19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਰ. ਟੀ. ਆਈ. ਕਮਿਸ਼ਨ ਵਲੋਂ ਪੀ. ਆਈ.ਓ.-ਕਮ-ਅਸਿਸਟੈਂਟ ਟਾਊਨ ਪਲਾਨਰ ਖ਼ਿਲਾਫ਼ ਵਾਰੰਟ ਜਾਰੀ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਅਜੀਤ ਬਿਊਰੋ)-ਪੰਜਾਬ ਰਾਜ ਸੂਚਨਾ ਕਮਿਸ਼ਨ ਵਲੋਂ ਇਕ ਮਾਮਲੇ ਦੀ ਸੁਣਵਾਈ ਦੌਰਾਨ ਮਿਊਾਸੀਪਲ ਕਾਰਪੋਰੇਸ਼ਨ ਲੁਧਿਆਣਾ ਦੀ ਬਿਲਡਿੰਗ ਬ੍ਰਾਂਚ ਜ਼ੋਨ ਡੀ ਦੇ ਪੀ. ਆਈ. ਓ. ਕਮ ਅਸਿਸਟੈਂਟ ਟਾਊਨ ਪਲਾਨਰ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਸਿੰਘ ਨਿਵਾਸੀ ਗੁਰੂ ਨਾਨਕ ਨਗਰ, ਪਿੰਡ ਭੋਲਾਪੁਰ ਝੱਬੇਵਾਲ, ਜ਼ਿਲ੍ਹਾ ਲੁਧਿਆਣਾ ਵਲੋਂ ਦਾਇਰ ਅਪੀਲ ਕੇਸ ਨੰ: 6157 ਆਫ਼ 2023 ਵਿਚ ਲੁਧਿਆਣਾ ਦੀ ਬਿਲਡਿੰਗ ਬ੍ਰਾਂਚ ਜ਼ੋਨ ਡੀ ਦੇ ਪੀ. ਆਈ. ਓ. ਕਮ ਅਸਿਸਟੈਂਟ ਟਾਊਨ ਪਲਾਨਰ ਕੁਲਜੀਤ ਸਿੰਘ ਮਾਂਗਟ ਖ਼ਿਲਾਫ਼ ਕਮਿਸ਼ਨ ਵਲੋਂ 11 ਮਾਰਚ, 2025 ਨੂੰ ਕਮਿਸ਼ਨ ਵਿਖੇ ਪੇਸ਼ ਹੋਣ ਦੇ ਵਾਰੰਟ ਜਾਰੀ ਕੀਤੇ ਹਨ | ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕੁਲਜੀਤ ਸਿੰਘ ਮਾਂਗਟ ਇਸ ਮਾਮਲੇ ਵਿੱਚ ਹੁਣ ਤੱਕ ਹੋਈਆਂ 4 ਸੁਣਵਾਈਆਂ ਮੌਕੇ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਗ਼ੈਰ ਹਾਜ਼ਰ ਰਿਹਾ, ਜਿਸ ਸਬੰਧੀ ਕਮਿਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਵਿਚ ਕਮਿਸ਼ਨ ਵਲੋਂ ਆਰ. ਟੀ. ਐਕਟ 2005 ਦੀ ਧਾਰਾ 18 (3) (ਏ) ਅਧੀਨ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਉਹ ਕੁਲਜੀਤ ਸਿੰਘ ਮਾਂਗਟ ਪੀ.ਆਈ. ਓ. ਕਮ ਅਸਿਸਟੈਂਟ ਟਾਊਨ ਪਲਾਨਰ ਨੂੰ ਇਨ੍ਹਾਂ ਵਾਰੰਟ ਦੀ ਕਾਪੀ ਤਾਮੀਲ ਕਰਵਾਉਣ ਅਤੇ ਕੇਸ ਦੀ ਅਗਲੀ ਤਾਰੀਕ 11 ਮਾਰਚ, 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਹਦਾਇਤ ਜਾਰੀ ਕਰਨ |



Ad Position 22
No active advertisement
ਪਿਛਲੀ ਖ਼ਬਰ ਟੈਫੇ ਦੇ ਮੈਸੀ ਡਾਇਨਾਸਟਾਰ ਕਾਂਟੈਸਟ ਸੀਜ਼ਨ 3 ਦੀ ਸ਼ੁਰੂਆਤ <br/> ਅਗਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਐੱਸ. ਡੀ. ਈ. (ਬਾਗ਼ਬਾਨੀ) ਮੁਅੱਤਲ <br/>
Ad Position 24