ਚੰਡੀਗੜ੍ਹ, 4 ਫਰਵਰੀ (ਅ. ਬ.)-ਮੈਸੀ ਡਾਇਨਾਸਟਾਰ ਕਾਂਟੈਸਟ 2026, ਸਭ ਤੋਂ ਵੱਡੇ ਆਲਰਾਊਾਡਰ ਦੀ ਖੋਜ ਲਈ ਦੋ ਸੀਜ਼ਨ ਸਫਲਤਾਪੂਰਵਕ ਪੂਰੇ ਕਰਨ ਤੋਂ ਬਾਅਦ, ਟੈਫੇ ਟ੍ਰੈਕਟਰਜ਼ ਐਂਡ ਫਾਰਮ ਇਕੁਇਪਮੈਂਟ ਲਿਮਿਟਡ ਨੇ ਮੂਲ ਰਚਨਾਤਮਕਤਾ ਸਮੇਤ ਪਿੰਡਾਂ ਦੀ ਉਦਯੋਗਪਤੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਇਸ ਮੁਕਾਬਲੇ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ¢ ਟੈਫੇ ਦਾ ਮੈਸੀ ਡਾਇਨਾਸਟਾਰ ਸੀਜ਼ਨ 3, ਜੋ ਇਸ ਲੜੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੁਕਾਬਲਾ ਹੈ, ਕਿਸਾਨਾਂ, ਉਦਯੋਗਪਤੀਆਂ, ਵਿਦਿਆਰਥੀਆਂ, ਸਟਾਰਟਅਪਸ ਤੇ ਪਿੰਡਾਂ ਵਿੱਚ ਬਦਲਾਅ ਲਿਆਉਣ ਵਾਲਿਆਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇਕ ਰਾਸ਼ਟਰੀ ਨਵੀਨਤਾ ਮੰਚ ਵਜੋਂ ਤਿਆਰ ਕੀਤਾ ਗਿਆ ਹੈ¢ ਖੇਤੀਬਾੜੀ ਅਤੇ ਪਿੰਡਾਂ ਦੀ ਉਦਯੋਗਪਤੀ ਵਿਚ ਨਵੇਂ ਵਿਚਾਰਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਸਿੱਧ ਮੈਸੀ ਡਾਇਨਾਸਟਾਰ ਕਾਂਟੈਸਟ ਕਿਸਾਨਾਂ, ਉਦਯੋਗਪਤੀਆਂ, ਵਿਦਿਆਰਥੀਆਂ, ਅਕਾਦਮਿਕ ਵਿਅਕਤੀਆਂ ਤੇ ਉਨ੍ਹਾਂ ਨਵੀਨਤਾਕਾਰਾਂ ਨੂੰ ਇਕ ਆਨਲਾਈਨ ਮੰਚ ਪ੍ਰਦਾਨ ਕਰਦਾ ਹੈ ਜੋ ਮੈਸੀ ਫਰਗੂਸਨ ਟ੍ਰੈਕਟਰਾਂ ਦੀ ਵਰਤੋਂ ਕਰਕੇ ਆਪਣੇ ਵਿਚਾਰਾਂ ਨਾਲ ਮਹੱਤਵਪੂਰਨ ਪ੍ਰਭਾਵ ਪੈਦਾ ਕਰਨ ਦੀ ਸਮਰਥਾ ਰੱਖਦੇ ਹਨ¢ਇਸ ਵਾਰ ਸੀਜ਼ਨ 3 ਦਾ ਦਾਇਰਾ ਵਧਾਉਂਦੇ ਹੋਏ, ਮੈਸੀ ਫਰਗੂਸਨ ਦੇ ਕਿਸੇ ਵੀ ਟ੍ਰੈਕਟਰ 'ਤੇ ਨਵੇਂ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ ਹੈ, ਤਾਂ ਜੋ ਖੇਤੀਬਾੜੀ, ਸਬੰਧਤ ਖੇਤਰਾਂ ਅਤੇ ਪਿੰਡਾਂ ਦੇ ਉਦਯੋਗਾਂ ਵਿੱਚ ਅਸੀਮ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ ਸਕਣ¢ ਭਾਗੀਦਾਰਾਂ ਨੂੰ ਰੋਮਾਂਚਕ ਇਨਾਮ ਜਿੱਤਣ ਤੇ ਰਾਸ਼ਟਰੀ ਮੰਚ 'ਤੇ ਆਪਣੀ ਰਚਨਾਤਮਕਤਾ ਦਿਖਾਉਣ ਦਾ ਸੁਨਹਿਰਾ ਮੌਕਾ ਮਿਲੇਗਾ¢