ ਵਲੋਂ ਨਾਬਾਲਿਗ ਲੜਕੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਸੂ-ਮੋਟੋ ਨੋਟਿਸ ਅਗਲੀ ਖ਼ਬਰ ਪਿੰਡ ਕੁਰੜੀ ਦੇ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਸੰਬੰਧੀ ਗਮਾਡਾ ਕੋਲ ਜਮ੍ਹਾਂ ਕਰਵਾਏ ਇਤਰਾਜ਼
Ad Position 24