19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੀ. ਜੀ. ਆਈ. ਚੰਡੀਗੜ੍ਹ 'ਚ ਦੁਰਲੱਭ ਬਿਮਾਰੀਆਂ 'ਤੇ ਰਾਸ਼ਟਰੀ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਰਾਸ਼ਟਰੀ ਦੁਰਲੱਭ ਬਿਮਾਰੀਆਂ ਲਈ ਨੀਤੀ ਯੋਜਨਾ ਦੇ ਤਹਿਤ ਦੁਰਲੱਭ ਬਿਮਾਰੀਆਂ 'ਤੇ ਇਕ ਵਰਕਸ਼ਾਪ ਲਗਾਈ ਗਈ | ਡਾਕਟਰੀ ਮਾਹਿਰ, ਖੋਜ-ਕਰਤਾ ਤੇ ਨੀਤੀ ਨਿਰਮਾਤਾ ਨੇ ਭਾਰਤ ਵਿਚ ਦੁਰਲੱਭ ਬਿਮਾਰੀਆਂ ਦੀ ਦੇਖਭਾਲ ਨਾਲ ਸਬੰਧਤ ਮੌਜੂਦਾ ਸਥਿਤੀ, ਚੁਣੌਤੀਆਂ ਤੇ ਤਰੱਕੀ 'ਤੇ ਚਰਚਾ ਕਰਨ ਲਈ ਵਿਚਾਰ ਸਾਂਝੇ ਕੀਤੇ | ਇਸ ਵਰਕਸ਼ਾਪ ਦਾ ਉਦੇਸ਼ ਦੁਰਲੱਭ ਬਿਮਾਰੀਆਂ ਪ੍ਰਤੀ ਜਾਗਰੂਕਤਾ ਵਧਾਉਣਾ, ਨਿਦਾਨ, ਪ੍ਰਬੰਧਨ ਨੂੰ ਸੁਚਾਰੂ ਬਣਾਉਣ ਤੇ ਤਾਲਮੇਲ ਨੂੰ ਮਜ਼ਬੂਤ ਕਰਨਾ ਸੀ | ਮਾਹਿਰਾਂ ਨੇ ਜਲਦੀ ਨਿਦਾਨ, ਬਹੁ-ਅਨੁਸ਼ਾਸਨੀ ਦੇਖਭਾਲ ਅਤੇ ਇਲਾਜ ਤੱਕ ਬਿਹਤਰ ਪਹੁੰਚ ਦੀ ਜ਼ਰੂਰਤ ਨੂੰ ਉਜਾਗਰ ਕੀਤਾ | ਪ੍ਰੋ. ਪ੍ਰਵੀਨ ਕੁਮਾਰ ਮੁਖੀ ਬਾਲ ਰੋਗ ਵਿਭਾਗ ਅਤੇ ਚੇਅਰਪਰਸਨ ਐੱਨ. ਪੀ. ਆਰ. ਡੀ. ਸੈੱਲ ਚੰਡੀਗੜ੍ਹ ਨੇ ਜ਼ੋਰ ਦੇ ਕੇ ਕਿਹਾ ਕਿ ਦੁਰਲੱਭ ਬਿਮਾਰੀਆਂ ਸਮੂਹਿਕ ਤੌਰ 'ਤੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਪ੍ਰਭਾਵਿਤ ਕਰਦੀਆਂ ਹਨ | ਸਮੇਂ ਸਿਰ ਨਿਦਾਨ, ਸਮਰੱਥਾ ਨਿਰਮਾਣ ਤੇ ਨੀਤੀ-ਅਧਾਰਤ ਸਹਾਇਤਾ ਵਿਧੀਆਂ ਖਾਸ ਕਰਕੇ ਵਿੱਤੀ ਸਹਾਇਤਾ ਨੇ ਮਰੀਜ਼ਾਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿਚ ਬਹੁਤ ਮਦਦ ਕੀਤੀ | ਡਾ. ਵਿਜੇ ਨੋਡਲ ਅਫਸਰ ਨੇ ਵੱਖ-ਵੱਖ ਵਿਭਾਗਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਸਮਰੱਥਾ ਨਿਰਮਾਣ, ਖੋਜ ਅਤੇ ਮਰੀਜ਼-ਕੇਂਦਿ੍ਤ ਪਹੁੰਚਾਂ ਪ੍ਰਤੀ ਸੰਸਥਾ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ | ਇਹ ਵਰਕਸ਼ਾਪ ਐੱਨ. ਪੀ. ਆਰ. ਡੀ. ਦੇ ਪ੍ਰਭਾਵਸ਼ਾਲੀ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਹਿੱਸੇਦਾਰਾਂ ਵਿਚਕਾਰ ਨਿਰੰਤਰ ਸਹਿਯੋਗ ਦੇ ਸੱਦੇ ਨਾਲ ਸਮਾਪਤ ਹੋਈ |

Ad Position 22
No active advertisement
ਪਿਛਲੀ ਖ਼ਬਰ ਉਪ-ਕੁਲਪਤੀ ਵਲੋਂ ਪੰਜਾਬ ਯੂਨੀਵਰਸਿਟੀ 'ਚ ਡਰੱਗ ਇਨਫਾਰਮੇਸ਼ਨ ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਟੈਫੇ ਦੇ ਮੈਸੀ ਡਾਇਨਾਸਟਾਰ ਕਾਂਟੈਸਟ ਸੀਜ਼ਨ 3 ਦੀ ਸ਼ੁਰੂਆਤ <br/>
Ad Position 24