19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਿਗਮ ਕਮਿਸ਼ਨਰ ਵਲੋਂ ਐੱਸ. ਡੀ. ਈ. (ਬਾਗ਼ਬਾਨੀ) ਮੁਅੱਤਲ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਜਨਤਕ ਜਾਇਦਾਦਾਂ ਦੀ ਸਾਂਭ ਸੰਭਾਲ 'ਚ ਭਾਰੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਬਾਗ਼ਬਾਨੀ ਵਿਭਾਗ ਦੇ ਇਕ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ | 4 ਫ਼ਰਵਰੀ ਨੂੰ ਮਨੀਮਾਜਰਾ ਸਥਿਤ ਸ਼ਿਵਾਲਿਕ ਗਾਰਡਨ ਦੇ ਦੌਰੇ ਦੌਰਾਨ ਕਮਿਸ਼ਨਰ ਨੇ ਪਾਰਕ ਦੀ ਦੇਖਭਾਲ ਅਤੇ ਸਾਂਭ ਸੰਭਾਲ 'ਚ ਗੰਭੀਰ ਖਾਮੀਆਂ ਪਾਈਆਂ | ਜਨਤਕ ਪਾਰਕ ਦੀ ਹਾਲਤ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਨੂੰ ਦਰਸਾਉਂਦੀ ਸੀ, ਜਿਸ ਨੂੰ ਕਮਿਸ਼ਨਰ ਵਲੋਂ ਬਹੁਤ ਗੰਭੀਰਤਾ ਨਾਲ ਲਿਆ ਗਿਆ | ਇਹ ਲਾਪਰਵਾਹੀਆਂ ਰੋਹਿਤ ਗਰਗ, ਸਹਾਇਕ ਇੰਜੀਨੀਅਰ, ਜੋ ਇਸ ਸਮੇਂ ਸਬ ਡਿਵੀਜ਼ਨਲ ਇੰਜੀਨੀਅਰ ਵਜੋਂ ਤਾਇਨਾਤ ਸਨ, ਦੇ ਇਲਾਕੇ 'ਚ ਪਾਈਆਂ ਗਈਆਂ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰੀ ਸਿਵਲ ਸੇਵਾਵਾਂ (ਵਰਗੀਕਰਨ, ਨਿਯੰਤਰਨ ਅਤੇ ਅਪੀਲ) ਨਿਯਮ, 1965 ਦੇ ਨਿਯਮ 10(1) ਅਧੀਨ ਹਾਸਲ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਗਮ ਕਮਿਸ਼ਨਰ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ |
ਮੁਅੱਤਲੀ ਦੇ ਅਰਸੇ ਦੌਰਾਨ ਰੋਹਿਤ ਗਰਗ ਦਾ ਹੈੱਡਕੁਆਟਰ ਨਗਰ ਨਿਗਮ ਚੰਡੀਗੜ੍ਹ ਦੇ ਬਾਗ਼ਬਾਨੀ ਡਵੀਜ਼ਨ ਨੰਬਰ–1 ਦੇ ਕਾਰਜਕਾਰੀ ਇੰਜੀਨੀਅਰ ਦਫ਼ਤਰ 'ਚ ਰਹੇਗਾ ਅਤੇ ਉਹ ਯੋਗ ਅਧਿਕਾਰ ਦੀ ਅਗੇਤੀ ਇਜਾਜ਼ਤ ਤੋਂ ਬਿਨਾਂ ਹੈੱਡਕੁਆਟਰ ਨਹੀਂ ਛੱਡ ਸਕਣਗੇ | ਐਸ.ਡੀ.ਈ. (ਬਾਗ਼ਬਾਨੀ) ਦਾ ਵਾਧੂ ਚਾਰਜ ਅੰਗਰੇਜ਼ ਸਿੰਘ, ਜੇ.ਈ. (ਬਾਗ਼ਬਾਨੀ) ਦਾ ਵਾਧੂ ਚਾਰਜ ਸ਼ੁਭਮ ਨੂੰ ਦਿੱਤੀਆਂ ਗਈਆਂ ਹਨ, ਜੋ ਉਨ੍ਹਾਂ ਦੀ ਮੌਜੂਦਾ ਡਿਊਟੀਆਂ ਤੋਂ ਇਲਾਵਾ ਹੋਣਗੀਆਂ | ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਪਸ਼ਟ ਕੀਤਾ ਕਿ ਜਨਤਕ ਜਾਇਦਾਦਾਂ ਦੀ ਸਾਂਭ ਸੰਭਾਲ 'ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |


Ad Position 22
No active advertisement
ਪਿਛਲੀ ਖ਼ਬਰ ਆਰ. ਟੀ. ਆਈ. ਕਮਿਸ਼ਨ ਵਲੋਂ ਪੀ. ਆਈ.ਓ.-ਕਮ-ਅਸਿਸਟੈਂਟ ਟਾਊਨ ਪਲਾਨਰ ਖ਼ਿਲਾਫ਼ ਵਾਰੰਟ ਜਾਰੀ <br/> ਅਗਲੀ ਖ਼ਬਰ ਪੁਲਿਸ ਵਲੋਂ ਠੱਗੀ ਮਾਰਨ ਦੇ ਦੋਸ਼ ਹੇਠ ਗ਼ੈਰ-ਲਾਇਸੰਸੀ ਇੰਮੀਗ੍ਰੇਸ਼ਨ ਕੰਸਲਟੈਂਟ ਗਿ੍ਫ਼ਤਾਰ <br/>
Ad Position 24