19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਚੰਡੀਗੜ੍ਹ ਵਿਖੇ ਉਦਯੋਗ ਭਵਨ 'ਚ ਪੀ. ਐੱਸ. ਆਈ. ਈ. ਸੀ. ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 26-02-2026
ਚੰਡੀਗੜ੍ਹ, 25 ਫ਼ਰਵਰੀ (ਅਜਾਇਬ ਸਿੰਘ ਔਜਲਾ)–ਪੀ. ਐੱਸ. ਆਈ. ਈ. ਸੀ. ਸਟਾਫ਼ ਐਸੋਸੀਏਸ਼ਨ ਵਲੋਂ ਨਿਗਮ ਦੇ ਮੁਲਾਜ਼ਮਾਂ ਦੀਆਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ ਗਿਆ | ਇਸ ਧਰਨੇ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮੈਨੇਜਮੈਂਟ ਪ੍ਰਤੀ ਆਪਣਾ ਰੋਸ ਪ੍ਰਗਟਾਇਆ | ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਨਿਗਮ ਦੇ ਮੁਲਾਜ਼ਮਾਂ ਦੀਆਂ ਕਈ ਅਹਿਮ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਅਣਡਿੱਠੀਆਂ ਕੀਤੀਆਂ ਜਾ ਰਹੀਆਂ ਹਨ | ਖ਼ਾਸ ਕਰਕੇ 6ਵੇਂ ਪੇਅ ਕਮਿਸ਼ਨ ਦਾ ਬਕਾਇਆ/ ਏਰੀਅਰ ਜਾਰੀ ਕਰਨ, ਰਿਟਾਇਰਮੈਂਟ ਤੋਂ ਬਾਅਦ ਮੈਡੀਕਲ ਸੁਵਿਧਾਵਾਂ ਸੰਬੰਧੀ ਦਫ਼ਤਰੀ ਹੁਕਮ ਜਾਰੀ ਕਰਨ, 25% ਹਾਊਸ ਰੈਂਟ ਲਾਗੂ ਕਰਨ, ਨਿਗਮ ਵਿਚ ਸਿੱਧੀ ਭਰਤੀ ਕਰਨ, ਜਰਨਲ ਸਕੱਤਰ ਦੀ ਬਦਲਾਖੋਰੀ ਨਾਲ ਕੀਤੀ ਬਦਲੀ ਰੱਦ ਕਰਨ, ਆਊਟ ਸੋਰਸ ਮੁਲਾਜ਼ਮਾਂ ਦੇ ਈ ਪੀ ਐੱਫ ਦੀ ਕਟੌਤੀ ਸਬੰਧੀ ਸਪਸ਼ਟਤਾ ਅਤੇ ਹੋਰ ਲੰਬਿਤ ਮਸਲਿਆਂ ਦਾ ਤੁਰੰਤ ਹੱਲ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ | ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰਸ਼ੇਖਰ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਕੜੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਨਾਲੋਂ 16 ਪ੍ਰਤੀਸ਼ਤ ਡੀ. ਏ. ਘੱਟ ਕਰਕੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ | ਉਨ੍ਹਾਂ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਅਤੇ ਜਥੇਬੰਦੀ ਦੇ ਲੀਡਰ ਦੀ ਬਦਲਾਖੋਰੀ ਨਾਲ ਕੀਤੀ ਗਈ ਬਦਲੀ ਆਉਣ ਵਾਲੇ ਦਿਨਾਂ ਵਿਚ ਰੱਦ ਨਾ ਕੀਤੀ ਗਈ ਤਾਂ ਸੀਟੂ ਦੀ ਅਗਵਾਈ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਆਗੂਆਂ ਨੇ ਇਹ ਵੀ ਦੱਸਿਆ ਕਿ ਧਰਨੇ ਦੌਰਾਨ ਜਥੇਬੰਦੀ ਦੇ ਆਗੂਆਂ ਵਲੋਂ ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐੱਸ ਪਿ੍ੰਸੀਪਲ ਸੈਕਟਰੀ ਉਦਯੋਗ ਅਤੇ ਕਮਰਸ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ 15 ਮਾਰਚ ਤੋਂ ਬਾਅਦ ਜਥੇਬੰਦੀ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ |
ਅੰਤ ਵਿਚ ਜਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਵਲੋਂ ਕੱਲ੍ਹ ਤੋਂ ਲਗਾਤਾਰ ਹੋਣ ਜਾ ਰਹੀ ਭੁੱਖ ਹੜਤਾਲ ਨੂੰ 15 ਮਾਰਚ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ 15 ਮਾਰਚ ਤੱਕ ਮੰਗਾਂ ਦਾ ਸੰਤੋਸ਼ਜਨਕ ਨਿਪਟਾਰਾ ਨਾ ਹੋਇਆ ਤਾਂ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ | ਅਧਿਕਾਰੀ ਨਾਲ ਮੀਟਿੰਗ ਵਿਚ ਜਥੇਬੰਦੀ ਦੇ ਪ੍ਰਧਾਨ ਦੀਪਾ ਰਾਮ, ਜਰਨਲ ਸਕੱਤਰ ਤਾਰਾ ਸਿੰਘ, ਬਲਵੰਤ ਸਿੰਘ ਮਾਨਸਾ, ਅੰਮਿ੍ਤਪਾਲ ਸਿੰਘ ਬਰੇਟਾ, ਰਣਦੀਪ ਸਿੰਘ ਸੁਨਾਮ, ਸੀਨਾ ਮੋਹਾਲੀ, ਰਿਟਾਇਰੀ ਐਸੋਸੀਏਸ਼ਨ ਤੋਂ ਹਰਕੇਸ਼ ਰਾਣਾ, ਕੁਲਵਿੰਦਰ ਸਿੰਘ ਅਤੇ ਆਗੂ ਸਾਥੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਕਬਜ਼ਿਆਂ 'ਤੇ ਚੰਡੀਗੜ੍ਹ ਨਿਗਮ ਦੀ ਸਖ਼ਤੀ, 4 ਬੱਸਾਂ, 7 ਰਿਕਵਰੀ ਵੈਨਾਂ ਤੇ ਕ੍ਰੇਨ, ਇਕ ਵੱਡੀ ਹਾਈਡਰਾ ਕ... ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 36ਵਾਂ ਦਿਨ: ਪੰਜਾਬ ਪੁਲਿਸ ਵਲੋਂ 546 ਥਾਈਾ ਛਾਪੇਮਾਰੀ, 148 ਗਿ੍ਫ਼ਤਾਰ <br/>
Ad Position 24