26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡੇਰਾਬੱਸੀ ਵਿਖੇ ਖੁੱਲ੍ਹੇ 'ਚ ਸੁੱਟੇ ਜਾ ਰਹੇ ਜ਼ਹਿਰੀਲੇ ਉਦਯੋਗਿਕ ਕੂੜੇ ਦੇ ਮਾਮਲੇ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਹੋਇਆ ਸਖ਼ਤ <br/>

Ad Position 21
No active advertisement
ਅਜੀਤ ਡੈਸਕ 27-02-2026
ਡੇਰਾਬੱਸੀ, 26 ਫਰਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਮੁਬਾਰਕਪੁਰ ਸਥਿਤ ਉਦਯੋਗਿਕ ਫੋਕਲ ਪੁਆਇੰਟ ਦੇ ਖੁੱਲ੍ਹੇ ਮੈਦਾਨ 'ਚ ਗ਼ੈਰ-ਕਾਨੂੰਨੀ ਢੰਗ ਨਾਲ 'ਹਾਜ਼ਾਰਡਸ' (ਖ਼ਤਰਨਾਕ) ਉਦਯੋਗਿਕ ਕੂੜਾ ਸੁੱਟਣ ਦੇ ਮਾਮਲੇ 'ਚ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ | ਨਗਰ ਕੌਂਸਲ ਵਲੋਂ ਸੰਬੰਧਿਤ ਕੰਪਨੀ 'ਐਲੇਂਜਰਸ ਮੈਡੀਕਲ ਸਿਸਟਮਜ਼' ਖ਼ਿਲਾਫ਼ 3 ਲੱਖ ਰੁਪਏ ਦਾ ਜ਼ੁਰਮਾਨਾ ਲਗਾਉਣ ਤੋਂ ਬਾਅਦ ਹੁਣ ਬੋਰਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕੂੜੇ ਦੇ ਸੈਂਪਲ ਇਕੱਤਰ ਕੀਤੇ ਹਨ | ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਕੰਵਲਦੀਪ ਕੌਰ ਨੇ ਦੱਸਿਆ ਕਿ ਐੱਸ. ਡੀ. ਓ. ਅਮਰਪ੍ਰੀਤ ਦੀ ਅਗਵਾਈ ਹੇਠ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਕੂੜੇ ਦੇ ਸੈਂਪਲ ਇਕੱਤਰ ਕੀਤੇ | ਬੋਰਡ ਮੁਤਾਬਿਕ ਜੇਕਰ ਸੈਂਪਲਾਂ ਦੀ ਜਾਂਚ ਦੌਰਾਨ ਇਹ ਸਾਬਿਤ ਹੋ ਜਾਂਦਾ ਹੈ ਕਿ ਕੂੜਾ 'ਹਾਜ਼ਾਰਡਸ' (ਖ਼ਤਰਨਾਕ) ਸ਼੍ਰੇਣੀ ਦਾ ਹੈ ਤਾਂ ਕੰਪਨੀ ਵਿਰੁੱਧ ਮਿਸਾਲੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਨਗਰ ਕੌਂਸਲ ਨੇ ਇਸ ਨੂੰ 'ਸੋਲਿਡ ਵੇਸਟ ਮੈਨੇਜਮੈਂਟ ਰੂਲਜ਼- 2016' ਦੀ ਸਿੱਧੀ ਉਲੰਘਣਾ ਮੰਨਿਆ ਹੈ ਅਤੇ ਕੰਪਨੀ ਨੂੰ ਸਿਵਲ ਤੇ ਕਰੀਮਨਲ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ | ਦੂਜੇ ਪਾਸੇ ਦੋਸ਼ੀ ਕੰਪਨੀ ਦੇ ਪ੍ਰਬੰਧਕਾਂ ਨੇ ਮੰਨਿਆ ਹੈ ਕਿ ਕੂੜਾ ਉਨ੍ਹਾਂ ਦਾ ਹੈ, ਪਰ ਨਾਲ ਹੀ ਉਨ੍ਹਾਂ ਦਾ ਦਾਅਵਾ ਕੀਤਾ ਹੈ ਕਿ ਇਹ 'ਹਾਜ਼ਾਰਡਸ' (ਖ਼ਤਰਨਾਕ) ਉਦਯੋਗਿਕ ਕੂੜਾ ਨਹੀਂ ਹੈ | ਕੰਪਨੀ ਵਲੋਂ ਇਹ ਸਪੱਸ਼ਟੀਕਰਨ ਨਗਰ ਕੌਂਸਲ ਨੂੰ ਲਿਖਤੀ ਰੂਪ 'ਚ ਦਿੱਤਾ ਜਾ ਰਿਹਾ ਹੈ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਕੰਵਲਦੀਪ ਕੌਰ ਨੇ ਕਿਹਾ ਕਿ ਕਿਸੇ ਨੂੰ ਵੀ ਨਿਯਮ ਤੋੜ ਕੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਨੂੰਨ-ਏ-ਪੰਜਾਬ ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ ਗਾਇਕ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਯੂ. ਆਈ. ਐੱਲ. ਐੱਸ. ਦੁਆਰਾ ਸਾਲਾਨਾ ਰਾਸ਼ਟਰੀ ਖੇਡ ਮੇਲੇ ਦੀ ਹੋਈ ਸ਼ੁਰੂਆਤ <br/>
Ad Position 24