25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

‘ ਸੁਰੱਖਿਅਤ ਬਚਪਨ ਅਭਿਆਨ’ ਤਹਿਤ ਪੋਕਸੋ ਵਰਕਸ਼ਾਪ ’ਚ ਮਾਸਟਰ ਟਰੇਨਰ ਨੇ ਅਧਿਆਪਕਾਂ ਨੂੰ ਦਿੱਤੀ ਸਿਖਲਾਈ

ਚੰਡੀਗੜ੍ਹ, 25 ਨਵੰਬਰ (ਮਾਰਕੰਡਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ. ਐਲ.

Ad Position 21
No active advertisement
ਅਜੀਤ ਡੈਸਕ 26-11-2026
ਚੰਡੀਗੜ੍ਹ, 25 ਨਵੰਬਰ (ਮਾਰਕੰਡਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ. ਐਲ. ਐਸ. ਏ.) ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਚੰਡੀਗੜ੍ਹ ਦੇ ਸੈਕਟਰ 47 ਮਾਊਂਟ ਕਾਰਮਲ ਸਕੂਲ ਦੇ ਆਡੀਟੋਰੀਅਮ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਅਧੀਨ ਚੰਡੀਗੜ੍ਹ ਦੇ ਸਾਰੇ ਸਕੂਲਾਂ ਦੇ ਨਾਮਜ਼ਦ ਅਧਿਆਪਕਾਂ ਲਈ ਇਕ ਪੋਕਸੋ ਸਿਖਲਾਈ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ, 2012 ਬਾਰੇ ਸੰਵੇਦਨਸ਼ੀਲ ਬਣਾਉਣਾ ਅਤੇ ਉਨ੍ਹਾਂ ਨੂੰ ਮਾਸਟਰ ਟਰੇਨਰਾਂ ਵਜੋਂ ਤਿਆਰ ਕਰਨਾ ਸੀ। ਡਾ. ਪਰਮਿੰਦਰ ਕੌਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਮੈਂਬਰ ਸਕੱਤਰ, ਸਟੇਟ ਲੀਗਲ ਸਰਵਿਸਿਜ਼ ਅਥਾਰਿਟੀ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਮੁੱਖ ਬੁਲਾਰੇ ਵਜੋਂ ਸਾਮਲ ਸਨ। ਪੋਕਸੋ ਐਕਟ ਅਤੇ ਰਿਪੋਰਟਿੰਗ ਵਿਧੀ ’ਤੇ ਵਿਸਤ੍ਰਿਤ ਭਾਸ਼ਣ ਦਿੰਦੇ ਹੋਏ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੀ ਰਿਪੋਰਟ ਕਰਨਾ ਐਕਟ ਦੀ ਧਾਰਾ 19 ਦੇ ਤਹਿਤ ਲਾਜ਼ਮੀ ਹੈ ਅਤੇ ਰਿਪੋਰਟ ਕਰਨ ਵਿਚ ਅਸਫਲਤਾ ਧਾਰਾ 21 ਦੇ ਤਹਿਤ ਸਜ਼ਾਯੋਗ ਹੈ। ਉਨ੍ਹਾਂ ਨੇ ਮਾਪਿਆਂ ਤੋਂ ਬਾਅਦ ਬੱਚੇ ਦੇ ਪਹਿਲੇ ਰੱਖਿਅਕ ਵਜੋਂ ਅਧਿਆਪਕਾਂ ਦੀ ਮਹੱਤਵਪੂਰਨ ਜ਼ਿੰਮੇਵਾਰੀ ’ਤੇ ਚਾਨਣਾ ਪਾਇਆ। ਰਾਜੇਸ਼ਵਰ ਸਿੰਘ ਕਾਨੂੰਨ ਅਧਿਕਾਰੀ ਨੇ ਭਾਗੀਦਾਰਾਂ ਨੂੰ ਪੀੜਤ ਮੁਆਵਜ਼ਾ ਯੋਜਨਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਪੋਕਸੋ ਐਕਟ ਤੇ ਚੰਡੀਗੜ੍ਹ ਪੀੜਤ ਮੁਆਵਜ਼ਾ ਯੋਜਨਾ ਦੇ ਤਹਿਤ ਬਾਲ ਪੀੜਤਾਂ ਨੂੰ ਅੰਤਰਿਮ ਅਤੇ ਅੰਤਿਮ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਬਾਰੇ ਦੱਸਿਆ। ਮਾਊਂਟ ਕਾਰਮਲ ਸਕੂਲ ਦੀ ਪ੍ਰਿੰਸੀਪਲ ਡਾ. ਪਰਵੀਨਾ ਜੌਨ ਸਿੰਘ ਨੇ ਸੁਰੱਖਿਅਤ ਬਚਪਨ ਯਕੀਨੀ ਬਣਾਉਣ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਐਡਵੋਕੇਟ ਈਸ਼ਾਨ ਡੋਗਰਾ ਨੇ ਪੋਕਸੋ ਮਾਮਲਿਆਂ ਦੇ ਵਿਹਾਰਕ ਪਹਿਲੂਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਹਾਰਕ ਉਦਾਹਰਣਾਂ ਰਾਹੀਂ ਐਫ. ਆਈ. ਆਰ. ਦਰਜ ਕਰਨ ਤੋਂ ਲੈ ਕੇ ਮੁਕੱਦਮੇ ਤੱਕ ਦੀ ਪ੍ਰਕਿਰਿਆ ਬਾਰੇ ਦੱਸਿਆ। ਸ਼ਿਵ ਕੁਮਾਰ ਸ਼ਰਮਾ ਪ੍ਰੋਗਰਾਮ ਕੋਆਰਡੀਨੇਟਰ ਡੀ. ਐਲ. ਐਸ. ਏ. ਨੇ ਸੁਰਕਸ਼ਿਤ ਬਚਨ ਮੁਹਿੰਮ ਤੇ ਮਾਸਟਰ ਟਰੇਨਰਾਂ ਲਈ ਇਕ ਸਾਲ ਦੀ ਕਾਰਜ ਯੋਜਨਾ ਬਾਰੇ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਸਿੱਖਿਆ ਵੱਲ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਯੂਨੀਵਰਸਿਟੀ ਨੇ ਚੁੱਕਿਆ ਕਦਮ ਅਗਲੀ ਖ਼ਬਰ ਜ਼ਿਲ੍ਹਾ ਅਦਾਲਤ ’ਚ ਵਿਸ਼ੇਸ਼ ਲੋਕ ਅਦਾਲਤ ਦੌਰਾਨ 1,039 ਤੋਂ ਵੱਧ ਮਾਮਲਿਆਂ ਦਾ ਨਿਪਟਾਰਾ
Ad Position 24