25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਚੰਡੀਗੜ੍ਹ ’ਚ ‘ਸੀ.ਐਲ.ਐੱਫ ਲਿਟਰਾਟੀ-2026’ ’ਚ 5-6 ਦਸੰਬਰ ਨੂੰ ਜੁੜਨਗੀਆਂ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਅਤੇ ਤਜਰਬੇਕਾਰ ਵਿਚਾਰਕ ਡਾ . ਸੋਨਲ ਮਾਨ ਸਿੰਘ , ਮੁਜ਼ੱਫਰ ਅਲੀ , ਸੀਮਾ ਆਨੰਦ ਸਮੇਤ ਕਈ ਪ੍ਰਸਿੱਧ ਅਤੇ ਨਾਮਵਰ ਬੁਲਾਰੇ ਮਹਾਂਉਤਸਵ ਦੇ 14 ਵੇਂ ਐਡੀਸ਼ਨ ਦੀ ਵਧਾਉਣਗੇ ਸ਼ੋਭਾ

ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਲਿਟਫੈਸਟ (ਸੀ. ਐਲ.

Ad Position 21
No active advertisement
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਚੰਡੀਗੜ੍ਹ ਲਿਟਫੈਸਟ (ਸੀ.ਐਲ.ਐੱਫ) ਲਿਟਰਾਟੀ-2026’ ਦਾ ਪੋਸਟਰ ਜਾਰੀ ਕਰਦੇ ਹੋਏ ਚੰਡੀਗੜ੍ਹ ਲਿਟਰਾਟੀ ਸੁਸਾਇਟੀ ਦੀ ਚੇਅਰਪਰਸਨ ਡਾ. ਸੁਮਿਤਾ ਮਿਸ਼ਰਾ ਆਪਣੀ ਟੀਮ ਨਾਲ। ਤਸਵੀਰ : ਕਮਲਜੀਤ ਸਿੰਘ 26-11-2026
ਚੰਡੀਗੜ੍ਹ, 25 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਲਿਟਫੈਸਟ (ਸੀ.ਐਲ.ਐੱਫ) ਲਿਟਰਾਟੀ-2026 ਦਾ 14ਵਾਂ ਸੈਸ਼ਨ 5 ਅਤੇ 6 ਦਸੰਬਰ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ਸਥਿਤ ਲੇਕ ਕਲੱਬ ਵਿਚ ਕਰਵਾਇਆ ਜਾਵੇਗਾ। ਚੰਡੀਗੜ੍ਹ ਲਿਟਰੇਰੀ ਸੋਸਾਇਟੀ (ਸੀ.ਐਲ.ਐੱਸ) ਵਲੋਂ ਕਰਵਾਏ ਜਾਂਦੇ ਇਸ ਸਾਲਾਨਾ ਸਾਹਿਤਕ ਮਹਾਂਉਤਸਵ ਵਿਚ ਦੇਸ਼ ਦੇ ਪ੍ਰਸਿੱਧ ਲੇਖਕਾਂ, ਸੱਭਿਆਚਾਰਕ ਸ਼ਖ਼ਸੀਅਤਾਂ, ਵਿਦਵਾਨਾਂ, ਸਿਆਸੀ ਆਗੂਆਂ ਅਤੇ ਤਜਰਬੇਕਾਰ ਵਿਚਾਰਕਾਂ ਦਾ ਇਕੱਠ ਹੋਵੇਗਾ। ਦੋ ਰੋਜ਼ਾ ਇਸ ਸਮਾਗਮ ਵਿਚ ਵਿਚਾਰ-ਉਤਸ਼ਾਹਿਤ ਕਰਨ ਵਾਲੇ ਸੰਵਾਦ, ਸਾਹਿਤਕ ਚਰਚਾਵਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਹੋਣਗੀਆਂ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ਲਿਟਰੇਰੀ ਸੋਸਾਇਟੀ ਦੀ ਚੇਅਰਪਰਸਨ ਅਤੇ ਸੀ.ਐਲ.ਐੱਫ ਲਿਟਰਾਟੀ ਦੀ ਫੈਸਟੀਵਲ ਡਾਇਰੈਕਟਰ ਡਾ. ਸੁਮਿਤਾ ਮਿਸ਼ਰਾ, ਆਈ.ਏ.ਐੱਸ ਨੇ ਕਿਹਾ ਕਿ ਇਹ ਸਾਹਿਤਕ ਮਹਾਉਤਸਵ ਇਕ ਅਜਿਹਾ ਜੀਵੰਤ ਮੰਚ ਤਿਆਰ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਸਾਹਿਤ, ਸੱਭਿਆਚਾਰ, ਇਤਿਹਾਸ ਅਤੇ ਸਮਕਾਲੀ ਵਿਚਾਰ ਇਕੱਠੇ ਮਿਲਦੇ ਹਨ। ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਹਸਤੀਆਂ ਨਾਲ ਸਾਰਥਕ ਸੰਵਾਦ ਰਾਹੀਂ ਸਾਡਾ ਉਦੇਸ਼ ਬੌਧਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ, ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣਾ ਅਤੇ ਪਾਠਕਾਂ ਤੇ ਨੌਜਵਾਨਾਂ ਨੂੰ ਸ਼ਬਦਾਂ ਦੀ ਤਬਦੀਲੀ ਲਿਆਉਣ ਵਾਲੀ ਸ਼ਕਤੀ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਹੈ।ਪ੍ਰਸਿੱਧ ਲੇਖਿਕਾ ਅਤੇ ਦੋ-ਭਾਸ਼ੀ ਕਵਿੱਤਰੀ ਡਾ. ਮਿਸ਼ਰਾ ਨੇ ਦੱਸਿਆ ਕਿ ਇਸ ਸਾਲ ਦੇ ਮਹਾਉਤਸਵ ਦੀ ਥੀਮ ‘ਦ ਪਾਵਰ ਆਫ਼ ਵਰਡਜ਼’ (ਸ਼ਬਦਾਂ ਦੀ ਸ਼ਕਤੀ) ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਮਹਾਉਤਸਵ ਵਿੱਚ ਸਾਹਿਤ, ਇਤਿਹਾਸ, ਸੱਭਿਆਚਾਰ, ਅਧਿਆਤਮਿਕਤਾ, ਰਾਜਨੀਤੀ, ਪ੍ਰਦਰਸ਼ਨ ਕਲਾਵਾਂ ਅਤੇ ਸਮਕਾਲੀ ਸਮਾਜਿਕ ਮੁੱਦਿਆਂ ’ਤੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸੈਸ਼ਨਾਂ ਰਾਹੀਂ ਦਿਲਚਸਪ ਚਰਚਾ ਹੋਵੇਗੀ। ਇਨ੍ਹਾਂ ਸੈਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਹਸਤੀਆਂ ਹਿੱਸਾ ਲੈਣਗੀਆਂ।ਡਾ. ਮਿਸ਼ਰਾ ਅਨੁਸਾਰ, ਸੀ.ਐਲ.ਐੱਫ ਲਿਟਰਾਟੀ ਦੇ 14ਵੇਂ ਐਡੀਸ਼ਨ ਦੇ ਪਹਿਲੇ ਦਿਨ 4 ਦਸੰਬਰ ਨੂੰ ਟੈਗੋਰ ਥੀਏਟਰ ਵਿਚ ਵਿਸ਼ੇਸ਼ ਉਦਘਾਟਨੀ ਸਮਾਰੋਹ ਹੋਵੇਗਾ। ਇਸ ਵਿਚ ਪ੍ਰਸਿੱਧ ਸਟੈਂਡ-ਅੱਪ ਕਾਮੇਡੀਅਨ ਹਰਪ੍ਰਿਆ ਬੈਂਸ ‘ਲਿਟ-ਐਰਲੀ ਹਿਲੇਰੀਅਸ’ ਸਿਰਲੇਖ ਹੇਠ ਆਪਣੀ ਪੇਸ਼ਕਾਰੀ ਦੇਣਗੇ। ਮਹਾਉਤਸਵ ਦੀ ਰਸਮੀ ਸ਼ੁਰੂਆਤ 5 ਦਸੰਬਰ ਲੇਕ ਕਲੱਬ ਵਿੱਚ ਉਦਘਾਟਨੀ ਸੈਸ਼ਨ ’ਦ ਪਾਵਰ ਆਫ਼ ਵਰਡਜ਼’ ਨਾਲ ਹੋਵੇਗੀ। ਇਸ ਸੈਸ਼ਨ ਵਿਚ ਡਾ. ਸੁਮਿਤਾ ਮਿਸ਼ਰਾ, ਆਈਏਐੱਸ ਸਵਾਗਤੀ ਭਾਸ਼ਣ ਦੇਣਗੇ, ਜਦਕਿ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਉਦਘਾਟਨੀ ਸੰਬੋਧਨ ਕਰਨਗੇ। ਦੂਜੇ ਦਿਨ ਦੇ ਮੁੱਖ ਆਕਰਸ਼ਣਾਂ ਵਿਚ ‘ਨ੍ਰਿਤਿਆ ਔਰ ਨਵਰਸ: ਦ ਲੈਂਗੂਏਜ ਆਫ਼ ਡਾਂਸ’ ਸੈਸ਼ਨ ਸ਼ਾਮਲ ਹੋਵੇਗਾ। ਇਸ ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਸ਼ਾਸਤਰੀ ਨ੍ਰਿਤਕੀ ਡਾ. ਸੋਨਲ ਮਾਨਸਿੰਘ ਪ੍ਰਿਆ ਸਹਿਗਲ ਨਾਲ ਗੱਲਬਾਤ ਕਰਨਗੇ। ਇਸ ਸੈਸ਼ਨ ਵਿੱਚ ਭਾਰਤੀ ਸ਼ਾਸਤਰੀ ਨ੍ਰਿਤ ਦੇ ਦਾਰਸ਼ਨਿਕ, ਸਾਹਿਤਕ ਅਤੇ ਸੱਭਿਆਚਾਰਕ ਪੱਖਾਂ ਦੇ ਨਾਲ-ਨਾਲ ਸਮਕਾਲੀ ਸਮਾਜ ਵਿੱਚ ਇਸ ਦੀ ਪ੍ਰਸੰਗਿਕਤਾ ’ਤੇ ਚਰਚਾ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਬਾਬਾ ਬਾਲਕ ਨਾਥ ਜੀ ਦਾ ਸਾਲਾਨਾ ਭੰਡਾਰਾ ਤੇ ਜਾਗਰਣ ਕਰਵਾਇਆ ਅਗਲੀ ਖ਼ਬਰ ਬਸਪਾ ਅੱਜ ਫਿਲੌਰ ਵਿਖੇ ਕਰੇਗੀ ਪੰਜਾਬ ਸੰਭਾਲੋ ਰੈਲੀ-ਛੜਬੜ
Ad Position 24